Thursday, March 28, 2024

ਮੋਦੀ ਦੇ ਪ੍ਰਧਾਨ ਮੰਤਰੀ ਨਾਲ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਵੇਗਾ- ਬੀਬੀ ਬਾਦਲ

ਪੀ. ਐਮ ਮਨਮੋਹਨ ਸਿੰਘ ਨੇ 10 ਸਾਲ ਰਾਜ ਕਰਨ ਤੇ ਪੰਜਾਬੀਆਂ ਦੀਆਂ ਉਮੀਦਾਂ ਤੇ ਫੇਰਿਆ ਪਾਣੀ

PPN240404

ਬਠਿੰਡਾ, 24 ਅਪ੍ਰੈਲ(ਅਵਤਾਰ ਸਿੰਘ ਕੈਂਥ   )- ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾ ਦਿਓ, ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣ ਨਾਲ ਮੋਦੀ ਪ੍ਰਧਾਨ ਮੰਤਰੀ ਬਣ ਜਾਣਗੇ,ਬਾਦਲ ਸਾਹਿਬ ਦੀ ਦੋਸਤੀ ਮੋਦੀ ਨਾਲ ਹੋਣ ਕਰਕੇ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਵੇਗਾ। ਮੋਦੀ ਸਰਕਾਰ ਬਨਣ ਨਾਲ ਬਹੁ ਪੱਖੀ ਵਿਕਾਸ ਦੀ ਰਫਤਾਰ ਕਈ ਗੁਣਾ ਹੋ ਜਾਵੇਗੀ।ਉਨਾਂ ਵਾਅਦਾ ਕੀਤਾ ਬਠਿੰਡਾ ਵਿਚ ਹੁਣ ਨਾਲੋ ਦਸ ਗੁਣਾ ਜਿਆਦਾ ਵਿਕਾਸ ਕੀਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਤਲਵੰਡੀ ਸਾਬੋ ਦੇ ਦਰਜਨਾਂ ਪਿੰਡਾਂ ਵਿਚ ਭਾਰੀ ਇਕੱਠਾ ਨੂੰ ਸੰਬੋਧਨ ਕਰਨ ਸਮੇਂ ਕੀਤਾ।
ਇਸ ਮੌਕੇ ਬੀਬੀ ਬਾਦਲ ਨੇ ਬੋਲਦਿਆਂ ਕਿਹਾ ਕਿ ਕੇਂਦਰ ਵਿਚ ਦਸ ਸਾਲ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੋਣ ਦੇ ਬਾਵਜੂਦ ਵੀ ਉਨਾਂ ਨੇ ਪੰਜਾਬ ਲਈ ਕੋਈ ਵੱਡਾ ਪ੍ਰੋਜੈਕਟ ਨਹੀ ਦਿੱਤਾ, ਸਗੋਂ ਸੋਨੀਆਂ ਗਾਂਧੀ ਦੀ ਕਠਪੁਤਲੀ ਬਣ ਕੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰਿਆ ਹੈ, ਇਥੋ ਤੱਕ ਕਿ ਪੰਜਾਬ ਦੇ ਹਿੱਸੇ ਆਉਦੇ ਫੰਡਾਂ ਨੂੰ ਜਾਰੀ ਕਰਨ ਵਿਚ ਵਿਤਕਰੇ ਬਾਜੀ ਕੀਤੀ ਹੈ। ਉਨਾਂ ਕਿਹਾ ਪੰਜਾਬ ਦੇ ਕੇਂਦਰ ਵਿਚ ਐਮ.ਪੀ ਅਤੇ ਮੰਤਰੀਆਂ ਨੇ ਵੀ ਕਿਸੇ ਵੱਡੇ ਪ੍ਰੋਜੈਕਟ ਲਈ ਉਪਰਾਲਾ ਨਹੀ ਕੀਤਾ ਸਗੋਂ ਵਿਕਾਸ ਦੇ ਕੰਮਾਂ ਵਿਚ ਬੇਲੋੜੀਆਂ ਰੁਕਾਵਟਾਂ ਹੀ ਪਾਈਆਂ ਹਨ।
ਬੀਬਾ ਬਾਦਲ  ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੀ ਤਰੱਕੀ ਲਈ, ਕੇਂਦਰ ਤੋਂ ਵਧੀਆ ਪੈਕੇਜ਼ ਲੈਣ ਲਈ ਅਤੇ ਦੇਸ਼ ਨੂੰ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ‘ਤੇ ਅੱਗੇ ਲਿਜਾਣ ਲਈ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਵੋਟ ਪਾਉਣ। ਉਨਾਂ ਪਹਿਲੀ ਵਾਰ ਵੋਟ ਦੀ ਵਰਤੋਂ ਕਰਨ ਜਾ ਰਹੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਵੋਟ ਪਾਉਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਮੇਸ਼ਾਂ ਵਿਕਾਸ ਅਤੇ ਸਮਾਜ ਭਲਾਈ ਲਈ ਹੀ ਕੰਮ ਕਰਦਾ ਆ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਕੇਂਦਰ ਸਰਕਾਰ ਦੇ ਮਤਰਏ ਰਵੱਈਏ ਦਾ ਬਾਵਜੂਦ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਸੀਮਤ ਸਾਂਧਨਾ ਦੀ ਸੁਚੱਜੀ ਵਰਤੋਂ ਕਰਦਿਆਂ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ਵੱਲ ਤੋਰਿਆ ਹੈ। ਉਨਾਂ ਵਾਅਦਾ ਕੀਤਾ ਕਿ ਕੇਂਦਰ ‘ਚ ਐਨ.ਡੀ.ਏ ਸਰਕਾਰ ਦੇ ਗਠਨ ਉਪਰੰਤ ਨਰਿੰਦਰ ਮੋਦੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ  ਪੰਜਾਬ ਦੇ ਵਿਕਾਸ ‘ਚ 10 ਗੁਣਾਂ ਤੇਜੀ ਲੈ ਆਉਣਗੇ।
ਬੀਬੀ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਦੀਆਂ ਪੰਜਾਬ ਰੈਲੀਆਂ ਤੋਂ ਬਾਅਦ ਅਕਾਲੀ ਭਾਜਪਾ ਦੇ ਹੱਕ ਵਿਚ ਲਹਿਰ ਹੋਰ ਤੇਜ ਹੋ ਜਾਵੇਗੀ ਅਤੇ ਪੰਜਾਬ ਸਾਰੀਆਂ ਤੇਰਾਂ ਸੀਟਾਂ ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਜਾਵੇਗੀ। ਇਸ ਮੌਕੇ ਉਾ ਬਠਿੰਡਾ ਵਿਚ ਹੋਣ ਵਾਲੀ ਨਰਿੰਦਰ ਮੋਦੀ ਰੈਲੀ ਵਿਚ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਪੰਹੁਚਣ ਦੀ ਅਪੀਲ ਕੀਤੀ। ਬੀਬਾ ਬਾਦਲ ਅੱਜ ਪਿੰਡ ਸਿੰਗੋਂ,ਬਹਿਮਣ ਕੌਰ ਸਿੰਘ,ਬਹਿਮਣ ਜੱਸਾ ਸਿੰਘ,  ਗੁਰੂਸਰ ਜੱਗਾ, ਸੰਗਤ ਖ਼ੁਰਦ, ਤਿਉਣਾ ਪੁਜਾਰੀਆਂ, ਤੰਗਰਾਲੀ, ਜੋਗੇਵਾਲ,ਕਮਾਲੂ ਆਦਿ ਇੱਕ ਦਰਜਨ ਪਿੰਡਾਂ ਵਿਚ ਭਾਰੀ ਇਕੱਠਾ ਨੂੰ ਸੰਬੋਧਨ ਕੀਤਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply