Friday, March 29, 2024

ਸਿਹਤ ਵਿਭਾਗ ਨੇ ਸਲੱਮ ਏਰੀਏ ਵਿਚ ਲੋਕਾ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਇਆ ਕੈਂਪ

PPN170415
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ )- ਵਿਸ਼ਵ ਸਿਹਤ ਸੰਗਠਨ ਵੱਲੋ ਆਮ ਲੋਕਾ ਦੀ ਸਿਹਤ ਨੂੰ ਨਰੋਈ ਅਤੇ ਤੰਦਰੁਸਤ ਰੱਖਣ ਲਈ ਹਮੇਸ਼ਾ ਹੀ ਯਤਨ ਕੀਤੇ ਜਾਂਦੇ ਹਨ। ਇਨ੍ਹਾਂ ਯਤਨਾਂ ਤਹਿਤ ਸਿਵਲ ਸਰਜਨ ਅੰਮ੍ਰਿਤਸਰ ਡਾ.ਉਸ਼ਾ ਬਾਂਸਲ ਦੇ ਅਦੇਸ਼ਾ ਤੇ ਜਿਲਾ੍ਹ ਟੀਕਾ ਕਰਨ ਅਫਸਰ ਕਮ-ਸੀਨੀਅਰ ਮੈਡੀਕਲ ਅਫ਼ਸਰ ਵੇਰਕਾ ਦੀ ਅਗਵਾਈ ਹੇਠਾ ਅੱਜ ਲੋਹਾਰਕਾ ਰੋਡ ਏਰੀਆ ਗੁੰਮਟਾਲਾ ਦੀਆਂ ਝੁੱਗੀਆਂ ਵਿਖੇ ਵਿਸ਼ਵ ਸਿਹਤ ਦਿਵਸ ਅਤੇ ਸਿਹਤ ਸੇਵਾਵਾਂ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਲਾ੍ਹ ਟੀਕਾਕਰਨ ਅਫ਼ਸਰ ਡਾ. ਜਸਪਾਲ ਕੋਰ ਨੇ ਕਿਹਾ ਕਿ ਵਿਸ਼ਵ ਸਿਹਤ ਮਨਾਉਣ ਦਾ ਮੁੱਖ ਮੰਤਵ ਲੋਕਾ ਦੀ ਸਿਹਤ ਨੂੰ ਤੰਦਰੁਸਤ ਅਤੇ ਨਰੋਈ ਰੱਖਣਾ ਹੈ। ਇਸੇ ਆਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਸਲੱਮ ਏਰੀਏ ਵਿਚ ਲੋਕਾ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਸਿਹਤ ਸਿੱਖਿਆ ਦੇਣ ਲਈ ਇਹ ਕੈਂਪ ਲਗਾਇਆ ਗਿਆ ਹੈ। ਇਸ ਸਾਲ ਦਾ ਮੁੱਖ ਥੀਮ ਛੋਟਾ ਡੰਗ ਵੱਡਾ ਖਤਰਾ ਹੈ। ਜੋ ਕਿ ਵੈਕਟਰ ਬੋਰਨ ਬਿਮਾਰੀਆਂ ਜਿਵੇ ਕਿ ਮਲੇਰੀਆ ਅਤੇ ਡੈਂਗੂ ਹੈ। ਅੱਜ ਕੱਲ੍ਹ ਦੇ ਮੌਸਮ ਵਿੱਚ ਗੰਦੇ ਪਾਣੀ ਵਿਚ ਮਲੇਰੀਏ ਦੇ ਮੱਛਰ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ ਅਤੇ ਡੇਂਗੂ ਦੇ ਮੱੱਛਰ ਦੀ ਪੈਦਾਵਾਰ ਸਾਫ ਪਾਣੀ ਵਿਚ ਹੁੰਦੀ ਹੈ। ਇਨ੍ਹਾਂ ਦੋਵਾਂ ਹੀ ਬਿਮਾਰੀਆਂ ਤੋ ਬਚਣ ਲਈ ਇਸ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਇਸ ਮੋਕੇ ਐਨ.ਆਰ.ਆਈ. ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਮਲੇਰੀਆ ਡੇਂਗੂ ਅਤੇ ਸਰੀਰਕ ਸਾਫ ਸਫਾਈ ਟੀਕਾ ਕਰਨ ਬਾਰੇ ਪਲੇਅ ਕਾਰਡ ਅਤੇ ਚਾਰਟ ਬਣਾ ਕੇ ਬੜੀ ਹੀ ਵਿਸਥਾਰ ਪੂਰਵਕ ਲੋਕਾ ਨੁੰੰ ਸਿਹਤ ਸਿਖਿਆ ਦਿਤੀ। ਪਹਿਲੇ ਦੂਸਰੇ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਸਨਮਾਨ ਚਿੰਨ ਵੰਡੇ ਗਏ। ਇਸ ਮੋਕੇ ਤੇ ਸਲੱਮ ਏਰੀਏ ਦੇ ਬੱਚਿਆਂ ਨੂੰ ਰਿਫਰੇਸ਼ਮੈਂਟ ਵੀ ਦਿਤੀ ਗਈ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆਂ ਅਫਸਰ ਸ੍ਰੀਮਤੀ ਰਾਜ ਕੋਰ , ਡਾ. ਰਸ਼ਮੀ ਵਿਜ, ਡਾ.ਕਿਰਨਦੀਪ ਕੋਰ ਰੂਰਲ ਮੈਡੀਕਲ ਅਫਸਰ, ਅਮਰਪ੍ਰੀਤ ਸਿੰਘ ਬੀ.ਈ.ਈ. ਵੇਰਕਾ, ਐਲ.ਐਚ.ਵੀ.ਰਜਵੰਤ ਪਾਲ ਕੋਰ, ਏ.ਐਨ.ਐਮ ਆਸ਼ਾ ਰਾਣੀ , ਸੰਦੀਪ ਸਿੰਘ ਐਮ.ਪੀ.ਐਚ.ਡਬਲਯੂ, ਆਸ਼ਾ ਮਨਜੀਤ ਕੌਰ ਤੇ ਆਸ਼ਾ ਹਰਜਿੰਦਰ ਕੌਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply