Thursday, April 25, 2024

18 ਲੱਖ ਰੁਪਏ ਦੀ ਸ਼ੱਕੀ ਰਾਸ਼ੀ ਫੜ੍ਹੀ, ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਤੇ ਲਾਹਣ ਬਰਾਮਦ

PPN160424

ਅੰਮ੍ਰਿਤਸਰ, 16  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਇਸ ਕੰਮ ਲਈ ਤੈਨਾਤ ਸਟੈਟਿਕ ਸਵਰਲੈਸ ਟੀਮਾਂ  ਦਿਨ ਰਾਤ ਚੈਕਿੰਗ ਦਾ ਕੰਮ ਕਰ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਕਰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਚੋਣ ਹਲਕਾ 15-ਅੰਮ੍ਰਿਤਸਰ (ਉੱਤਰੀ) ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅੰਮ੍ਰਿਤਸਰ ਸ੍ਰੀ ਪ੍ਰਦੀਪ ਸਭਰਵਾਲ ਦੀ ਅਗਵਾਈ ਵਿੱਚ ਉਹਨਾਂ ਦੇ ਹਲਕੇ ਦੀ ਸਟੈਟਿਕ ਸਵਰਲੈਂਸ ਟੀਮ ਵੱਲੋਂ ਸੈਸ਼ਨ ਚੌਕ, ਅੰਮ੍ਰਿਤਸਰ ਨੇੜੇ ਨਾਕਾ ਲਗਾਇਆ ਗਿਆ ਸੀ। ਇਸ ਨਾਕਾ ਪਾਰਟੀ ਵੱਲੋਂ ਸਿਟੀ ਬੱਸ ਦੀ ਚੈਕਿੰਗ ਕੀਤੀ ਗਈ, ਇਸ ਚੈਕਿੰਗ ਦੌਰਾਨ ਬੱਸ ਵਿੱਚ ਸਫ਼ਰ ਕਰ ਰਹੇ ਸ੍ਰੀ ਜਸਵੰਤ ਸਿੰਘ ਪੁੱਤਰ ਰਾਜੂ ਵਾਸੀ ਮਕਾਨ ਨੰਬਰ-317, ਗਲੀ ਨੰਬਰ-1, ਮੂਨ ਐਵੀਨਿਊ, ਅੰਮ੍ਰਿਤਸਰ ਪਾਸੋਂ 18 ਲੱਖ ਰੁਪਏ ਦੀ ਸ਼ੱਕੀ ਰਾਸ਼ੀ ਬਰਾਮਦ ਹੋਈ ਹੈ। ਜੋ ਜ਼ਿਲ੍ਹਾ ਖਜਾਨਾ ਦਫ਼ਤਰ, ਅੰਮ੍ਰਿਤਸਰ ਵਿਖੇ ਜਮ੍ਹਾ ਕਰਵਾ ਦਿੱਤੀ ਗਈ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਲਈ ਸੂਚਨਾ ਸ੍ਰੀ ਮਨੋਜ ਕੁਮਾਰ,ਆਈ.ਆਰ.ਐਸ., ਡਿਪਟੀ ਕਮਿਸ਼ਨਰ ਆਮਦਨ ਕਰ ਵਿਭਾਗ, ਅੰਮ੍ਰਿਤਸਰ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਆਮਦਨ ਕਰ ਵਿਭਾਗ ਇਸ ਗੱਲ ਦਾ ਪਤਾ ਲਗਾ ਲਵੇ ਕਿ ਇਹ ਰਾਸ਼ੀ ਕਿਸੇ ਚੋਣਾਂ ਦੇ ਕੰਮ ਲਈ ਵਰਤਨ ਲਈ ਜਾ ਹਵਾਲਾ ਰਾਹੀਂ ਪ੍ਰਾਪਤ ਹੋਈ ਰਾਸ਼ੀ ਤਾਂ ਨਹੀਂ ਹੈ। ਸ੍ਰੀ ਰਵੀ ਭਗਤ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਅਕਰਸ਼ਿਤ ਕਰਨ ਲਈ ਨਜ਼ਾਇਜ ਸ਼ਰਾਬ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਨਾਜਾਇਜ਼ ਕੰਮ ਨੂੰ ਰੋਕਣ ਲਈ ਉਨਾਂ ਵੱਲੋਂ ਜ਼ਿਲ੍ਹਾ ਆਬਕਾਰੀ ਅਤੇ ਕਰ ਵਿਭਾਗ ਦੀਆਂ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸ੍ਰੀ ਰਵੀ ਭਗਤ ਨੇ ਦੱਸਿਆ ਕਿ ਸ੍ਰੀ ਸੁਖਚੈਨ ਸਿੰਘ, ਆਬਕਾਰੀ ਤੇ ਕਰ ਅਫ਼ਸਰ, ਅੰਮ੍ਰਿਤਸਰ ਵੱਲੋਂ ਤੇੜ੍ਹਾ ਪਿੰਡ ਦੇ ਮੰਗਾ ਸਿੰਘ ਪੁਤਰ ਅਰਮ ਸਿੰਘ ਪਾਸੋਂ 150000 ਐਮ.ਐਲ. ਨਾਜਾਇਜ ਸ਼ਰਾਬ ਫੜ੍ਹੀ ਗਈ ਅਤੇ ਉਸ ਵਿਰੁੱਧ ਅਜਨਾਲਾ ਥਾਣੇ ਵਿੱਚ ਪਰਚਾ ਦਰਜ ਕਰਵਾਇਆ ਗਿਆ। ਇਸੇ ਤਰ੍ਹਾਂ ਹੀ ਚੱਕ ਮਿਸ਼ਰੀ ਪਿੰੰਡ ਵਿਖੇ ਰੇਡ ਕੀਤੀ ਗਈ ਅਤੇ ਰਣਜੀਤ ਸਿੰਘ ਪੁਤਰ ਗੁਰਦੇਵ ਸਿੰਘ ਪਾਸੋਂ 112500 ਐਮ.ਐਲ. ਨਾਜਾਇਜ਼ ਸਰਾਬ ਬਰਾਮਦ ਕੀਤੀ ਅਤੇ ਉਸ ਵਿਰੁੱਧ ਵੀ ਆਬਕਾਰੀ ਐਕਟ ਅਧੀਨ ਮੁਕਦਮਾ ਨੰਬਰ 66 ਦਰਜ ਕਰਵਾਇਆ ਗਿਆ। ਇਸ ਤੋਂ ਇਲਾਵਾ ਪਿੰਡ ਉਗਰ ਔਲਖ ਵਿਖੇ 6200 ਕਿੱਲੋਂ ਲਾਹਨ ਲਵਾਰਿਸ ਜਗ੍ਹਾਂ ਤੋਂ ਬਰਾਮਦ ਹੋਈ ਜਿਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ। ਇਸੇ ਪਿੰਡ ਤੋਂ ਬਿੱਲੂ ਪੁਤਰ ਰੱਖਾ ਸਿੰਘ ਕੋਲੇ 4 ਡਰੰਮ 720 ਕਿੱਲੋਂ ਲਾਹਨ ਬਰਾਮਦ ਹੋਈ ਜਿਸ ਵਿਰੁੱਧ ੬੭ ਨੰਬਰ ਪਰਚਾ ਅਜਨਾਲਾ ਥਾਣੇ ਵਿੱਚ ਦਰਜ਼ ਕਰਵਾਇਆ ਗਿਆ। ਇਸੇ ਪਿੰਡ ਤੋਂ 6000 ਕਿੱਲੋਂ ਲਾਹਨ ਪਿੰਡ ਦੀ ਲਵਾਰਿਸ ਥਾਂ ਤੋਂ ਬਰਾਮਦ ਹੋਈ ਜਿਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ। ਆਬਕਾਰੀ ਵਿਭਾਗ ਦੀ ਇਸ ਟੀਮ ਵੱਲੋਂ ਪਿੰਡ ਤੁੰਗ ਬਾਲਾ ਵਿਖੇ ਬੋਧ ਰਾਜ ਕੋਲੋ 12 ਬੋਤਲਾ ਸਿਲਵਰ ਪੈਗ ਬਰਾਮਦ ਹੋਏ ਜਿਸ ਮੁਕਦਮਾ ਨੰਬਰ 70 ਜੁਰਮ 61114 ਅਧੀਨ ਪਰਚਾ ਦਰਜ ਕਰਵਾਇਆ ਗਿਆ। ਇਸ ਟੀਮ ਵਿੱਚ ਸ੍ਰੀਮਤੀ ਬਲਜਿੰਦਰ ਕੌਰ ਇੰਸਪੈਕਟਰ ਆਬਕਾਰੀ ਵਿਭਾਗ ਅਤੇ ਰਤਨ ਸਿੰਘ ਏ.ਐਸ.ਆਈ. ਇਸ ਰੇਡ ਟੀਮ ਵਿੱਚ ਸ਼ਾਮਲ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply