Thursday, March 28, 2024

ਦਿੱਲੀ ਤੋਂ ਪਹੁੰਚੇ ਸਿੱਖ ਸਮੱਰਥਕਾਂ ਵਲੋਂ ਜੇਤਲੀ ਦੀ ਚੋਣ ਮੁਹਿੰਮ ਵਿਚ ਲਿਆਂਦੀ ਤੇਜੀ

ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਨੁੱਕੜ ਮੀਟਿੰਗਾਂ

PPN250411
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ)- ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਉਨਾਂ ਦੇ ਦਿੱਲੀ ਤੋਂ ਪਹੁੰਚੇ ਸਿੱਖ ਸਮਰਥਕਾਂ ਵਲੋਂ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਅਧੀਨ ਵਾਰਡ 42ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿਚ ਜੱਟਾ ਜੱਟਾਂ ਵਾਲਾ ਬਜ਼ਾਰ, ਗਲੀ ਪਹਿਲਵਾਨਾ, ਗਲਿਆਰਾ, ਚੌਕ ਜੈ ਸਿੰਘ, ਦੇਵੀ ਵਾਲੀ ਗਲੀ ਆਦਿ ਇਲਾਕੇ ਵਿਚ ਨੁੱਕੜ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਵਲੋਂ ਅੰਮ੍ਰਿਤਸਰ ਤੋਂ ਸ੍ਰੀ ਜੇਤਲੀ ਨੂੰ ਤਕੜੀ ਲੀਡ ਨਾਲ ਜਤਾਉਣ ਦੀ ਅਪੀਲ ਕੀਤੀ।ਇਸ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਬਣਦੀ ਹੈ ਕਿਉਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਨਾਲ ਵਿਤਕਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਹੁਣ ਤੱਕ ਸਿੱਖਾਂ ਦਾ ਹਮੈਤੀ ਦੱਸਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਝੋਲ਼ੀ-ਚੁੱਕ ਬਣ ਕੇ ਉਸ ਨੇ ਸਿੱਖ ਦੰਗਿਆਂ ਦਾ ਕਥਿਤ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਮਾਸੂਮ ਅਤੇ ਨਿਰਦੋਸ਼ ਦੱਸਿਆ ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸਿੱਖ ਵਿਰੋਧੀ ਚਿਹਰਾ ਸਾਫ ਹੋ ਗਿਆ ਹੈ ਤੇ ਜਿਸ ਨਾਲ ਉਨ੍ਹਾਂ ਸਮੂਚੇ ਸਿੱਖ ਕੌਮ ਦੇ ਹਿਰਦੇ ਨੂੰ ਵਲੂੰਧਰਿਆ ਹੈ।ਸ:ਟੀਟੂ ਨੇ ਕਿ ਕਿਹਾ ਕਿ ਕੈਪਟਨ ਨੂੰ ਹੁਣ ਕਾਂਗਰਸ ਦੇ ਕਾਲੇ ਕਾਰਨਾਮਿਆਂ ਅਤੇ ਕਾਂਗਰਸ ਵੱਲੋਂ ਪੈਦਾ ਕੀਤੀਆਂ ਗਈਆਂ ਸਮੱਸਿਆਵਾਂ, ਮੁਸ਼ਕਲਾਂ, ਮਹਿੰਗਾਈ, ਰਿਸ਼ਵਤਖ਼ੋਰੀ ਅਤੇ ਘਪਲੇ ਦਿਖਾਈ ਨਹੀਂ ਦੇ ਰਹੇ ਤੇ ਆਮ ਲੋਕ ਕੈਪਟਨ ਦੇ ਡਰਾਮੇ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਅਤੇ 30 ਅਪ੍ਰੈਲ ਨੂੰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਵੋਟਾਂ ਪਾ ਕੇ ਸ੍ਰੀ ਅਰੁਣ ਜੇਤਲੀ ਨੂੰ ਵੱਡੀ ਲੀਡ ਨਾਲ ਜਿਤਾਉਣਗੇ।ਇਸ ਮੌਕੇ ਹੋਰਨਾ ਤੋਂ ਇਲਾਵਾ ਸਨਪ੍ਰੀਤ ਸਿੰਘ ਦਿੱਲੀ, ਰਵਿੰਦਰਪਾਲ ਸਿੰਘ ਰਾਜੂ ਸਕੱਤਰ ਸ:ਬੁਲਾਰੀਆਂ, ਰਾਜੂ ਮੱਤੇਵਾਲ, ਸਤੀਸ਼ ਕੁਮਾਰ, ਦਵਿੰਦਰ ਸਿੰਘ ਮੰਗਾ, ਨਵਜੀਤ ਸਿੰਘ ਲੱਕੀ, ਗੁਰਬਖਸ਼ ਸਿੰਘ, ਸੰਦੀਪ ਕੁਮਾਰ ਸੀਪਾ, ਉਪਜਿੰਦਰ ਸਿੰਘ ਗਰੋਵਰ, ਮਨਿੰਦਰ ਸਿੰਘ, ਸੁਵਿੰਦਰ ਸਿੰਘ ਵਸੀਕਾ, ਸਵਿੰਦਰ ਸਿੰਘ ਸੰਧੂ, ਸੁੱਚਾ ਸਿੰਘ, ਰਜੇਸ਼ ਕੁਮਾਰ, ਮਨਜੀਤ ਸਿੰਘ ਸੋਢੀ, ਸੁਰਿੰਦਰ ਕੁਮਾਰ ਬਤਰਾ, ਦਵਿੰਦਰ ਸਿੰਘ ਮੰਗਾ, ਸੰਨੀ ਭਾਟੀਆ, ਪ੍ਰਵੀਨ ਕੁਮਾਰ, ਮਾਸਟਰ ਮਨੋਹਰ ਸਿੰਘ, ਰਣਜੀਤ ਸਿੰਘ ਰਾਣਾ, ਅਵਤਾਰ ਸਿੰਘ ਟੀਟੂ, ਦਵਿੰਦਰ ਸਿੰਘ ਗਿਆਨੀ, ਮਾਨ ਸਿੰਘ, ਸੁਖਚੈਨ ਸਿੰਘ ਚੈਨੀ, ਰੋਬਨਜੀਤ ਸਿੰਘ, ਬਹਾਦਰ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ ਬਿੱਟੂ, ਵਿਨੋਦ ਕੁਮਾਰ ਸੋਨੀ, ਗੁਰਮਖ ਸਿੰਘ, ਗੁਰਬਖਸ਼ ਸਿੰਘ, ਵਿਪਨ ਮਹੰਤ ਆਦਿ ਮੌਜੂਦ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply