Thursday, April 25, 2024

ਨਹੀ ਪਿਆ ਹਾਲੇ ਤੱਕ ਸਰਕਾਰ ਦੇ ਵਾਅਦਿਆ ‘ਤੇ ਬੂਰ

ਪੁਰਾਣੀ ਅਨਾਜ ਮੰਡੀ ਜਾਦੀ ਸੜਕ ਦੀ ਹਾਲਤ ਖ਼ਸਤਾ, ਲੋਕ ਪ੍ਰੇਸ਼ਾਨ

PPN230403
ਫ਼ਾਜ਼ਿਲਕਾ, 23 ਅਪ੍ਰੈਲ (ਵਿਨੀਤ ਅਰੋੜਾ)-  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਫਾਜਿਲਕਾ ਦੇ ਵਿਧਾਇਕ ਅਤੇ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਭਾਵੇਂ ਮੰਡੀ ਲਾਧੂਕਾ ਦੀ ਜਨਤਾ ਨਾਲ ਮੰਡੀ ਅੰਦਰ ਅਨੇਕਾਂ ਵਿਕਾਸ ਕਾਰਜ ਦੇ ਕੰਮ ਕਰਵਾਉਣ ਦਾ ਵਾਅਦਾ ਕੀਤਾ ਗਿਆ, ਪਰ ਹਾਲੇ ਤੱਕ ਅਸਲ ਵਿਚ ਵਿਕਾਸ ਦੇ ਪੂਰੀ ਤਰ੍ਹਾਂ ਨਾ ਹੋਣ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੀ ਤਾਜਾ ਮਿਸਾਲ  ਮੁੱਖ ਮਾਰਗ ਤੋਂ ਪੁਰਾਣੀ ਅਨਾਜ ਮੰਡੀ ਲਾਧੂਕਾ ਨੂੰ ਜਾਦੀ ਖ਼ਸਤਾ ਹਾਲਤ ਲਿਕ ਰੋਡ ਨੂੰ ਦੇਖਣ ਤੋਂ ਮਿਲਦੀ ਹੈ। ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੇਸ ਰਾਜ ਬਾਜਵਾ,ਜਸਬੀਰ ਸਿੰਘ, ਦਰਸ਼ਨ ਰਾਮ ਲਾਧੂਕਾ ਸਰਪੰਚ ਨੇ ਦੱਸਿਆ ਕਿ ਫਾਜਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ ਤੋਂ ਪੁਰਾਣੀ ਅਨਾਜ ਮੰਡੀ ਨੂੰ ਜਾਂਦੀ ਲਿੰਕ ਰੋਡ ਦੀ ਹਾਲਤ ਬਹੁਤ ਜਿਆਦਾ ਖ਼ਸਤਾ ਹੋ ਚੁੱਕੀ ਹੈ ਅਤੇ ਕਣਕ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਮੰਡੀ ਵਿਚ ਫਸਲ ਲੈਕੇ ਆਉਣ ਵਾਲੇ ਕਿਸਾਨਾਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਬਰਸਾਤ ਹੋਣ ਕਾਰਨ ਉਕਤ ਸੜਕ ‘ਤੇ ਚਿੱਕੜ ਵੱਜਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਹ ਸੜਕ ਮਾਰਕੀਟ ਕਮੇਟੀ ਦੇ ਅਧੀਨ ਆਉਦੀ  ਹੈ, ਪਰ ਲੰਮੇਂ ਸਮੇਂ ਤੋਂ ਕਿਸੇ ਵੀ ਅਧਿਕਾਰੀ ਨੇ ਸੜਕ ਦੀ ਹਾਲਤ ਵੱਲ ਧਿਆਨ ਨਹੀ ਦਿੱਤਾ, ਜਿਸ ਕਾਰਨ ਉਕਤ ਲਿੰਕ ਸੜਕ ਦੀ ਹਾਲਤ ਬਹੁਤ ਜਿਆਦਾ ਖ਼ਸਤਾ ਹੋ ਗਈ ਹੈ।   ਕਿਸਾਨਾਂ ਤੇ ਆਮ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੜਕ ਦੀ ਹਾਲਤ ਵਿਚ ਸੁਧਾਰ ਕਰਵਾਵੇ, ਨਹੀ ਤਾਂ ਕਿਸਾਨਾਂ ਨੂੰ ਮਜ਼ਬੂਰਨ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸਦੀ ਪੂਰੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ।ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਕੋਲ ਨਵੇਂ ਸੜਕ ਬਣਾਉਣਾ ਜਾਂ ਸੁਧਾਰ ਕਰਨ ਲਈ ਬਜਟ ਨਹੀ ਹੈ। ਬਜਟ ਆਉਣ ‘ਤੇ ਸੜਕ ਦੀ ਹਾਲਤ ਦਾ ਸੁਧਾਰ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply