Tuesday, April 16, 2024

1984 ਦੇ ਦੋਸ਼ੀ ਅਫ਼ਸਰਾਂ ਖਿਲਾਫ਼ ਮੁਕੱਦਮੇ ਦਰਜ ਕੀਤੇ ਜਾਣਗੇ – ਜੀ.ਕੇ.

ਦਿੱਲੀ ਪੁਲਿਸ ਬਾਰੇ ਕੋਬਰਾ ਪੋਸਟ ਦੇ ਖੁਲਾਸੇ ਤੇ ਕਾਂਗਰਸ ਸਰਕਾਰ ਨੂੰ ਘੇਰਿਆ

PPN230413

ਦਿੱਲੀ, 23 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਖ਼ਬਰ ਵੈਬਸਾਈਟ ਕੋਬਰਾ ਪੋਸਟ ਵਲੋਂ ਨਵੰਬਰ 1984 ‘ਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੌਰਾਨ ਦਿੱਲੀ ਪੁਲਿਸ ਦੀ ਲਾਪਰਵਾਹ ਅਤੇ ਮੂਕ ਦਰਸ਼ਕ ਛਵੀਂ ਦਾ ਖੁਲਾਸਾ ਹੋਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 1984ਸਿੱਖ ਕਤਲੇਆਮ ਦੌਰਾਨ ਐਸ.ਐਚ.ਓ. ਅਤੇ ਐ.ਸੀ.ਪੀ. ਲੇਵਲ ਦੇ ਵੱਡੇ ਅਫ਼ਸਰਾਂ ਤੇ ਕੀਤੇ ਗਏ ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਏ ਤੱਥਿਆਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼ਰਮਨਾਕ ਤੇ ਹੈਰਾਨੀਜਨਕ ਦੱਸਦੇ ਹੋਏ ਸਾਬਕਾ ਪੁਲਿਸ ਕਮਿਸ਼ਨਰ ਐਸ.ਸੀ. ਟੰਡਨ ਤੇ ਵੱਡੇ ਅਧਿਕਾਰੀਆਂ ਨੂੰ ਇਸ ਪੂਰੇ ਕਾਰਜ ਵਾਸਤੇ ਜ਼ਿੰਮੇਦਾਰ ਠਹਿਰਾਇਆ ਹੈ। ਜੀ.ਕੇ. ਨੇ ਐਨ.ਡੀ.ਐ. ਦੀ ਸਰਕਾਰ ਕੇਂਦਰ ‘ਚ ਆਉਣ ਤੇ ਇਨ੍ਹਾਂ ਸਭ ਪੁਲਿਸ ਅਫ਼ਸਰਾਂ ਦੇ ਖਿਲਾਫ਼ ਮੁਕੱਦਮੇ ਦਰਜ ਕਰਨ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਤਕ ਇਸ ਮਾਰਫ਼ਤ ਪਹੁੰਚਣ ਦੇ ਨਾਲ ਹੀ ਦਿੱਲੀ ਕਮੇਟੀ ਵਲੋਂ ਸੱਚ ਸਾਹਮਣੇ ਲਿਆਉਣ ਲਈ ਸਾਰੇ ਦੋਸ਼ੀਆਂ ਖਿਲਾਫ਼ ਕਰੜੀ ਕਾਨੂੰਨੀ ਲੜਾਈ ਲੜਨ ਦਾ ਵੀ ਉਨ੍ਹਾਂ ਦਾਅਵਾ ਕੀਤਾ। ਸੰਸਾਰ ‘ਚ ਪਹਲੀ ਵਾਰ ਆਪਣੀ ਹੀ ਚੁਣੀ ਹੋਈ ਸਰਕਾਰ ਵਲੋਂ ਆਪਣੇ ਹੀ ਘੱਟ ਗਿਣਤੀ ਧਰਮ ਦੇ ਹਜਾਰਾਂ ਲੋਕਾਂ ਨੂੰ ਮਾਰਨ ਵਾਸਤੇ ਕਰਵਾਏ ਗਏ ਕਤਲੇਆਮ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਇਸ ਲਈ ਕਾਂਗਰਸ ਪਾਰਟੀ ਦੇ ਵੱਡੇ ਆਗੂ ਜਗਦੀਸ਼ ਟਾਈਟਲਰ, ਸਜੱਨ ਕੁਮਾਰ, ਐਚ.ਕੇ.ਐਲ. ਭਗਤ ਅਤੇ ਧਰਮਦਾਸ ਸ਼ਾਸਤਰੀ ਨੂੰ ਵੀ ਜ਼ਿੰਮੇਦਾਰ ਠਹਿਰਾਇਆ।ਸੀ.ਬੀ.ਆਈ. ਤੇ ਦਿੱਲੀ ਪੁਲਿਸ ਤੇ ਇਸ ਕਤਲੇਆਮ ਦੇ ਦੋਸ਼ਿਆਂ ਨੂੰ ਬਚਾਉਣ ਦਾ ਆਰੋਪ ਵੀ ਜੀ.ਕੇ. ਨੇ ਲਗਾਇਆ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਗਦੀਸ਼ ਟਾਈਟਲਰ ਨੂੰ ਯੂ.ਪੀ.ਏ.1 ਸਰਕਾਰ ‘ਚ ਕੇਂਦਰੀ ਮੰਤਰੀ ਬਨਾਉਣ ਦਾ ਹਵਾਲਾ ਦੇਣ ਦੇ ਨਾਲ ਹੀ ਕਾਂਗਰਸ ਪਾਰਟੀ ਤੇ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਵੀ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਟਾਈਟਲਰ ਤੇ ਸੱਜਨ ਨੂੰ ਕਲੋਜ਼ਰ ਰਿਪੋਰਟ ਦੇ ਕੇ ਬਚਾਉਣ ਵਾਲੇ ਸੀ.ਬੀ.ਆਈ. ਡਾਇਰੇਕਟਰ ਅਸ਼ਵਣੀ ਕੁਮਾਰ ਨੂੰ ਸੇਵਾ ਮੁਕਤੀ ਤੋਂ ਬਾਅਦ ਇਨਾਮ ਵਜੋਂ ਮਣੀਪੁਰ ਅਤੇ ਨਾਗਾਲੈਂਡ ਦਾ ਰਾਜਪਾਲ ਬਨਾਇਆ ਗਿਆ ਸੀ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply