Thursday, March 28, 2024

ਕੈਪਟਨ ਬਦਜ਼ੁਬਾਨੀ ਨੂੰ ਰਾਜਨੀਤਕ ਗੁਣ ਨਾ ਸਮਝੇ – ਮਜੀਠੀਆ

ਪਰਜਾਪਤ ਬਰਾਦਰੀ ਵੱਲੋਂ ਸ੍ਰੀ ਅਰੁਣ ਜੇਤਲੀ ਦੀ ਹਮਾਇਤ ਦਾ ਐਲਾਨ

PPN160426

ਅੰਮ੍ਰਿਤਸਰ, 16   ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਚੋਟ ਕਰਦਿਆਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਨੂੰ ਉਨ੍ਹਾਂ ਦੇ ਬੌਖਲਾਹਟ ਦਾ ਨਤੀਜਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਮਾੜੀ ਜ਼ੁਬਾਨ ਨੇ ਪਹਿਲਾਂ ਵੀ ਪੰਜਾਬ ਵਿੱਚ ਟਕਰਾਅ ਦੀ ਰਾਜਨੀਤੀ ਨੂੰ ਜਨਮ ਦਿੱਤਾ ਜਿਸ ਨਾਲ ਲੋਕਾਂ ਦੇ ਅਸਲ ਮੁੱਦੇ ਅਣਗੌਲੇ ਰਹਿ ਜਾਂਦੇ ਰਹੇ ਪਰ ਅਫ਼ਸੋਸ ਕਿ ਕੈਪਟਨ ਨੂੰ ਇਸ ਦੀ ਰੱਤੀ ਭਰ ਵੀ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਦੀਆਂ ਪੁਰਾਣੀਆਂ ਆਦਤਾਂ ਬਦਲਣ ਵਾਲੀਆਂ ਨਹੀਂ ਹਨ। ਹਲਕਾ ਮਜੀਠਾ ਦੇ ਪਿੰਡ ਮਰੜੀ ਕਲਾਂ ਵਿਖੇ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਕੀਤੀ ਗਈ ਇੱਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਤਲੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ । ਇਸ ਮੌਕੇ ਪਿੰਡ ਮਰੜੀ ਕਲ੍ਹਾਂ ਤੋਂ ਸਮੂਹ ਪ੍ਰਜਾਪਤ ਬਰਾਦਰੀ ਜਿਨ੍ਹਾਂ ਵਿੱਚ 70 ਤੋਂ ਵੱਧ ਪਰਿਵਾਰ ਸ਼ਾਮਿਲ ਸਨ ਨੇ ਕਾਂਗਰਸ ਛੱਡ ਕੇ ਸ: ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੁੰਦਿਆਂ ਸ੍ਰੀ ਜੇਤਲੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਐਡਵੋ: ਭਗਵੰਤ ਸਿੰਘ ਸਿਆਲਕਾ, ਪ੍ਰਭਦਿਆਲ ਸਿੰਘ ਪੰਨਵਾ, ਅਮਰ ਸਿੰਘ ਸਰਪੰਚ, ਕਰਨਜੋਤ ਸਿੰਘ, ਜਸਕਰਨ ਸਿੰਘ ਸਿੰਘ ਨੰਗਲ ਪੰਨਵਾਂ, ਸਲਵੰਤ ਸਿੰਘ ਸੇਠ, ਮਾਸਟਰ ਸਤਨਾਮ ਸਿੰਘ, ਰਛਪਾਲ ਸਿੰਘ, ਅਜੀਤ ਸਿੰਘ, ਪ੍ਰੋ: ਸਰਚਾਂਦ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply