Thursday, April 18, 2024

ਕਿਸੇ ਵੀ ਕਰਮਚਾਰੀ ਦੀ ਨਹੀ ਕੱਟੀ ਜਾਏਗੀ ਚੌਣ ਡਿਉਂਟੀ – ਡਾ.ਐਸ. ਕਰੁਣਾ ਰਾਜੂ

PPN160413
ਫਾਜ਼ਿਲਕਾ, 23  ਅਪ੍ਰੈਲ (ਵਿਨੀਤ ਅਰੋੜਾ)  – ਸਵੇਰੇ ਸਵੇਰੇ ਫੌਨ ਦੀ ਘੰਟੀ ਵੱਜੀ ……ਹੈਲੌ ਵੀਰੇ ਕੀ ਹਾਲ ਏ, ਮੇਰਾ ਇਕ ਛੌਟਾ ਜਿਹਾ ਕੰਮ ਹੀ ਕਰਵਾ ਦਿਉਂ ਤੁਹਾਡੀ ਮੰਤਰੀ ਨਾਲ ਬੜੀ ਬਣਦੀ ਹੈ 30 ਅਪ੍ਰੈਲ  ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾ ਵਿੱਚ ਮੇਰੀ ਵੀ ਡਿਉਂਟੀ ਲੱਗ ਗਈ ਏ ਤੁਸੀ ਜਰਾਂ ਉਂਨਾਂ ਨੂੰ ਕਹਿ ਕੇ ਮੇਰੀ ਡਿਉਂਟੀ ਹੀ ਕਟਵਾ ਦਿਉਂ, ਮੇਰੀ ਕਈ ਦਿਨਾਂ ਤੋ ਤਬੀਅਤ ਠੀਕ ਨਹੀ ਹੈ ਤੇ ਮੈ ਇਹ ਡਿਉਂਟੀ ਨਹੀ ਦੇ ਸਕਦਾ / ਸਕਦੀ ।
ਅੱਜਕਲ ਅਜਿਹੇ ਫੋਨ ਹਰ ਉਸ ਅੰਕਲ, ਚਾਚੇ, ਤਾਏ ਤੇ ਵੀਰੇ ਨੂੰ ਆ ਰਹੇ ਹਨ ਜਿਸ ਦੀ ਕਿਸੇ ਵੀ ਸਿਆਸੀ ਲੀਡਰ, ਮੰਤਰੀ ਜਾ ਅਫਸਰ ਨਾਲ ਕੋਈ ਟੰਗ ਪੁੰਛ ਲਗਦੀ ਆ।ਇਹ ਫੋਨ ਸੁੰਨ ਕੇ ਇਕ ਵਾਰ ਤਾ ਓੁਹ ਵਚਾਰਾ ਅੰਕਲ, ਚਾਚਾ, ਤਾਇਆ  ਤੇ ਵੀਰ ਵੀ ਸੋਚਦਾ ਹੌਏਗਾ ਕੇ ਅੱਜ ਡਿਉਂਟੀ ਲੱਗੀ ਤਾ ਮੇਰੀ ਯਾਦ ਆ ਗਈ । ਪੁਰ ਫਿਰ ਵੀ ਓੁਹ ਵਿਚਾਰਾ ਸ਼ਰਮੋ ਸ਼ਰਮੀ ਆਪਣੀ ਕੋਸਿਸ਼ ਕਰਦਾ ਏ ……। ਅੱਜ ਅਜਿਹੀ ਹੀ ਇਕ ਸਿਫਾਰਿਸ਼ ਲੈ ਕੇ ਇਕ ਸੱਜਣ ਜਿਲ੍ਹਾ ਮੈਜਿਸਟਰੇਟ ਫਾਜਿਲਕਾ ਡਾ.ਐਸ.ਕਰੁਣਾ ਰਾਜੂ ਆਈ.ਏ.ਐਸ  ਦੇ ਕੋਲ ਆਇਆ ਤਾਂ ਡਾ. ਨੇ  ਉਨਾਂ ਨੂੰ ਦੋ ਟੁੱਕ ਕਿਹਾ ਕੇ ਕਿਸੇ ਵੀ ਸਰਕਾਰੀ ਮੁਲਾਜਮ ਭਾਂਵੇ ਓੁਹ ਔਰਤ ਹੈ ਜਾ ਮਰਦ ਭਾਂਵੇ ਓੁਹ ਕੱਚਾ ਹੈ ਜਾ ਪੱਕਾ ਉਸਦੀ ਡਿਉਂਟੀ ਕਿਸੇ ਵੀ ਹਾਲਤ ਵਿਚ ਨਹੀ ਕੱਟੀ ਜੇਵੇਗੀ । ਓੁਨਾਂ ਕਿਹਾਕਿ ਇਨਾਂ ਚੋਣਾਂ ਤੋ ਜਿਆਦਾ  ਜਰ੍ਰੁਰੀ ਕੰਮ ਹੋਰ ਕੋਈ ਵੀ ਨਹੀ ਹੈ ।ਓੁਨਾਂ ਕਿਹਾਕਿ ਹਜ਼ਾਰਾ ਰੁਪਏ ਤਨਖਾਹ ਲੇਣ ਵੇਲੇ ਤਾ ਕੋਈ ਤਕਲੀਫ ਨਹੀ ਹੁੰਦੀ ਤੇ ਫੇਰ ਡਿਉਂਟੀ ਦੇਣ ਲੱਗਿਆ ਅਸੀ ਬਹਾਣੇ ਕਿਉਂ ਬਣਾਉਣੇ । ਪਰ ਕੁੱੱਝ ਥਾਂ ਹੋ ਰਹੇ ਵਿਰੋਧ ਨੂੰ ਦੇਖ ਕੇ ਉਨਾਂ ਕਿਹਾ ਕਿ ਅਸੀਂ ਇਸ ਗੱਲ ਤੇ ਜਰੂਰ ਧਿਆਨ ਦਿਆਗੇਂ ਕਿ ਔਰਤਾ ਨੂੰ ਚੋਣ ਡਿਉਂਟੀ ਤੇ ਦੁਰ ਨਾ ਭੇਜਿਆ ਜਾਵੇ ਤਾ ਜੋ ਉਂਹਨਾ ਨੂੰ  ਸ਼ਾਮ ਨੂੰ ਘਰ ਪੁੱਜਣ ਵਿਚ ਕੋਈ ਤਕਲੀਫ਼ ਨਾ ਹੋਵੇ । ਡਾ.ਐਸ.ਕਰੁਣਾ ਰਾਜੂ  ਨੇ  ਅਜਿਹੇ ਸਿਫਾਰਸ਼ੀ ਲੋਕਾਂ ਨੂੰ ਚੇਤਾਉਂਦੇ ਹੋਏ ਕਿਹਾ ਕਿ ਉਨਾਂ ਦੇ ਕੋਲ ਕੋਈ ਵੀ ਆਦਮੀ ਅਜਿਹੀ ਸਿਫਾਰਿਸ਼ ਨਾ ਲੈ ਕੇ ਆਏ ਕਿਉਂਕਿ  ਓੁਹ ਆਪ  ਆਪਣੀ ਡਿਊਟੀ ਕਰ ਰਹੇ ਹਨ ਤੇ ਦੁਜਿਆਂ ਤੋ ਵੀ ਉਂਨਾਂ ਦੀ ਡਿਉਂਟੀ ਕਰਵਾਉਣਗੇ  ਜੋ ਕਰਮਚਾਰੀ ਡਿਉਂਟੀ ਤੌ ਕੋਤਾਹੀ ਵਰਤੇਗਾ ਉਸ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply