Wednesday, April 17, 2024

ਨਗਰ ਕੋਂਸਲ ਜੰਡਿਆਲਾ ਦੀ ਪ੍ਰਧਾਨਗੀ ਲਈ ਸਰਗਰਮੀਆਂ ਤੇਜ਼

ਅਫਵਾਹਾਂ ਦਾ ਬਾਜ਼ਾਰ ਗਰਮ, ਕੀ ਅਨੁਸੂਚਿਤ ਜਾਤੀ ਦਾ ਬਣੇਗਾ ਪ੍ਰਧਾਨ?

PPN2702201511

ਜੰਡਿਆਲਾ ਗੁਰੂ, 27 ਫਰਵਰੀ (ਵਰਿੰਦਰ ਸਿੰਘ / ਹਰਿੰਦਰਪਾਲ ਸਿੰਘ) – 25 ਫਰਵਰੀ ਨੂੰ ਹੋਈਆਂ ਨਗਰ ਕੋਂਸਲ ਚੋਣਾਂ ਦੋਰਾਨ ਅਕਾਲੀ ਦਲ ਦੇ 9, ਭਾਜਪਾ 2, ਕਾਂਗਰਸ ਇਕ ਅਤੇ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ।ਅਕਾਲੀ ਦਲ ਦੇ ਇਸ ਸਮੇਂ ਦੋ ਗਰੁੱਪ ਪ੍ਰਧਾਨਗੀ ਲਈ ਜੋਰ ਅਜ਼ਮਾਇਸ਼ ਕਰ ਰਹੇ ਹਨ।ਇੱਕ ਗਰੁੱਪ ਸ੍ਰੀ ਰਵਿੰਦਰਪਾਲ ਕੁੱਕੂ ਅਤੇ ਦੂਸਰਾ ਰਾਜਕੁਮਾਰ ਮਲਹੋਤਰਾ ਦਾ ਗਿਣਿਆ ਜਾ ਰਿਹਾ ਹੈ।ਇਸ ਤੋਂ ਪਹਿਲਾ ਦੋਨੋ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ।ਰਾਜਕੁਮਾਰ ਮਲਹੋਤਰਾ ਨੇ ਪੂਰੇ ਪੰਜ ਸਾਲ ਅਕਾਲੀ ਦਲ ਦੀ ਸਰਕਾਰ ਵਿਚ ਪ੍ਰਧਾਨਗੀ ਕੀਤੀ।ਰਵਿੰਦਰਪਾਲ ਕੁੱਕੂ ਨੇ ਲਗਭਗ 40 ਦਿਨ ਅਕਾਲੀ ਰਾਜ ਵਿਚ ਅਤੇ 10 ਸਾਲ ਕਾਂਗਰਸ ਦੇ ਰਾਜ ਵਿੱਚ ਪ੍ਰਧਾਨਗੀ ਕੀਤੀ। ਅਗਰ ਹੁਣ ਦੀ ਗਿਣਤੀ ਮਿਣਤੀ ਕੀਤੀ ਜਾਵੇ ਤਾਂ ਬਾਜ਼ਾਰਾ ਵਿਚ ਵੱਖ-ਵੱਖ ਤਰ੍ਹਾ ਦੀਆ ਗੱਲਾਂ ਸੁਣਨ ਨੂੰ ਮਿਲ ਰਹੀਆ ਹਨ ਕਿ ਰਵਿੰਦਰਪਾਲ ਕੁੱਕੂ ਧੜੇ ਕੋਲ 7 ਕੋਂਸਲਰ ਹਨ ਜਿਸ ਵਿਚੋਂ ਇਕ ਹਲਕਾ ਵਿਧਾਇਕ ਦੀ ਝੋਲੀ ਜਾਦਾ ਹੈ।ਰਾਜਕੁਮਾਰ ਮਲਹੋਤਰਾ ਧੜੇ ਕੋਲ 2, 3 ਆਜ਼ਾਦ ਅਤੇ ਇੱਕ ਕਾਂਗਰਸੀ ਵੀ ਰਾਜਕੁਮਾਰ ਦੀ ਪ੍ਰਧਾਨਗੀ ਨੂੰ ਮੋਹਰ ਲਗਾ ਸਕਦਾ ਹੈ।ਇਸ ਤਰ੍ਹਾਂ ਰਾਜਕੁਮਾਰ ਧੜੇ ਕੋਲ 6 ਦੀ ਗਿਣਤੀ ਦੱਸੀ ਜਾ ਰਹੀ ਹੈ।ਭਾਜਪਾ ਦੇ ਦੋ ਕੋਂਸਲਰ ਜਿਸ ਧੜੇ ਦਾ ਪ੍ਰਧਾਨ ਕਬੂਲ ਕਰਦੇ ਹਨ ਉਸਦੇ ਸਿਰ ਤੇ ਪ੍ਰਧਾਨਗੀ ਦਾ ਤਾਜ ਦੇਖਿਆ ਜਾ ਸਕਦਾ ਹੈ।ਅਗਰ ਭਾਜਪਾ ਕੁੱਕੂ ਧੜੇ ਵੱਲ ਜਾਦੀ ਹੈ ਤਾਂ ਰਵਿੰਦਰਪਾਲ ਕੁੱਕੂ ਦੀ ਪ੍ਰਧਾਨਗੀ ਲਈ 9 ਕੋਂਸਲਰ ਗਿਣੇ ਜਾ ਰਹੇ ਹਨ।ਇਸੇ ਤਰ੍ਹਾ ਭਾਜਪਾ ਆਪਣੇ ਦੋ ਕੋਂਸਲਰਾਂ ਦੀ ਹਮਾਇਤ ਰਾਜਕੁਮਾਰ ਮਲਹੋਤਰਾ ਨੂੰ ਦਿੰਦੀ ਹੈ ਤਾਂ ਰਾਜਕੁਮਾਰ ਮਲਹੋਤਰਾ ਕੋਲ 8 ਅਤੇ ਕੁੱਕੂ ਧੜੇ ਕੋਲ 7 ਕੋਂਸਲਰ ਰਹਿ ਜਾਦੇ ਹਨ।ਇਸ ਤੋਂ ਪਹਿਲਾ ਵੀ ਕਾਗਰਸ ਦੇ ਰਾਜ ਸਮੇਂ ਇਹਨਾਂ ਦੋ ਮਹਾਰਥੀਆਂ ਦਾ 36 ਦਾ ਅੰਕੜਾ ਚਲਦਾ ਆ ਰਿਹਾ ਸੀ।
ਰਾਜਕੁਮਾਰ ਮਲਹੋਤਰਾ ਵਲੋਂ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲੜਾ ਫੜਨ ਤੋਂ ਬਾਅਦ ਸ਼ਹਿਰ ਵਿੱਚ ਪੰਜ ਸਾਲ ਅਮਨ ਸ਼ਾਂਤੀ ਨਾਲ ਨਿਕਲੇ ਸਨ।ਪਰ ਰਵਿੰਦਰਪਾਲ ਕੁੱਕੂ ਵਲੋਂ ਵੀ ਅਕਾਲੀ ਦਲ ਵਿੱਚ ਸਾਮਿਲ ਹੋਣ ਤੋਂ ਬਾਅਦ ਦੋਹਾਂ ਆਗੂਆ ਦਾ ਕਾਂਗਰਸ ਰਾਜ ਵੇਲੇ ਦਾ 36 ਦਾ ਅੰਕੜਾ ਹੁਣ ਫਿਰ ਸਰਗਰਮ ਹੋ ਗਿਆ ਹੈ।ਅਗਰ ਜੰਡਿਆਲਾ ਸ਼ਹਿਰ ਵਾਸੀਆ ਦੀ ਲੋਕ ਰਾਇ ਵੱਲ ਚੱਲਿਆ ਜਾਵੇ ਤਾਂ 60 ਤੋਂ 70 ਫੀਸਦੀ ਲੋਕ ਰਾਜਕੁਮਾਰ ਮਲਹੋਤਰਾ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਹਨ। ਜਿਹਨਾ ਨੇ ਆਪਣੇ ਪਿਛਲੇ 5 ਸਾਲ ਦੇ ਰਾਜ ਵਿੱਚ ਸ਼ਹਿਰ ਵਿਚ ਕੋਈ ਵੀ ਗਰੁੱਪਬਾਜ਼ੀ ਨਾ ਰੱਖਦੇ ਹੋਏ ਸ਼ਹਿਰ ਦੇ ਵਿਕਾਸ ਵੱਲ ਧਿਆਨ ਦਿੱਤਾ ਅਤੇ ਸ਼ਹਿਰ ਵਾਸੀਆ ਦੀਆ ਪ੍ਰਮੁੱਖ ਮੰਗਾ ਨੂੰ ਪੂਰਾ ਕਰਵਾਇਆ।ਇਨਾਂ ਦੋਹਾ ਗਰੁੱਪਾ ਨੂੰ ਇਕ ਪਾਸੇ ਰੱਖਕੇ ਦੂਸਰੇ ਪਾਸੇ ਇਕ ਹੋਰ ਅਫਵਾਹ ਫਿਰ ਗਰਮ ਹੋ ਗਈ ਹੈ ਕਿ ਇਸ ਵਾਰ ਅਨੁਸੂਚਿਤ ਜਾਤੀ ਦੇ ਕੋਂਸਲਰ ਲਈ ਪ੍ਰਧਾਨਗੀ ਰਿਜ਼ਰਵ ਹੋ ਗਈ ਹੈ।ਅਗਰ ਅਜਿਹਾ ਹੁੰਦਾ ਹੈ ਤਾਂ ਫਿਰ ਸ਼ਹਿਰ ਵਾਸੀਆ ਦੀ ਨਜ਼ਰ ਭਾਜਪਾ ਦੇ ਸੀਨੀਅਰ ਕੋਂਸਲਰ ਵੱਲ ਜਾ ਰਹੀ ਹੈ।ਪ੍ਰਧਾਨਗੀ ਦਾ ਅਖੀਰੀ ਫੈਸਲਾ ਤਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਹੀ ਕੀਤੇ ਜਾਣ ਦੀ ਸੰਭਾਵਨਾ ਹੈ।ਹੁਣ ਦੇਖੋ ਸ੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਪਿਛਲੇ ਪੰਜ ਸਾਲ ਸ਼ਾਂਤੀਪੂਰਵਕ ਵਾਲੀ ਸਥਿਤੀ ਬਰਕਰਾਰ ਰੱਖਦੀ ਹੈ ਜਾਂ ਨਹੀਂ ?

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply