Tuesday, April 16, 2024

ਕੈਪਟਨ ਮੰਹਿਗਾਈ, ਭ੍ਰਿਸ਼ਟਾਚਾਰ ਤੇ ਕਾਂਗਰਸ ਦਾ ਸਟੈਂਡ ਸਾਫ ਕਰੇ – ਅਰੁਣ ਜੇਤਲੀ

PPN230409
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਕੇਂਦਰੀ ਵਿਧਾਨਸਭਾ ਖੇਤਰ ਚ ਹਲਕਾ ਇੰਚਾਰਜ ਸ਼੍ਰੀ ਤਰੁਣ ਚੁਗ ਦੀ ਅਗੁਵਾਈ ਚ ਕਿਸ਼ਨਕੋਟ ਚ ਵਿਸ਼ਾਲ ਜਨਸਭਾ ਨੂੰ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਸੰਬੋਧਨ ਕੀਤਾ। ਸ਼੍ਰੀ ਜੇਤਲੀ ਨੇ ਕਿਹਾ ਕਿ ਦੇਸ਼ ਚ ਨਰੇਂਦਰ ਮੋਦੀ ਦੀ ਅਗੁਵਾਈ ਚ ਭਾਜਪਾ ਅਤੇ ਉਸਦੇ ਸਹਿਯੋਗੀ ਦਲਾਂ ਦੀ ਸਰਕਾਰ ਬਨਣ ਜਾ ਰਹੀ ਹੈ। ਕਾਂਗ੍ਰੇਸ ਪਾਰਟੀ ਨੇ ਦਸ ਸਾਲਾਂ ਦੇ ਸ਼ਾਸਨ ਕਾਲ ਚ ਦੇਸ਼ ਨੂੰ ਹਰ ਖੇਤਰ ਚ ਪਿੱਛੇ ਧਕੇਲ ਦਿੱਤਾ ਹੈ। ਵੱਧਦੀ ਮੰਹਿਗਾਈ, ਭਰਿਸ਼ਟਾਚਾਰ, ਅੱਤਵਾਦ, ਘੋਟਾਲਿਆਂ ਨੇ ਦੇਸ਼ ਨੂੰ ਤਬਾਹ ਕਰਣ ਦਾ ਪਾਪ ਕਰਕੇ ਕਾਂਗਰੇਸ ਨੇ ਦੇਸ਼ ਦੀ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ। ਸ਼੍ਰੀ ਜੇਤਲੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ ਕੋਲਂੋ ਪੁਛੱਣਾ ਚਾਹੁੰਦੀ ਹੈ ਕਿ ਦੇਸ਼ ਦੇ ਮੁਦਿੱਆਂ ਤੇ ਉਹਨਾਂ ਦਾ ਅਤੇ ਉਹਨਾਂ ਦੀ ਪਾਰਟੀ ਦਾ ਕੀ ਸਟੈਂਡ ਹੈ। ਇਸ ਮੌਕੇ ਮੌਜੂਦ ਕੈਪਟਨ ਬਿਕਰਮ ਸਿੰਘ ਮਜੀਠੀਆਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਸੰਸਦੀਅ ਸੀਟ ਤੋ ਸ਼੍ਰੀ ਜੇਤਲੀ ਦੀ ਜਿੱਤ ਯਕੀਨੀ ਹੈ ਅਤੇ ਕੈਪਟਨ ਨੂੰ ਪੰਜਾਬ ਦੇ ਰਾਜਨੀਤਿਕ ਨਕਸ਼ੇ ਤੇ ਜੀਰੋ ਕਰਣ ਦਾ ਮਨ ਬਨਾ ਲਿਆ ਹੈ। ਕੇਦਰੀ ਵਿਧਾਨਸਭਾ ਦੇ ਹਲਕਾ ਇੰਚਾਰਜ ਤਰੂਣ ਚੁਘ ਨੇ ਕਿਹਾ ਕਿ ਸੇਂਟ੍ਰਲ ਹਲਕੇ ਤੋ ਸ਼੍ਰੀ ਜੇਤਲੀ ਨੂੰ ਭਾਰੀ ਮਤਾਂ ਨਾਲ ਲੀਡਸ ਦਵਾਕੇ ਅੰਮ੍ਰਿਤਸਰ ਦੀ ਸੀਟ ਰਿਕਾਰਡ ਤੋੜ ਬਹੁਮਤ ਨਾਲ ਜਿਤਾਉਣ ਲਈ ਪੂਰੇ ਖੇਤਰ ਦੇ ਵਰਕਰਾਂ ਦੀ ਮਿਹਨਤ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਸੈਂਟ੍ਰਲ ਹਲਕੇ ਦੇ ਸਾਰੇ ਵਾਰਡਾਂ ਦੇ ਵਰਕਰ ਦਿਨ ਰਾਤ ਅਰੁਣ ਜੇਤਲੀ ਦੀ ਜਿੱਤ ਲਈ ਮਿਹਨਤ ਕਰ ਰਹੇ ਹਨ। ਜਨਸਭਾ ਚ ਕੌਂਸਲਰ ਸੁਰਿੰਦਰ ਕਪੂਰ ਨੇ ਨੇਤਾਵਾਂ ਨੂੰ ਸੰਮਾਨ ਦਿੱਤਾ ਅਤਾ ਵਿਸ਼ਾਵਾਸ ਦਵਾਇਆ ਕਿ ਪਾਰਟੀ ਦੀ ਮਿਹਨਤ ਸਦਕਾ ਕਾਂਗ੍ਰੇਸ ਪਾਰਟੀ ਬੁਰੀ ਤਰਾਂ ਹਾਰੇਗੀ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply