Thursday, April 18, 2024

ਅਜ਼ਾਦ ਉਮੀਦਵਾਰ ਧੀਰਾ ਨੇ ਜਿੱਤੀ ਨਗਰ ਕੌਂਸਲ ਜੰਡਿਆਲਾ ਦੀ ਵਾਰਡ ਨੰ: 14 ਦੀ ਸੀਟ

ਟਕਸਾਲੀ ਅਕਾਲੀ ਆਗੂ ਅਜੀਤ ਸਿੰਘ ਮਲਹੋਤਰਾ ਦੇ ਸਪੁੱਤਰ ਹਨ ਰਣਧੀਰ ਸਿੰਘ ਧੀਰਾ

PPN2702201510

ਜੰਡਿਆਲਾ ਗੁਰੂ, 27 ਫਰਵਰੀ (ਹਰਿੰਦਰ ਪਾਲ ਸਿੰਘ / ਵਰਿੰਦਰ ਸਿੰਘ) – ਜੰਡਿਆਲਾ ਨਗਰ ਕੋਂਸਲ ਦੀਆਂ 25 ਫਰਵਰੀ ਨੁੰ ਹੋਈਆਂ ਚੋਣਾਂ ਵਿੱਚ ਵਾਰਡ ਨੰ: 14 ਵਿੱਚ ਟਕਸਾਲੀ ਅਕਾਲੀ ਆਗੂ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਪੁੱਤਰ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਧੀਰਾ ਅਤੇ ਕਾਂਗਰਸ ਵਿਚੋਂ ਅਕਾਲੀ ਦਲ ਵਿਚ ਪਲਟੀ ਮਾਰ ਕੇ ਆਏ ਅਕਾਲੀ ਉਮੀਦਵਾਰ ਸ੍ਰ: ਕੁਲਵੰਤ ਸਿੰਘ ਮਲਹੋਤਰਾ ਵਿਚ ਹੋਇਆ ਮੁਕਾਬਲਾ ਟਕਸਾਲੀ ਅਕਾਲੀ ਆਗੂ ਦੀ ਝੋਲੀ ਵਿੱਚ ਜਿੱਤ ਕੇ ਪੈ ਗਿਆ। 25 ਫਰਵਰੀ ਸ਼ਾਮ 5 ਵਜੇ ਜਦ ਵੋਟਾਂ ਪਾਉਣ ਦਾ ਕੰਮ ਖਤਮ ਹੋਇਆ ਤਾਂ ਟਕਸਾਲੀ ਅਕਾਲੀ ਆਗੂ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਸਮਰਥਕਾਂ ਵਲੋਂ ਪਹਿਲਾ ਹੀ ਢੋਲ-ਢਮੱਕੇ ਅਤੇ ਲੱਡੂਆਂ ਦਾ ਇੰਤਜਾਮ ਕਰ ਲਿਆ ਗਿਆ ਸੀ। ਸ਼ਾਮ 5.15 ਵਜੇ ਜਦ ਅਜ਼ਾਦ ਉਮੀਦਵਾਰ ਰਣਧੀਰ ਸਿੰਘ ਮਲਹੋਤਰਾ ਦੇ ਜਿੱਤ ਦੀ ਆਵਾਜ਼ ਆਈ ਤਾਂ ਉਹਨਾ ਦੇ ਸਮਰਥਕਾਂ ਦੀ ਖੁਸ਼ੀ ਨੂੰ ਕੰਟਰੋਲ ਕਰਨ ਵਿੱਚ ਪੁਲਿਸ ਨੂੰ ਵੀ ਸਖਤ ਮਿਹਨਤ ਕਰਨੀ ਪਈ ਕਿਉਂਕਿ ਪੁਲਿਸ ਵਲੋਂ ਸਖਤ ਪ੍ਰਬੰਧਾ ਹੇਠ ਸ਼ਾਮ 4.30 ਵਜੇ ਪੋਲਿੰਗ ਬੂਥਾਂ ਤੋਂ 200 ਮੀਟਰ ਦੇ ਘੇਰੇ ਤੱਕ ਲਗਭਗ ਕਰਫਿਊ ਵਾਲੀ ਸਥਿਤੀ ਬਣਾ ਦਿੱਤੀ ਗਈ ਸੀ ਤਾਂ ਜੋ ਦੋ ਗਰੁੱਪਾਂ ਦੇ ਸਮਰਥਕਾਂ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਪੋਲਿੰਗ ਬੂਥ ਤੋਂ ਜੇਤੂ ਨਿਸ਼ਾਨ ਬਣਾਉਂਦੇ ਹੋਏ ਰਣਧੀਰ ਸਿੰਘ ਧੀਰਾ ਅਤੇ ਐਡਵੋਕੇਟ ਅਮਰੀਕ ਸਿੰਘ ਮਲਹੋਤਰਾ ਬਾਹਰ ਨਿਕਲੇ ਤਾਂ ਜੇਤੂ ਉਮੀਦਵਾਰ ਦੇ ਸਮਰਥਕਾਂ ਦਾ ਉਤਸ਼ਾਹ ਅਤੇ ਖੁਸ਼ੀ ਉੁਹਨਾ ਦੀਆ ਅੱਖਾ ਵਿਚੋਂ ਡੁੱਲ ਰਹੇ ਖੁਸ਼ੀ ਦੇ ਅੱਥਰੂਆਂ ਵਿਚੋਂ ਝਲਕ ਰਹੀ ਸੀ।ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰ: ਰਣਧੀਰ ਸਿੰਘ ‘ਧੀਰਾ’ ਨੇ ਸਮੂਹ 14 ਵਾਰਡ ਦੇ ਵੋਟਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹੈ।ਉਹਨਾ ਕਿਹਾ ਕਿ 14 ਵਾਰਡ ਵਿਚ ਮੁਕਾਬਲਾ ਟਕਸਾਲੀ ਅਕਾਲੀ ਦਲ ਅਤੇ ‘ਕਾਂਗਰਸੀ ਬਨਾਮ ਅਕਾਲੀ’ ਉਮੀਦਵਾਰ ਵਿਚ ਸੀ ਜਿਸ ਵਿਚ ਵੋਟਰਾਂ ਨੇ ਅਕਾਲੀ ਦਲ ਦੀ ਛੱਤਰੀ ਹੇਠ ਨਿੱਘ ਮਾਣ ਰਹੇ ਕਾਂਗਰਸੀ ਆਗੂ ਨੂੰ ਧੂਲ ਚਟਾ ਦਿੱਤੀ ਹੈ। ਇਸ ਤੋਂ ਬਾਅਦ ਜੇਤੂ ਉਮੀਦਵਾਰ ਵਲੋਂ ਗੁਰਦੁਆਰਾ ਬਾਜ਼ਾਰ ਕਸ਼ਮੀਰੀਆਂ ਵਿਚ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋਏ ਮੱਥਾ ਟੇਕਿਆ ਅਤੇ ਆਪਣੇ ਪਿਤਾ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਕੋਲੋ ਅਸ਼ੀਰਵਾਦ ਲਿਆ।ਸਮੂਹ ਮਲਹੋਤਰਾ ਪਰਿਵਾਰ ਦੀਆਂ ਭੈਣਾਂ, ਭਰਾਵਾਂ, ਭਰਜਾਈਆਂ, ਬਜ਼ੁਰਗਾਂ ਅਤੇ ਸਮਰਥਕਾ ਵਲੋਂ ਰਣਧੀਰ ਸਿੰਘ ਧੀਰਾ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ।ਰਣਧੀਰ ਸਿੰਘ ਧੀਰਾ ਨੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply