Thursday, March 28, 2024

ਵਪਾਰੀਆਂ ਦੀ ਵੱਧਦੀ ਕਮਾਈ ਹੀ ਬਣੇਗੀ ਰੋਜਗਾਰ ਦਾ ਜਰੀਆ – ਜੇਤਲੀ

ਕਲਾਥ ਮਰਚੇਂਟ ਦੀ ਬੈਠਕ ਚ ਸ਼੍ਰੀ ਜੇਤਲੀ ਨੇ ਵਪਾਰੀਆਂ ਨੂੰ ਦਿਵਾਇਆ ਪੂਰਨ ਸਹਿਯੋਗ ਦਾ ਵਿਸ਼ਵਾਸ

PPN180422

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਕਿਹਾ ਕਿ ਵਪਾਰੀਆਂ ਦੀ ਵੱਧਦੀ ਕਮਾਈ ਹੀ ਰੋਜਗਾਰ ਵਧਾਏਗੀ। ਅਤੇ ਇੱਕ ਚੰਗੀ ਸਰਕਾਰ ਉਹੋ ਹੈ ਜੋ ਕਿ ਵਪਾਰੀਆਂ ਨੂੰ ਦੇਸ਼ ਅਤੇ ਸੂਬੇ ਵਿੱਚ ਹਰ ਸੁਵਿਧਾ ਮੌਜੂਦ ਕਰਵਾਵੇ ਤਾਕਿ ਉਹ ਆਪਣਾ ਵਪਾਰ ਉੰਚਾਈਆਂ ਤੇ ਲੈਕੇ ਜਾਣ। ਇਹਨਾਂ ਵਾਕਾਂ ਦਾ ਪ੍ਰਗਟਾਵਾ ਸ਼੍ਰੀ ਜੇਤਲੀ ਨੇ ਸ਼ੁਕਰਵਾਰ ਨੂੰ ਪੁਰਾਣੀ ਮਾਰਕੀਟ ਕਲਾØਥ ਮਰਚੇਂਟ ਐਸੋਸਿਏਸ਼ਨ ਵੱਲੋ ਰਜਸ਼ੀਨ ਗੋਇੰਕਾ ਅਤੇ ਰਾਹੁਲ ਮਹੇਸ਼ਵਰੀ ਦੀ ਪ੍ਰਧਾਨਗੀ ਚ ਹੋਈ ਵਿਸ਼ਾਲ ਜਨਸਭਾ ਦੇ ਦੌਰਾਣ ਕੀਤਾ। ਸ਼੍ਰੀ ਜੇਤਲੀ ਨੇ ਕਿਹਾ ਕਿ ਮਜਬੂਤ ਅਰਥਵਿਵਸਥਾ ਉਹ ਹੁੰਦੀ ਹੈ ਜਿਸ ਵਿੱਚ ਵਪਾਰੀ ਆਪਣੀ ਪੂੰਜੀ ਲਗਾਉੰਦਾ ਹੈ, ਉਹ ਪੂੰਜੀ ਸਿਰਫ ਲਾਭ ਕਮਾਉਣ ਲਈ ਹੀ ਲਾਉੰਦਾ ਹੈ ਨਾਂ ਕਿ ਸੇਵਾ ਕਰਣ ਲਈ। ਜੇਕਰ ਵਪਾਰੀ ਅਤੇ ਉਧੱਮੀ ਨੂੰ ਲਾਭ ਹੋਵੇਗਾ ਤਾਂ ਹੀ ਰੋਜਗਾਰ ਦੇ ਮੌਕੇ ਵਧਨਗੇ। ਵਪਾਰੀ ਟੈਕਸ ਵੀ ਦਵੇਗਾ ਅਤੇ ਦੇਸ਼ ਦਾ ਵਿਕਾਸ ਵੀ ਹੋਵੇਗਾ। ਇਹੋ ਬੀਜੇਪੀ ਦਾ ਵਿਜ਼ਨ ਹੈ ਅਤੇ ਐਨਡੀਏ ਦੀ ਸਰਕਾਰ ਬਣਨ ਦੇ ਬਾਅਦ ਆਪਣੇ ਇਸ ਵਿਜ਼ਨ ਨੂੰ ਪੇਸ਼ ਕਰਣਗੇ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਖੁਸ਼ਹਾਲ ਬਨਾਉਣਗੇ। ਸ਼੍ਰੀ ਜੇਤਲੀ ਨੇ ਇਸ ਮੌਕੇ ਤੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ੧੯੫੦ ਦੇ ਦਸ਼ਕ ਚ ਅਕਸਰ ਹੀ ਇਹ ਆਰੋਪ ਲਗਾਇਆ ਜਾਂਦਾ ਸੀ ਕਿ ਭਾਜਪਾ ਵਪਾਰੀਆਂ ਦੀ ਪਾਰਟੀ ਹੈ। ਜਦਕਿ ਸਚ ਇਹ ਹੈ ਕਿ ਅਸੀਂ ਇਸ ਗੱਲ ਦੀ ਕੀਮਤ ਸਮਝਦੇ ਹਾਂ ਕਿ ਦੇਸ਼ ਵਿੱਚ ਵਪਾਰੀਆਂ ਦਾ ਵਿਕਾਸ ਪੂੰਜੀ ਵਧਾਏਗਾ ਅਤੇ ਦੇਸ਼ ਖੁਸ਼ਹਾਲ ਹੋਵੇਗਾ।  ਅਸੀਂ ਉਦਯੋਗਾਂ ਅਤੇ ਵਪਾਰੀਆਂ ਨੂੰ ਕਦੇ ਵੀ ਨਜਰਅੰਦਾਜ ਨਹੀਂ ਕੀਤਾ। ਉਹਨਾਂ ਨੇ ਆਪਣੇ ਚੋਣੀ ਘੋਸ਼ਣਾ ਪੱਤਰ ਚ ਵੀ ਵਪਾਰੀਆਂ ਲਈ ਖਾਸ ਯੋਜਨਾਵਾਂ ਰੱਖੀਆਂ ਹਨ। ਉਹਨਾਂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਆਸ਼ਵਾਸਨ ਦਿੱਤਾ ਕਿ ਉਹ ਵਪਾਰੀ ਵਰਗ ਦੀਆਂ ਪਰੇਸ਼ਾਨੀਆਂ ਤੋ ਚੰਗੀ ਤਰਾਂ ਜਾਨੂੰ ਹਨ ਅਤੇ ਸਰਕਾਰ ਬਨਣ ਤੇ ਉਸਦਾ ਹਲ ਕੱਢਿਆ ਜਾਵੇਗਾ। ਇਸ ਮੌਕੇ ਤੇ ਦਿੱਲੀ ਦੇ ਸਾਬਕਾ ਪ੍ਰਧਾਨ ਤੇ ਰਾਜਸਭਾ ਦੇ ਮੈਂਬਰ ਵਿਜੇ ਗੋਇਲ ਨੇ ਵਪਾਰੀਆਂ ਨੂੰ ਸ਼੍ਰੀ ਜੇਤਲੀ ਦੇ ਹਕ ਵਿੱਚ ਵੋਟਾਂ ਪਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਮੈਂ ਬੀਜੇਪੀ ਦੇ ਨੇਤਾ ਦੇ ਤੌਰ ਤੇ ਨਹੀਂ ਆਇਆ ਬਲਕਿ ਇੱਕ ਕਾਗਜ ਦਾ ਵਪਾਰੀ ਹਾਂ ਅਤੇ  ਵਪਾਰੀਆਂ ਦੀ ਪਰੇਸ਼ਾਨੀਆਂ ਨੂੰ ਚੰਗੀ ਤਰਾਂ ਜਾਣਦਾਂ ਹਾਂ। ਸ਼੍ਰੀ ਜੇਤਲੀ ਦੇ ਨਾਲ ਉਹਨਾਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ, ਅਤੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਰਾਸ਼ਟਰੀ ਸੋਚ ਵਾਲਾ ਉਮੀਦਵਾਰ ਮਿਲਿਆ ਹੈ। ਇਸ ਮੌਕੇ ਤੇ ਭਾਜਪਾ ਦੇ ਰਾਸ਼ਟਰੀ ਸਚਿਵ ਸ਼ਾਮ ਜਾਜੂ, ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਗੋਅਲ, ਰਾਸ਼ਟਰੀ ਕਾਰਜਕਾਰਣੀ ਮੈਂਬਰ ਡਾ.ਬਲਦੇਵ ਰਾਜ ਚਾਵਲਾ, ਰਜਨੀਸ਼ ਗੋਇੰਕਾ, ਰਾਹੁਲ ਮਹੇਸ਼ਵਰੀ, ਅਨਿਲ ਸਿੰਗਲ, ਮਨੀਸ਼ ਸਿੰਗਲਾ, ਮੁਰਾਰੀ ਲਾਲ ਬਤਰਾ ਆਦਿ ਮੌਜੂਦ ਸੀ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਪੋਰਟਸ ਡੇਅ 2024’ ਕਰਵਾਇਆ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਸਲਾਨਾ ਸਪੋਰਟਸ ਡੇਅ-2024 …

Leave a Reply