Tuesday, April 16, 2024

ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਕੱਢਣ ‘ਤੇ ਰੋਕ ਕਿਉਂ- ਸੰਤ ਦਾਦੂਵਾਲ

PPN160406

                                                                                     ਰੋਸ ਮਾਰਚ ਕੱਢਣ ਜਾ ਰਹੇ ਸੰਤ ਦਾਦੂਵਾਲ ਸਾਥੀਆਂ ਸਮੇਤ
ਬਠਿੰਡਾ, 16 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਸਿੱਖ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸ਼ਹਿਰ ਵਿਚ ਕੱਢੇ ਜਾ ਰਹੇ ਰੋਸ ਮਾਰਚ ਨੂੰ ਜਿਲਾ ਪ੍ਰਸ਼ਾਸ਼ਨ ਵਲੋਂ ਮਨਜੂਰੀ ਨਾ ਦੇਣ ਕਾਰਨ ਪੁਲਿਸ ਨੇ ਇਸ ਮਾਰਚ ‘ਤੇ ਰੋਕ ਲਗਾ ਦਿੱਤੀ ।ਪੁਲਿਸ ਦੀ ਭਾਰੀ ਗਿਣਤੀ ਹੋਣ ਕਾਰਨ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਅੰਦਰ ਹੀ ਬੰਦ ਕਰ ਦਿੱਤਾ ਗਿਆ।ਇਸ ਮੌਕੇ ਪੰਥਕ ਸੇਵਾ ਲਹਿਰ ਦੇ ਸਰਪ੍ਰਸਤ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਰੋਸ ਮਾਰਚ ਸ਼ਹਿਰ ਵਿਚ ਸੰਗਤਾਂ ਨੂੰ ਸਿੱਖ ਬੰਦੀਆਂ ਬਾਰੇ ਜਾਗਰੂਕ ਕਰਨ ਸੰਬੰਧੀ ਸੀ।ਇਸ ਬਾਰੇ ਜਿਲਾ ਪ੍ਰਸ਼ਾਸਨ ਨੂੰ ਇਜਾਜ਼ਤ ਲਈ ਲਿਖਤੀ ਪੱਤਰ ਦਿੱਤਾ ਗਿਆ ਪ੍ਰੰਤੂ ਕੋਈ ਇਜ਼ਾਜਤ ਨਹੀ ਦਿੱਤੀ ਗਈ, ਜਿਸ ਦੀ ਉਹ ਸਖ਼ਤ ਸਬਦਾਂ ਵਿਚ ਨਿਖੇਧੀ ਕਰਦੇ ਹਾਂ।ਉਨਾਂ ਕਿਹਾ ਕਿ ਇਕ ਪਾਸੇ ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਹਨ, ਪਰ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਕੱਢਣ ‘ਤੇ ਰੋਕ ਕਿਉ? ਬਾਬਾ ਦਾਦੂਵਾਲ ਨੇ ਸਾਡੇ ਕਿਹਾ ਕਿ ਉਨਾਂ ਨਾਲ ਧੱਕੇਸ਼ਾਹੀ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁੱਦ ਜਿੰਮੇਵਾਰ ਹਨ।

PPN160407

                                                                                 ਪੁਲਿਸ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਸਖ਼ਤ ਪਹਿਰਾ ਦਿੰਦੇ ਹੋਏ

ਉਨਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ 25 ਮਾਰਚ ਨੂੰ ਮੁੱਖ ਮੰਤਰੀ ਨੂੰ 118 ਬੰਦੀ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋਂ ਨਜ਼ਰਸ਼ਾਨੀ ਕਰਨ ਬਾਰੇ ਮੇਮੋਰੇਡਮ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਦੇ ਚੁੱਕੇ ਹਾਂ। ਬਾਬਾ ਦਾਦੂਵਾਲ ਨੇ ਦੱਸਿਆ ਕਿ ਵਧੇਰੇ ਸਿੱਖ ਕੈਦੀ ਅਜਿਹੇ ਹਨ, ਜਿਨਾਂ ਖਿਲਾਫ਼ ਪੁਲਿਸ ‘ਤੇ ਏਜੰਸੀਆਂ ਵਲੋਂ ਝੂਠੇ ਮੁੱਕਦਮੇ ਤਿਆਰ ਕਰਕੇ ਜੇਲਾਂ ਅੰਦਰ ਬੰਦੇ ਕੀਤੇ ਹੋਏ ਹਨ। ਉਦਹਾਰਣਾ ਵਜੋਂ ਬਲਜੀਤ ਸਿੰਘ ਭਾਊ ਪੁੱਤਰ ਕੈਪਟਨ ਦਲੀਪ ਸਿਘ ਖਿਲਾਫ਼ 6 ਝੂਠੇ ਮੁਕੱਦਮੇ ਦਰਜ ਕੀਤੇ, ਜਿਨਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਲੇਕਿਨ ਫਿਰ ਪੁਲਿਸ ਝੂਠੇ ਮੁਕੱਦਮੇ ਤਿਆਰ ਕਰਕੇ ਪਟਿਆਲਾ ਤੋਂ ਦਿੱਲੀ ਪੁਲਿਸ ਚੁੱਕ ਕੇ ਲੈ ਗਈ ਅਤੇ ਤਿਹਾੜ ਜੇਲ ਅੰਦਰ ਬੰਦ ਹੈ। ਦਇਆ ਸਿੰਘ ਲਾਹੋਰੀਆ, ਭਾਈ ਸਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਬੁਢਾਪੇ ਵਿਚ ਕਦਮ ਰੱਖ ਚੁੱਕੇ ਹਨ, ਇਨਾਂ ਨੂੰ ਇੱਕ ਮਹੀਨੇ ਦੀ ਪੈਰੋਲ ‘ਤੇ ਆਏ ਲੇਕਿਨ ਫਿਰ ਜੇਲ ਅੰਦਰ ਅਦਾਲਤ ਵਲੋਂ ਮਿਲ ਸਜ਼ਾ ਕੱਟ ਚੁੱਕੇ ਹਨ ਪ੍ਰੰਤੂ ਰਿਹਾਈ ਨਹੀ ਹੋਈ। ਇਸੇ ਤਰਾਂ ਹੀ ਭਾਈ ਲਾਲ ਸਿੰਘ ਉਰਫ਼ ਭਾਈ ਮਨਜੀਤ ਸਿੰਘ ਅਦਾਲਤੀ ਸਜ਼ਾ ਤੋਂ ਬਾਅਦ ਵੀ ਲੰਮੇ ਸਮੇਂ ਤੋਂ ਨਾਭਾ ਜੇਲ ਅੰਦਰ ਬੰਦ ਹਨ।ਉਨਾਂ ਕਿਹਾ ਕਿ ਸਰਕਾਰ ਅਤੇ ਸਿੱਖ ਹਿਤੈਸ਼ੀ ਸਿੱਖ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦੇ ਮੁੱਖੀ ਹੋਣ ਦੇ ਨਾਤੇ ਸ੍ਰ. ਬਾਦਲ ਦਾ ਇਖਲਾਕੀ ਫਰਜ਼ ਵੀ ਹੈ ਕਿ ਸਿੱਖ ਕੈਦੀਆਂ ਦੇ ਕੇਸਾਂ ਦੀ ਮੁੜ ਤੋਂ ਨਜ਼ਰਸ਼ਾਨੀ ਕੀਤੀ ਜਾਵੇ। ਇਨਾਂ ਸਾਰਿਆਂ ਦੀਆਂ ਰਿਹਾਈਆਂ ਲਈ ਪੰਜਾਬ ਸਰਕਾਰ, ਕੈਬਨਿਟ ਤੇ ਵਿਧਾਨ ਸਭਾ ਅੰਤਰ ਮਤਾ ਪਾਸ ਕਰਕੇ ਸਿੱਖ ਭਾਵਨਾਵਾਂ ਦਾ ਸਨਮਾਨ ਕਰੇ । ਇਸ ਮੌਕੇ ਸਿੱਖ ਸੰਘਰਸ਼ ਕਮੇਟੀ ਅਤੇ ਸਮੂਹ ਬੰਦੀ ਸਿੱਖ ਪਰਿਵਾਰਾਂ ਦੇ ਆਗੂ ਪਿੰ੍ਰਸੀਪਲ ਪਰਵਿੰਦਰ ਸਿੰਘ ਖਾਲਸਾ, ਭਾਈ ਜੰਗ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ, ਕੁਲਦੀਪ ਸਿੰਘ, ਪਰਵਿੰਦਰ ਸਿੰਘ ਬਾਲਿਆਵਾਲੀ, ਬਾਬਾ ਜਸਵਿੰਦਰ ਸਿੰਘ ਤਿਉਣਾ, ਕਿਰਪਾਲ ਸਿੰਘ, ਬਲਦੇਵ ਸਿੰਘ ਸੂਬੇਦਾਰ, ਬੀਬੀ ਸੁਖਵਿੰਦਰ ਕੌਰ ਨਾਰੰਗਵਾਲ, ਗੁਰਪ੍ਰੀਤ ਸਿੰਘ ਗੁਰੀ, ਰਣਜੀਤ ਸਿੰਘ ਸਾਬਕਾ ਪ੍ਰਿੰਸੀਪਲ ਆਦਿ ਹਾਜ਼ਰ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply