Friday, March 29, 2024

ਚੋਣ ਜ਼ਾਬਤੇ ਦੀ ਉਲੰਘਣਾ ਦੇ ਝੂਠੇ ਦੋਸ਼ ‘ਚ ਮੁਅੱਤਲ ਜੇ.ਈ ਦੇ ਹੱਕ ‘ਚ ਨਿੱਤਰੀ ਇੰਪਲਾਈਜ਼ ਫੈਡਰੇਸ਼ਨ

PPN240405
ਫ਼ਾਜ਼ਿਲਕਾ, 24 ੪ ਅਪ੍ਰੈਲ (ਵਿਨੀਤ ਅਰੋੜਾ)-  ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਕਾਰਕੁੰਨਾਂ ਵਲੋਂ ਅੱਜ ਜ਼ਿਲਾ ਪੱਧਰੀ ਰੋਸ ਧਰਨੇ ਦਿੱਤੇ ਗਏ ਇਹ ਰੋਸ ਧਰਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਮੁਅੱਤਲ ਕੀਤੇ ਗਏ ਇਕਾਈ ਦੇ ਸੂਬਾ ਪ੍ਰਧਾਨ ਫਲਜੀਤ ਸਿੰਘ ਜੇਈ ਦੇ ਹੱਕ ਵਿਚ ਕੀਤੇ ਗਏ। ਜਿਕਰਯੋਗ ਹੈ ਕਿ 14 ਅਪ੍ਰੈਲ ਨੂੰ ਸੰਗਰੂਰ ਵਿਚ ਮਿਡ ਡੇਅ ਮੀਲ ਦੀ ਇਕ ਮੀਟਿੰਗ ਵਿਚ ਜਥੇਬੰਦਕ ਤੌਰ ਤੇ ਪੰਜਾਬ ਪ੍ਰਧਾਨ ਵਲੋਂ ਹਿੱਸਾ ਲਿਆ ਗਿਆ ਸੀ। ਜਿਸ ਦੇ ਸਬੰਧ ਵਿਚ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਇਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਨਾਂ ਨੂੰ ਇਸ ਤੱਥ ਤੇ ਮੁਅੱਤਲ ਕੀਤਾ ਗਿਆ ਸੀ ਕਿ ਉਨਾਂ ਵਲੋਂ ਕੋਈ ਸਿਆਸੀ ਤਕਰੀਰ ਕੀਤੀ ਗਈ ਹੈ।
ਫਾਜ਼ਿਲਕਾ ਵਿਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਇੰਪਲਾਈਜ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਇਕ ਪਾਸੜ ਕਾਰਵਾਈ ਕੀਤੀ ਗਈ ਹੈ। ਇਹ ਸਾਰੀ ਕਾਰਵਾਈ ਬਿਨਾਂ ਕਿਸੇ ਜਾਂਚ ਦੇ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਕਾਰਵਾਈ ਅਤਿ ਨਿਦੰਨਯੋਗ ਹੈ। ਉਨਾਂ ਕਿਹਾ ਕਿ ਜਿਸ ਰੈਲੀ ਵਿਚ ਪੰਜਾਬ ਪ੍ਰਧਾਨ ਵਲੋਂ ਭਾਸ਼ਣ ਕਰਨ ਦਾ ਸੁਆਲ ਕੀਤਾ ਜਾ ਰਿਹਾ ਹੈ। ਉਹ ਰੈਲੀ ਡੈਮੋਕ੍ਰਿਟਿਕ ਕੁੱਕ ਫਰੰਟ ਦੀ ਹੈ। ਜਿਸ ਵਿਚ ਸੂਬਾ ਪ੍ਰਧਾਨ ਵਲੋਂ ਜਥੇਬੰਦੀ ਵਲੋਂ ਹਿੱਸਾ ਲਿਆ ਗਿਆ ਸੀ। ਇਕ ਜਥੇਬੰਦੀ ਵਲੋਂ ਦੂਜੀ ਜਥੇਬੰਦੀ ਦੀ ਹਮਾਇਤ ਕਰਨਾ ਇਕ ਆਮ ਕਾਰਵਾਈ ਹੈ। ਉਨਾਂ ਕਿਹਾ ਕਿ ਜਦੋਂ ਉਨਾਂ ਵਲੋਂ ਕੋਈ ਵੀ ਸਿਆਸੀ ਤਕਰੀਰ ਨਹੀਂ ਕੀਤੀ ਗਈ ਤਾਂ ਫਿਰ ਉਨਾਂ ਨੂੰ ਮੁਅੱਤਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨਾਂ ਵਲੋਂ ਸਿਰਫ਼ ਕੁੱਕ ਬੀਬੀਆਂ ਦੀਆਂ ਮੰਗਾਂ ਸਬੰਧੀ ਹੀ ਜਿਕਰ ਕੀਤਾ ਸੀ। ਜਿੰਨਾਂ ਨੂੰ ਕਿਸੇ ਝੂਠੀ ਸੂਚਨਾਂ ਦੇ ਆਧਾਰ ਤੇ ਜ਼ਿਲਾ ਚੋਣ ਅਫ਼ਸਰ ਵਲੋਂ ਮੁਅੱਤਲ ਕਰ ਦਿੱਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜ਼ਿਲਾ ਚੋਣ ਅਫ਼ਸਰ ਵਲੋਂ ਖੁੱਦ ਮੰਨਿਆ ਗਿਆ ਹੈ ਕਿ ਇਹ ਕੋਈ ਵੱਡੀ ਉਲੰਘਣਾ ਨਹੀਂ ਹੈ। ਤਾਂ ਫਿਰ ਸਜ਼ਾ ਏਨੀ ਵੱਡੀ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ। ਇਸ ਮੌਕੇ ਹਾਜ਼ਰ ਹੋਰਨਾਂ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦਾ ਇਕ ਵਫ਼ਦ 25 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਮਿਲ ਕੇ ਆਪਣਾ ਪੱਖ ਰੱਖੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਜਨ ਲਾਲ, ਸੁਰੇਸ਼ ਵਰਮਾ, ਸਤਨਾਮ ਦਾਸ, ਓਮ ਪ੍ਰਕਾਸ਼, ਰਮੇਸ਼ ਬਾਧਾ, ਬਲਰਾਮ, ਜਸਵਿੰਦਰ ਸਿੰਘ ਤੋਂ ਇਲਾਵਾ ਹੋਰਨਾਂ ਨੇ ਵੀ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply