Thursday, March 28, 2024

ਗੁੰਡਾਗਰਦੀ ਦਾ ਸ਼ਿਕਾਰ 2 ਨੋਜਵਾਨ ਮਾਨਾਂਵਾਲਾ ਸਰਕਾਰੀ ਹਸਪਤਾਲ ਦਾਖਿਲ

PPN230406
ਜੰਡਿਆਲਾ ਗੁਰੂ, 23 ਅਪ੍ਰੈਲ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਵਿਚ ਬੀਤੇ ਦਿਨੀ ਭਾਜਪਾ ਦੇ ਸੀਨੀਅਰ ਆਗੂ ਸ਼ੁਭਾਸ਼ ਸ਼ਰਮਾ ਵਲੋਂ ਕਰਵਾਈ ਗਈ ਗੁੰਡਾਗਰਦੀ ਵਿਚ 2 ਨੋਜਵਾਨ ਮਾਨਾਂਵਾਲਾ ਸਰਕਾਰੀ ਹਸਪਤਾਲ ਐਮਰਜੈਂਸੀ ਵਿਭਾਗ ਵਿਚ ਦਾਖਿਲ ਹਨ।ਕੁੱਕੂ ਜਵੈਲਰਜ਼ ਦੀ ਦੁਕਾਨ ਤੇ ਹੋਈ ਲੁੱਟ ਖੋਹ ਤੋਂ ਬਾਅਦ ਰਾਜੀਵ ਕੁਮਾਰ ਮਾਣਾ ਭਾਜਪਾ ਆਗੂ ਅਤੇ ਰਵਿੰਦਰਪਾਲ ਕੁੱਕੂ ਅਕਾਲੀ ਆਗੂ ਵਿਚ ਹੋਈ ਮਾਮੂਲੀ ਤਕਰਾਰ ਨੇ ਜਵਾਲਾਮੁੱਖੀ ਦਾ ਰੂਪ ਧਾਰਨ ਕਰ ਲਿਆ ਅਤੇ ਸ਼ੁਭਾਸ਼ ਸ਼ਰਮਾ ਪੰਜਾਬ ਪ੍ਰਦੇਸ਼ ਭਾਜਪਾ ਇਕਾਈ ਵਿਚ ਸੀਨੀਅਰ ਆਗੂ ਨੇ ਹੋਰ ਭਾਂਬੜ ਮਚਾਉਂਦੇ ਹੋਏ ਅੰਮ੍ਰਿਤਸਰ ਤੋਂ ਮੋਟਰਸਾਈਕਲਾਂ ਉੱਪਰ ਹਥਿਆਰਬੰਦ ਨੌਜਵਾਨ ਮੰਗਵਾ ਲਏ। ਜਿਹਨਾਂ ਦਾ ਸ਼ਿਕਾਰ ਹੋਏ ਮਾਨਾਂਵਾਲਾ ਹਸਪਤਾਲ ਵਿਚ ਦਾਖਿਲ ਗੁਰਦੀਪ ਕੁਮਾਰ ਉੱਰਫ ਘੁੱਕਾ ਪੁੱਤਰ ਕੇਵਲ ਕਿਸ਼ਨ ਗਲੀ ਕਸ਼ਮੀਰੀਆਂ ਨੇ ਦੱਸਿਆ ਕਿ ਜਦ ਮੈਂ ਰਵਿੰਦਰਪਾਲ ਕੁੱਕੂ ਜਿਹਨਾਂ ਦੀ ਦੁਕਾਨ ਤੇ ਮੈਂ ਕੰਮ ਕਰਦਾ ਹਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਤੇਜਧਾਰ ਹਥਿਆਰ ਮੇਰੇ ਹੱਥ ਦੀਆਂ ਉਂਗਲੀਆ ਉੱਪਰ ਲੱਗਿਆ।ਹਰਜਿੰਦਰ ਸਿੰਘ ਉਰਫ ਬ੍ਰਾਹਮਣ ਪੁੱਤਰ ਲਖਬੀਰ ਸਿੰਘ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਹ ਅਕਸਰ ਪ੍ਰਧਾਨ ਕੁੱਕੂ ਨੂੰ ਮਿਲਣ ਉਹਨਾ ਦੀ ਦੁਕਾਨ ਕੁੱਕੂ ਜਿਊਲਰਜ਼ ਤੇ ਜਾਂਦਾ ਸੀ। 21 ਅਪ੍ਰੈਲ ਨੂੰ ਵੀ ਜਦ ਉਹ ਦੁਕਾਨ ਤੇ ਪਹੁੰਚਿਆ ਤਾਂ ਰਾਜੀਵ ਕੁਮਾਰ ਮਾਣਾ ਭਾਜਪਾ ਆਗੂ ਰਵਿੰਦਰਪਾਲ ਕੁੱਕੂ ਨਾਲ ਗਾਲੀ ਗਲੋਚ ਹੋ ਰਿਹਾ ਸੀ ।ਜਦ ਉਸ ਨੇ ਭਾਜਪਾ ਆਗੂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਦੇ ਦੋ ਭਰਾਵਾਂ ਦੀਪਕ ਅਤੇ ਜੋਤੀ ਨੇ ਮੈਨੂੰ ਤੇਜ਼ਧਾਰ ਹਥਿਆਰ ਨਾਲ ਸੱਟ ਮਾਰ ਦਿੱਤੀ ਅਤੇ ਦੀਪਕ ਨੇ ਰਿਵਾਲਵਰ ਹਵਾ ਵਿਚ ਲਹਿਰਾਉਂਦੇ ਹੋਏ ਲਲਕਾਰੇ ਮਾਰੇ।ਰਾਜੀਵ ਕੁਮਾਰ ਮਾਣੇ ਨੇ ਉਸ ਨੂੰ  ਜਾਤੀਸੂਚਕ ਸ਼ਬਦ ਵੀ ਬੋਲੇ ਗਏ। ਰਾਜੀਵ ਕੁਮਾਰ ਦੇ ਹੱਥ ਵਿਚ ਤੇਜ਼ਧਾਰ ਦਾਤਰ ਫੜਿਆ ਹੋਇਆ ਸੀ। ਦੂਸਰੇ ਪਾਸੇ ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣਾ ਬਚਾਅ ਕਰਨ ਲਈ ਰਾਜੀਵ ਕੁਮਾਰ ਮਾਣਾ ਅਤੇ ਹਰੀਸ਼ ਕੁਮਾਰ ਲਾਡੀ ਵੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਝੂਠਾ ਪਰਚਾ ਦਰਜ ਕਰਵਾਉਣ ਲਈ ਦਾਖਿਲ ਹੋ ਗਏ ਹਨ। ਇਸ ਮਾਮਲੇ ਸਬੰੰਧੀ ਵਾਰ ਵਾਰ ਰਾਜੀਵ ਕੁਮਾਰ ਮਾਣਾ ਭਾਜਪਾ ਆਗੂ ਦੀ ਦੁਕਾਨ ਤੇ ਜਾ ਕੇ ਸੰਪਰਕ ਕਰਨਾ ਚਾਹਿਆ, ਪਰ ਅੰਮ੍ਰਿਤਸਰ ਹਸਪਤਾਲ ਦਾਖਿਲ ਹੋਣ ਕਰਕੇ ਉਹਨਾ ਨਾਲ ਸੰਪਰਕ ਨਹੀ ਹੋ ਸਕਿਆ।

Check Also

ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸੀ-ਵਿਜ਼ਲ ਐਪ ਰਾਹੀਂ ਕੀਤੀ ਜਾ ਸਕਦੀ ਹੈ ਸ਼ਿਕਾਇਤ – ਜਿਲ੍ਹਾ ਚੋਣ ਅਧਿਕਾਰੀ

ਪੁਲਿਸ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਕੀਤੀ ਮੀਟਿੰਗ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – …

Leave a Reply