Friday, March 29, 2024

ਦੇਸ ਨੂੰ ਵਿਕਾਸਮੁੱਖੀ ਕੇਵਲ ਖੱਬੀਆ ਧਿਰਾਂ ਹੀ ਬਣਾ ਸਕਦੀਆ ਹਨ -ਆਸਲ

PPN160425
ਅੰਮ੍ਰਿਤਸਰ, 16  ਅਪ੍ਰੈਲ (ਪੰਜਾਬ ਪੋਸਟ ਬਿਊਰੋ)-)- ਖੱਬੀਆ ਪਾਰਟੀਆ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਨਵੀ ਦਸ਼ਾ ਤੇ ਦਿਸ਼ਾ ਪ੍ਰਦਾਨ ਕਰਦਿਆ ਪੇਡੂ ਖੇਤਰ ਵਿੱਚ ਦੋ ਵੱਖ ਵੱਖ ਮੀਟਿੰਗਾਂ ਅਟਾਰੀ ਰੋਡ ਦੇ ਸਨ ਸਟਾਰ ਪੈਲੇਸ ਤੇ ਪਿੰਡ ਪੰਡੋਰੀ ਵੜੈਚ ਵਿਖੇ ਕੀਤੀਆ ਗਈਆ ਜਿਹਨਾਂ ਦੀ ਪ੍ਰਧਾਨਗੀ ਕਰਮਵਾਰ ਜਸਵੰਤ ਸਿੰਘ ਜਠੌਲ, ਗੁਰਦੀਪ ਸਿੰਘ ਗਿੱਲਵਾਲੀ ਤੇ ਬੀਬੀ ਗੁਰਨਾਮ ਕੌਰ ਅਤੇ ਦਸਰੀ ਮੀਟਿੰਗ ਦੀ ਕਾਰਮੇਡ ਮੋਹਨ ਸਿੰਘ ਵੜੈਚ ਤੇ ਸੁੱਚਾ ਸਿੰਘ ਧੌਲ ਨੇ ਕੀਤੀ। ਇਹਨਾਂ ਮੀਟਿੰਗਾਂ ਨੂੰ ਵੱਖ ਵੱਖ ਆਗੂਆ ਜਿਹਨਾਂ ਵਿੱਚ ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਹਰਭਜਨ ਸਿੰਘ, ਜਿਲ੍ਹਾ ਕਮੇਟੀ (ਦਿਹਾਤੀ) ਦੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦੁਧਾਲਾ, ਕਾਮਰੇਡ ਬਲਕਾਰ ਸਿੰਘ ਦੁਧਾਲਾ, ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਬੀਬੀ ਨਰਿੰਦਰਪਾਲ ਪਾਲੀ ਆਦਿ ਤੋ ਇਲਾਵਾ ਹੋਰ ਵੀ ਕਈ ਆਗੂਆ ਨੇ ਸੰਬੋਧਨ ਕੀਤਾ। ਸਨ ਸਟਾਰ ਪੈਲੇਸ ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਇਸ ਵੇਲੇ ਪੂਰੀ ਤਰ੍ਹਾ ਗੁਲਾਮਾਂ ਵਾਲੀ ਜਿੰਦਗੀ ਬਤੀਤ ਕਰ ਰਹੇ ਹਨ ਜਿਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ  ਪਟਿਆਲੇ ਤੋਂ ਅਤੇ ਭਾਜਪਾ ਦੇ ਧੁਨੰਤਰ ਆਗੂ ਅਰੁਣ ਜੇਤਲੀ ਦਿੱਲੀ ਤੋ ਸਿਰਫ ਚੋਣ ਲੜਨ ਲਈ ਹੀ ਆਏ ਹਨ ਤੇ ਚੋਣ ਤੋ ਬਾਅਦ ਵਾਪਸ ਆਪਣੇ ਆਪਣੇ ਆਲੀਸ਼ਾਨ ਆਲ੍ਹਣਿਆ ਵਿੱਚ ਚਲੇ ਜਾਣਗੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕੇ ਹਨ ਪਰ ਉਹਨਾਂ ਨੇ ਸੂਬੇ ਦੇ ਵਿਕਾਸ ਲਈ ਕੁਝ ਨਹੀ ਕੀਤਾ ਅਤੇ ਹੁਣ ਵੀ ਉਹਨਾਂ ਕੋਲੋ ਕੋਈ ਆਸ ਨਹੀ ਰੱਖਣੀ ਚਾਹੀਦੀ। ਉਹਨਾਂ ਕਿਹਾ ਕਿ ਜੇਤਲੀ ਸਾਹਿਬ ਵੀ ਕੇਂਦਰ ਵਿੱਚ ਮੰਤਰੀ ਰਹੇ ਹਨ ਪਰ ਉਹਨਾਂ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਨੂੰ ਉਸ ਸਮੇ ਪੰਜਾਬ ਦੇ ਵਿਕਾਸ ਦੀ ਯਾਦ ਕਿਉ ਨਹੀ ਆਈ? ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਵੀ ਨਾ ਕੋਈ ਸਿਧਾਂਤ ਹੈ ਤੇ ਨਾ ਹੀ ਕੋਈ ਵਿਧੀਗਤ ਨੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਇਸ ਵਾਰੀ  ਸਿਰਫ ਤੀਸਰੇ ਮੋਰਚੇ ਦੀ ਸਰਕਾਰ ਹੀ ਹੋਂਦ ਵਿੱਚ ਆਵੇਗੀ ਜਿਸ ਵਿੱਚ ਖੱਬੀਆ ਧਿਰਾਂ ਦਾ ਬਹੁਤ ਵੱਡਾ ਰੋਲ ਹੋਵੇਗਾ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਹਿਮ ਅਤੇ ਡਰ ਵਿੱਚੋ ਕੱਢਣ ਲਈ ਖੱਬੀਆ ਧਿਰਾਂ ਮੈਦਾਨ ਵਿੱਚ ਹਨ ਅਤੇ ਜਨਤਾ ਜਨਾਰਦਨ ਨੂੰ ਅਪੀਲ ਹੈ ਕਿ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ਤਾਂ ਕਿ ਸੰਵਿਧਾਨ ਮੁਤਾਬਕ ਲੋਕਤੰਤਰ ਪ੍ਰਕਿਰਿਆ ਨੂੰ ਬਹਾਲ ਕੀਤਾ ਜਾ ਸਕੇ। ਇਸ ਰੋਡ ਸ਼ੋਅ ਨੂੰ ਬੀਬੀ ਪ੍ਰਵੀਨ ਕੌਰ ਸਾਬਕਾ ਕੌਸਲਰ, ਵਿਜੈ ਕੁਮਾਰ, ਮਾਸਟਰ ਮੁਲਖ ਰਾਜ, ਗਿਆਨੀ ਗੁਰਦੀਪ ਸਿੰਘ, ਪਵਨ ਕੁਮਾਰ , ਗੁਰਲਾਲ ਸਿੰਘ ਲਾਲੀ, ਬਲਦੇਵ ਰਾਜ ਸਰਪੰਚ, ਬਾਬਾ ਸੀਤਲ ਸਿੰਘ ਆਦਿ ਨੇ ਵੀ ਥਾਂ ਥਾਂ ਤੇ ਸੰਬੋਧਨ ਕਰਦਿਆ ਸੂਬੇ ਦੀ ਅਸਲੀ ਹਾਲਤ ਤੋ ਲੋਕਾਂ ਨੂੰ ਜਾਣੂ ਕਰਵਾਇਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply