Thursday, April 25, 2024

ਬੀਬਾ ਹਰਸਿਮਰਤ ਕੌਰ ਬਾਦਲ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨਗੇ- ਰਾਕੇਸ਼ ਸਿੰਗਲਾ

ਸ਼ਹਿਰ ‘ਚ ਘਰੋ-ਘਰੀ ਜਾ ਕੇ ਕੀਤੇ ਚੋਣ ਮੁਹਿੰਮ ਨੂੰ ਹੋਰ ਤੇਜ

PPN180402
ਬਠਿੰਡਾ, 18 ਅਪ੍ਰੈਲ(ਜਸਵਿੰਦਰ ਸਿੰਘ ਜੱਸੀ)-ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨਗੇ । ਇਹ ਵਿਚਾਰ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਾਕੇਸ਼ ਸਿੰਗਲਾ ਸਰਕਲ ਪ੍ਰਧਾਨ ਨੇ ਬਠਿੰਡਾ Îਸ਼ਹਿਰ ਵਿਖੇ ਘਰੋ-ਘਰੀ ਜਾਂਦੇ ਹੋਏ ਵੱਖ-ਵੱਖ ਖੇਤਰਾਂ ਵਿਚ ਜਾ ਕੇ ਕਹੇ । ਉਨਾਂ ਅੱਜ ਸਵੇਰੇ 1.0.00 ਵਜੇ ਬਠਿੰਡਾ Îਸ਼ਹਿਰ ਦੇ ਪੁਰਾਣਾਂ ਬੱਸ ਸਟੈਂਡ, ਆਰੀਆ ਸਮਾਜ ਚੌਕ, ਦਾਣਾਂ ਮੰਡੀ, ਹਨੂੰਮਾਨ ਚੌਕ, ਬੈਕ ਸਾਈਡ ਰਾਜਿੰਦਰ ਕਾਲਜ, ਫਕੀਰ ਚੰਦ ਗਲੀ, ਫੌਜੀ ਚੌਕ ਤਂੋ ਬੀਬੀਵਾਲਾ ਰੋਡ ਕਲਾਥ ਮਾਰਕਿਟ, ਗਾਂਧੀ ਮਾਰਕਿਟ, ਕੋਰਟ ਰੋਡ, ਬੱਸ ਸਟੈਡ ਤੋਂ ਅਜੀਤ ਰੋਡ, ਅਮਰੀਕ ਸਿੰਘ ਰੋਡ, ਗੋਲ ਡਿੱਗੀ, ਰੇਲਵੇ ਸਟੇਸ਼ਨ ਮਾਰਕਿਟ ਰੋਡ, ਪਟਾ ਮਾਰਕਿਟ ਆਦਿ ਦੀਆਂ ਵੱਖ ਵੱਖ ਗਲੀ-ਮੁੱਹਲਿਆਂ ਵਿੱਚ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਵੋਟਾਂ ਮੰਗੀਆਂ । ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸਭਾ ਸੁਸਾਇਟੀਆਂ, ਸਮਾਜਿਕ,ਵਾਪਰੀ ਵਰਗਾਂ ਨਾਲ ਸੰਬੰਧਤ ਆਗੂ ਦੀਨਵ ਸਿੰਗਲਾ, ਸੁਨੀਲ ਕੁਮਾਰ ਸੋਨੀ ਸਿੰਗਲਾ, ਅਸ਼ੋਕ ਕੁਮਾਰ ਧੁੰਨੀਕੇ ਪ੍ਰਧਾਨ ਵਿਊਪਾਰ ਮੰਡਲ, ਮਹਿੰਦਰ ਸਿੰਘ ਪ੍ਰਧਾਨ Îਸ਼ਬਜੀ ਮੰਡੀ, ਬੱਬੂ ਪ੍ਰਧਾਨ ਦਾਣਾ ਮੰਡੀ,  ਸ਼ਾਮ ਲਾਲ ਜੈਨ ਸਾਬਕਾ ਕੌਸਲਰ, ਰਾਜੂ ਭੱਠੇਵਾਲਾ, ਰਵਿੰਦਰ ਮਹਿਤਾ,ਆਦਿ ਵਿਊਪਾਰੀ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply