Thursday, March 28, 2024

ਐਸ.ਜੀ.ਪੀ.ਸੀ ਦੀ ਤਿੰਨ ਦਿਨਾਂ ਹਾਕੀ ਟਰਾਇਲ ਚੋਣ ਪ੍ਰਕਿਰਿਆ ਸ਼ੁਰੂ, ਪਹਿਲੇ ਦਿਨ ਕੀਤੀ 500 ਸਿੱਖ ਹੋਏ ਸ਼ਾਮਲ

PPN180418

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਡਾਇਰੈਕਟਰ ਸਪੋਰਟਸ ਪ੍ਰਿੰਸੀਪਲ ਬਲਵਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੰਡਰ 14 ਸਾਲ ਉਮਰ ਵਰਗ ਦੇ ਹਾਕੀ ਖਿਡਾਰੀਆਂ ਦੀ ਤਿੰਨ ਦਿਨਾਂ ਟਰਾਇਲ ਚੋਣ ਪ੍ਰਕਿਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਰਿਗੋਬਿੰਦ ਐਸਟ੍ਰੋਟਰਫ਼ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਗਈ ਜੋ ਕਿ 20 ਅਪ੍ਰੈਲ ਤੱਕ ਚੱਲੇਗੀ। ਇਸ ਦੌਰਾਨ ਪੰਜਾਬ, ਹਰਿਆਣਾ, ਯੂ.ਪੀ., ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਸੂਬਿਆ ਨਾਲ ਸਬੰਧਤ 500 ਦੇ ਕਰੀਬ ਸਿੱਖ ਖਿਡਾਰੀਆਂ ਨੇ ਸਮੇਤ ਪ੍ਰੀਵਾਰਾਂ ਦੇ ਸ਼ਿਰਕਤ ਕੀਤੀ ਤੇ ਆਪਣੀ ਬੇਮਿਸਾਲ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਇਸ ਦੌਰਾਨ ਉਘੇ ਹਾਕੀ ਉਲੰਪੀਅਨ ਅਰਜਨ ਅਵਾਰਡੀ ਤੇ ਪੰਜਾਬ ਪੁਲਿਸ ਦੇ ਆਈ.ਜੀ. ਕਰਾਈਮ ਸੁਰਿੰਦਰ ਸਿੰਘ ਸੋਢੀ, ਅਰਜਨ ਅਵਾਰਡੀ ਹਾਕੀ ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ, ਹਾਕੀ ਉਲੰਪੀਅਨ ਅਰਜਨ ਅਵਾਰਡੀ ਰਾਜਪਾਲ ਸਿੰਘ ਤੇ ਸਾਬਕਾ ਡੀ.ਐਸ.ਓ. ਚੀਫ਼ ਕੋਚ ਹਰਿੰਦਰ ਸਿੰਘ ਮੱਲ੍ਹੀ ਨੇ ਬਤੌਰ ਨਿਰਪੱਖ ਜੱਜ ਦੀ ਭੂਮਿਕਾ ਅਦਾ ਕੀਤੀ ਤੇ ਖਿਡਾਰੀਆਂ ਦੀ ਖੇਡ ਸ਼ੈਲੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਾਚਿਆਂ ਤੇ ਆਪਣੇ ਸੁਝਾਅ ਪੇਸ਼ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਸੰਜੀਦਗੀ ਨਾਲ ਖੇਡਣ ਲਈ ਪ੍ਰੇਰਿਆ। ਇਸ ਮੌਕੇ ਐਸਜੀਪੀਸੀ ਡਾਇਰੈਕਟਰ ਸਪੋਰਟਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਟਰਾਇਲ ਚੋਣ ਪ੍ਰਕਿਰਿਆਦੌਰਾਨ ਚੁਣੇ ਗਏ ਖਿਡਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਿੰਨ ਹਾਕੀ ਅਕਾਦਮੀਆਂ ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ ਤੇ ਫਰੀਦਕੋਟ ਵਿਖੇ ਤਕਸੀਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 20 ਅਪ੍ਰੈਲ ਤੱਕ ਚੱਲਣ ਵਾਲੇ ਇਸ ਸਿਲਸਿਲੇ ਦੌਰਾਨ ਅੰਡਰ-14 ਸਾਲ ਉਮਰ ਵਰਗ ਦਾ ਕੋਈ ਵੀ ਖਿਡਾਰੀ ਸ਼ਾਮਲ ਹੋ ਕੇ ਟਰਾਇਲ ਦੇ ਕੇ ਆਪਣੀ ਕਿਸਮ ਅਜ਼ਮਾਈ ਕਰ ਸਕਦਾ ਹੈ। ਚੁਣੇ ਗਏ ਖਿਡਾਰੀਆਂ ਨੂੰ ਐਸਜੀਪੀਸੀ ਵੱਲੋਂ ਬਣਦੀਆਂ ਸਾਰੀਆਂ ਸਹੂਲਤਾਂ ਮੁਹੱਈਆਂ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆਂ ਕਿ ਚੋਣ ਪ੍ਰਕਿਰਿਆ 20 ਅਪ੍ਰੈਲ ਤੱਕ ਜਾਰੀ ਰਹੇਗੀ। ਇਸ ਮੌਕੇ ਤੇ ਕੋਚ ਗੁਰਮੀਤ ਸਿੰਘ ਮੀਤਾ,ਕੋਚ ਬਲਦੇਵ ਸਿੰਘ, ਕੋਚ ਭੁਪਿੰਦਰ ਸਿੰਘ,ਕੋਚ ਵਰਿੰਦਰ ਸਿੰਘ, ਕੋਚ ਪ੍ਰਕਾਸ਼ ਸਿੰਘ, ਕੋਚ ਪ੍ਰੇਮ ਸਿੰਘ, ਕੋਚ ਅਵਤਾਰ ਸਿੰਘ ਆਦਿ ਹਾਜ਼ਰ ਸਨ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply