Friday, April 19, 2024

ਹੀਟ ਸਟਰੋਕ ਤੋਂ ਬਚਣ ਲਈ ਗਰਮੀ ਤੋਂ ਬਚਿਆ ਜਾਵੇ – ਡਾ. ਭੱਲਾ

PPN3105201603
ਬਟਾਲਾ, 31 ਮਈ (ਨਰਿੰਦਰ ਬਰਨਾਲ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਭਾਰੀ ਗਰਮੀ ਤੋਂ ਬਚਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਹੀਟ ਸਟਰੋਕ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮਾਤਾ ਸੁਲੱਖਣੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ ਅਤੇ ਗਰਮੀ ਨਾਲ ਸਭ ਤੋਂ ਜ਼ਿਆਦਾ ਬੱਚੇ ਅਤੇ ਬਜ਼ੂਰਗ ਪ੍ਰਭਾਵਿਤ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਕਾਰਨ ਕਿਸੇ ਵੀ ਵਿਅਕਤੀ ਨੂੰ ‘ਹੀਟ ਸਟਰੋਕ’ ਹੋ ਸਕਦੀ ਹੈ ਅਤੇ ਇਸ ਤੋਂ ਬਚਣ ਦੇ ਲਈ ਮੈਨੇਜਮੈਂਟ ਤੇ ਪ੍ਰਹੇਜ਼ ਦੀ ਜ਼ਰੂਰਤ ਹੈ।
ਐੱਸ.ਐੱਮ.ਓ ਡਾ. ਭੱਲਾ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਗਰਮ ਵਾਤਾਵਰਣ ਵਿੱਚ ਰਹਿਣਾ, ਗਰਮ ਵਾਤਾਵਰਣ ਵਿੱਚ ਜ਼ਿਆਦਾ ਫਿਜ਼ਿਕਲ ਗਤੀਵਿਧੀਆਂ ਕਰਨਾ, ਗਰਮੀ ਵਿੱਚ ਪਾਣੀ ਘੱਟ ਪੀਣਾ, ਜ਼ਰੂਰਤ ਤੋਂ ਜ਼ਿਆਦਾ ਕੱਪਣੇ ਪਹਿਨਣੇ, ਸ਼ਰਾਬ ਦਾ ਜ਼ਿਆਦਾ ਮਾਤਰਾ ਵਿੱਚ ਇਸਤੇਮਾਲ ਹੀਟ ਸਟਰੋਕ ਦੇ ਖਤਰੇ ਨੂੰ ਵਧਾਉਂਦੇ ਹਨ।ਇਹ ਹੀਟ ਸਟਰੋਕ ਸਰੀਰ ਦੇ 104 ਡਿਗਰੀ ਫਾਰਨਹੀਟ (40 ਡਿਗਰੀ ਸੈਲਸੀਅਸ) ਤਾਪਮਾਨ ਵਿੱਚ ਹੁੰਦਾ ਹੈ। ਹੀਟ ਸਟਰੋਕ ਦੀ ਬਿਮਾਰੀ ਹੋਣ ਦੇ ਕਾਰਣ ਤੇਜ਼ ਸਿਰ ਦਰਦ ਹੋਣਾ, ਚੱਕਰ ਆਉਣਾ, ਗਰਮੀ ਦੇ ਬਾਵਜੂਦ ਪਸੀਨੇ ਦੀ ਕਮੀ, ਲਾਲ, ਗਰਮ ਅਤੇ ਖੁਸ਼ਕ ਚਮੜੀ, ਮਸਲ ਵਿੱਚ ਕਮਜ਼ੋਰੀ, ਜ਼ੁਕਾਮ ਤੇ ਉਲਟੀ ਆਉਣਾ, ਜ਼ਿਆਦਾ ਸੁਸਤੀ, ਤੇਜ਼ੀ ਨਾਲ ਦਿਲ ਧੜਕਣਾ, ਖਾਲੀ ਸਾਹ, ਦਿਮਾਗੀ ਉਲਝਣ, ਡਿਸਓਰੀਐਂਟੇਸ਼ਨ, ਚਾਲ ਵਿੱਚ ਅਸਥਿਰਤਾ, ਦੌਰਾ ਪੈਣ ਦੀ ਸ਼ਿਕਾਇਤ ਹੋ ਸਕਦੀ ਹੈ।
ਡਾ. ਭੱਲਾ ਨੇ ਦੱਸਿਆ ਕਿ ਹੀਟ ਸਟਰੋਕ ਦੇ ਲੱਛਣ ਸਾਹਮਣੇ ਆਉਂਦੇ ਹੀ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਹੀਟ ਸਟਰੋਕ ਹੋਣ ‘ਤੇ ਫਰਸਟ ਏਡ ਦੇ ਲਈ ਖੁੱਲੇ ਤੇ ਹਵਾਦਾਰ ਵਾਤਾਵਰਣ, ਠੰਡੀ ਜਾਂ ਛਾਂ ਵਾਲੇ ਖੇਤਰ ਵਿੱਚ ਜਾਓ, ਬੇਵਜ੍ਹਾ ਕਪੜਿਆਂ ਤੋਂ ਪਰਹੇਜ਼ ਕਰੋ, ਮਰੀਜ ਨੂੰ ਪੱਖੇ ਹੇਠਾਂ ਬੈਠਾਓ ਜਦੋਂ ਤੱਕ ਉਸ ਦਾ ਪਸੀਨਾ ਸੁੱਕ ਨਹੀਂ ਜਾਂਦਾ।ਇਸੇ ਤਰ੍ਹਾਂ ਸਕਿਨ ਨੂੰ ਗਿੱਲੇ ਸਪੰਜ ਜਾਂ ਤੋਲਇਏ ਨਾਲ ਸਾਫ ਕਰੋ। ਜੇਕਰ ਉਪਲਬੱਧ ਹੋਵੇ ਤਾਂ ਗਰਦਨ, ਕਮਰ, ਮੌਢੇ ਅਤੇ ਪਿੱਠ ਤੇ ਬਰਫ ਲਗਾਓ। ਇਸੇ ਤਰ੍ਹਾਂ ਮਰੀਜ ਨੂੰ ਠੰਡੇ ਪਾਣੀ ਨਾਲ ਨੁਹਾਉ। ਨਵ ਜੰਮੇ ਬੱਚੇ ਨੂੰ ਬਰਫ ਨਾਲ ਸਾਫ ਨਾ ਕਰੋ।
ਡਾ. ਭੱਲਾ ਨੇ ਕਿਹਾ ਕਿ ਗਰਮੀ ਤੋਂ ਬਚਣ ਲਈ ਹਲਕੇ ਰੰਗ ਦੇ ਅਤੇ ਖੁੱਲੀ ਫਿਟਿੰਗ ਦੇ ਕੱਪੜੇ ਪਾਉ, ਘਰ ਨੂੰ ਖੁੱਲਾ ਹਵਾਦਾਰ ਬਣਾਉ ਵਿਸ਼ੇਸ਼ ਤੌਰ ਤੇ ਖਾਣਾ ਬਣਾਉਣ ਵਾਲੀ ਜਗ੍ਹਾਂ, ਦਰਵਾਜੇ ਤੇ ਖਿੜਕੀਆਂ ਨੂੰ ਖੁੱਲਾ ਰੱਖੋ, ਜ਼ਿਆਦਾ ਗਰਮੀ ਦੌਰਾਨ ਦਰਵਾਜੇ ਤੇ ਖਿੜਕੀਆਂ ਨੂੰ ਪਰਦੇ ਜਾਂ ਹੋਰ ਕੱਪੜੇ ਨਾਲ ਢੱਕੋ, ਡੀਹਾਈਡਰੇਸ਼ਨ ਤੋਂ ਬਚਣ ਦੇ ਲਈ ਘੱਟੋ ਘੱਟ ਦਿਨ ਵਿੱਚ ਅੱਠ ਗਲਾਸ ਪਾਣੀ ਪੀਓ, ਫਰੂਟ ਜੂਸ, ਬਟਰਮਿਲਕ ਦਾ ਇਸਤੇਮਾਲ ਕਰਨ। ਭੜਾਸ ਵਾਲੇ ਅਤੇ ਗਰਮ ਖੇਤਰ ਵਿੱਚ ਫਿਜ਼ਿਕਲ ਗਤੀਵਿਧੀਆਂ ਨਾ ਕਰੋ। ਗਰਮ ਸਮੇਂ ਦੌਰਾਨ ਘਰਾਂ ਵਿਚੋਂ ਬਾਹਰ ਜਾਣ ਤੋਂ ਪਰਹੇਜ਼ ਕਰਨ, ਘਰਾਂ ਤੋਂ ਬਾਹਰ ਕੰਮ ਕਰਨ ਵਾਲੇ ਲੋਕ ਚਾਹੇ ਪਿਆਸ ਨਹੀਂ ਲੱਗਦੀ ਫਿਰ ਵੀ ਪਾਣੀ ਤੇ ਜੂਸ ਪੀਣ। ਡਾ. ਭੱਲਾ ਨੇ ਅੱਗੇ ਦੱਸਿਆ ਕਿ ਜੇਕਰ ਬੱਚਾ ਛੋਟਾ ਅਤੇ ਜੋ ਬੱਚੇ ਸਿਰਫ ਮਾਂ ਦਾ ਦੁੱਧ ਪੀਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਮਾਤਰਾ ਵਿੱਚ ਮਾਂ ਦਾ ਦੁੱਧ ਪਿਲਾਉਣ।ਜੋ ਬੱਚੋ 6 ਮਹੀਨੇ ਤੋਂ ਵੱਡੇ ਹਨ, ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਠੰਡਾ, ਉਭਲਿਆ ਪਾਣੀ ਮਾਂ ਦੇ ਦੁੱਧ ਵਿਚਕਾਰ ਪਿਆਉ। ਘਰ ਵਿੱਚ ਛੋਟੇ ਬੱਚਿਆਂ ਨੂੰ ਠੰਡੀ ਜਗ੍ਹਾਂ ਵਿੱਚ ਬਿਠਾਉ।6 ਮਹੀਨਿਆਂ ਤੋਂ ਵੱਡੇ ਬੱਚੇ ਨੂੰ ਤਰਲ ਪਦਾਰਥ ਦਿਓ। ਬੱਚਿਆਂ ਨੂੰ ਗਰਮੀ ਵਿੱਚ ਖੇਡਣ ਤੋਂ ਪਰਹੇਜ਼ ਕਰਵਾਉ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply