Thursday, March 28, 2024

‘ਮੁੰਡਿਆਂ ਤੋਂ ਬਚ ਕੇ ਰਹੀ’ ਦੇ ਪ੍ਰੋਮੋਸ਼ਂ ਲਈ ਪੁੱਜੇ ਰੌਸ਼ਨ ਪ੍ਰਿੰਸ ਤੇ ਜੱਸੀ ਗਿੱਲ

ਮੀਡੀਆ ਕੰਪਨੀ ਦਾ ਮੀਡੀਆ ਬਠਿੰਡਾ ਲਈ ਰੁੱਖਾਪਨ?

PPN210507

ਬਠਿੰਡਾ, 21  ਮਈ (ਜਸਵਿੰਦਰ ਸਿੰਘ ਜੱਸੀ)-  ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ  ਵਲੋਂ ਆਪਣੀ ਫ਼ਿਲਮ ‘ਮੁੰਡਿਆ ਤੋਂ ਬਚ ਕੇ ਰਹੀਂ’ ਦਾ ਪ੍ਰਚਾਰ ਕਰ ਰਹੇ ਹਨ। 30  ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਪ੍ਰੋਮੇਸ਼ਨ ਟੂਅਰ ‘ਤੇ ਨਿਕਲੇ ਇਹ ਅਦਾਕਾਰ ਬਠਿੱਡਾ ਸ਼ਹਿਰ ‘ਚ ਪੁੱਜੇ। ਜਿਥੇ ਉਨ੍ਹਾਂ ਨੇ ਇਕ ਸ਼ੋਅਰੂਮ ਵਿਚ ਸ਼ਿਰਕਤ ਕਰਕੇ ਪ੍ਰੈਸ ਦੇ ਰੂ-ਬ-ਰੂ ਹੋਏ ਅਤੇ ਆਪਣੀ ਫ਼ਿਲਮ ਦੀ ਪ੍ਰੋਮਸ਼ਨ ਲਈ ਗੱਲ ਬਾਤ ਕੀਤੀ ਲੇਕਿਨ ਪ੍ਰੈਸ ਦੀ ਕਾਨਫਰੰਸ ਨਾ ਹੋ ਕੇ ਇਹ ਇਕ ਫ਼ਿਲਮੀ ਕਲਾਕਾਰਾਂ ਨਾਲ ਫੋਟੋਆਂ ਖਿੱਚਾਉਣ ਲਈ ਲੋਕਾਂ ਖਾਸ਼ ਕਰਕੇ ਸ਼ੋਅ ਰੂਮ ਵਾਲਿਆਂ ਦੇ ਸੰਗ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਰੁਝਾਨ ਰਿਹਾ।  ਪੱਤਰਕਾਰਾਂ ਨੂੰ ਕੋਈ ਮੀਡੀਆ ਕਾਨਫਰੰਸ ਕਰਾਉਣ ਵਾਲੀ ਕੰਪਨੀ ਪ੍ਰੈਸ ਨੋਟ ਵੰਡਣ ਤੱਕ ਹੀ ਸੀਮਤ ਹੈ। ਪੱਤਰਕਾਰਾਂ ਨੂੰ ਕੋਈ ਸਹੂਲਤ ਨਹੀ ਦਿੱਤੀ ਜਾਂਦੀ, ਨਾ ਹੀ ਕੰਪਨੀ ਵਾਲਿਆਂ ਵਲੋਂ ਕੋਈ ਪੱਤਰਕਾਰਾਂ ਨੂੰ ਤਰਜੀਬ ਹੀ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਕਈ ਵਾਰੀ ਕੰਪਨੀ ਮੈਂਬਰ ਸ਼ਹਿਰ ਵਿਚ ਪ੍ਰੈਸ ਕਾਨਫਰੰਸ ਕਰਵਾ ਚੁੱਕੀ ਹੈ ਲੇਕਿਨ ਹਰ ਵਾਰ ਦੀ ਤਰ੍ਹਾਂ ਕੋਈ ਤਸੱਲੀ ਬਖ਼ਸ ਕੰਮ ਨਹੀ ਹੁੰਦਾ ਪਹਿਲਾ ਵੀ ਪੱਤਰਕਾਰਾਂ ਵਲੋਂ ਇਸ ਬਾਰੇ ਨੋਟ ਕਰਵਾਇਆ ਲੇਕਿਨ ਪਤਾ ਨਹੀ ਕਿਉ ਬਠਿੰਡਾ ਮੀਡੀਆ ਬਾਰੇ ਇਨ੍ਹਾਂ ਦਾ ਰੁੱਖਾਪਨ ਹੀ ਰਹਿੰਦਾ ਹੈ।
ਚਲੋਂ ਫਿਰ ਵੀ ਆਪਣੀ ਇਸ ਫ਼ਿਲਮ ਸਬੰਧੀ ਗੱਲਬਾਤ ਕਰਦਿਆਂ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ ਨੇ ਦੱਸਿਆ ਕਿ ਦਰਸ਼ਕ ਇਸ ਫ਼ਿਲਮ ‘ਚ ਉਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕਰਨਗੇ। ਦੋ ਦੋਸਤਾਂ ਦੇ ਪਿਆਰ ਨੂੰ ਦਰਸਾਉਂਦੀ ਆਪਣੇ ਕਿਸਮ ਦੀ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੋਵੇਗੀ।  ‘ਗਿੱਲ ਪਿਕਚਰਜ਼ ਇੰਟਰਨੇਟਮੈਂਟ’ ਦੇ  ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਹਰ ਪਾਸੇ ਪਸੰਦ ਕੀਤਾ ਜਾ ਰਿਹਾ ਹੈ।  ਫ਼ਿਲਮ ਦੀ ਨਾਇਕਾ ਸਿਮਰਨ ਕੌਰ ਮੁੰਡੀ ਨੇ ਦੱਸਿਆ ਕਿ ਇਸ ਫ਼ਿਲਮ ‘ਚ ਉਹ ਇਕ ਚੁਲਬਲੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਕੁੜੀ ਪਿਛੇ ਜਦੋਂ ਦੋ ਮੁੰਡੇ ਪੈ ਜਾਂਦੇ ਹਨ ਤਾਂ ਫਿਰ ਕਿਹੋ ਜਿਹੇ ਹਲਾਤ ਬਣਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ।
ਫ਼ਿਲਮ ਦੇ ਨਿਰਦੇਸ਼ਕ  ਨਵਿੰਦਰ ਕਿਰਪਾਲ ਸਿੰਘ ਮੁਤਾਬਕ ਅਜੌਕੀ ਨੌਜਵਾਨ ਪੀੜ੍ਹੀ ‘ਤੇ ਅਧਾਰਿਤ ਇਸ ਫ਼ਿਲਮ ‘ਚ ਸੋਸ਼ਲ ਵੈਬਸਾਈਟਾਂ ਖਾਸ ਕਰਕੇ ਫ਼ੇਸਬੁੱਕ ਦੇ ਪੰਗਿਆਂ ਨੂੰ ਵੀ ਪਰਦੇ ‘ਤੇ ਦਿਖਾਇਆ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਪਵਨ ਗਿੱਲ ਨੇ ਲਿਖੀ ਹੈ ਜਦਕਿ ਸਕਰੀਨ ਪਲੇਅ ਪਵਨ ਗਿੱਲ, ਮਨੋਜ ਸੱਬਰਵਾਲ ਅਤੇ ਉਨ੍ਹਾਂ ਨੇ ਸਾਂਝੇ ਤੌਰ ‘ਤੇ ਲਿਖਿਆ ਹੈ। ਸੰਵਾਦ ਉਨ੍ਹਾਂ ਅਤੇ ਮਨੋਜ ਸੱਬਰਵਾਲ ਨੇ ਲਿਖੇ ਹਨ। ਇਸ ਫ਼ਿਲਮ ‘ਚ ਕਾਮੇਡੀਅਨ ਭਾਰਤੀ ਸਿੰਘ, ਮਿੰਟੂ ਅਤੇ ਆਸ਼ੂ ਸਾਹਨੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।  ਇਸ ਫ਼ਿਲਮ ਦੇ ਸੰਗੀਤ ਨੂੰ ਅਹਿਮ ਮਹੱਤਤਾ ਦਿੱਤੀ ਗਈ ਹੈ। ਫ਼ਿਲਮ ਦਾ ਸੰਗੀਤ ਜੱਸੀ ਕਟਿਆਲ ਅਤੇ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਗੀਤ ਕੁਮਾਰ ਨੇ ਲਿਖੇ ਹਨ, ਜਿਨ੍ਹਾਂ ਨੂੰ ਆਵਾਜ਼ ਰੌਸ਼ਨ ਪ੍ਰਿੰਸ, ਜੱਸੀ ਗਿੱਲ, ਜੱਸੀ ਕਟਿਆਲ, ਅੰਬਰ ਵਰਿਸ਼ਟ ਅਤੇ ਸ਼ਿਪਰਾ ਗੋਇਲ ਨੇ ਦਿੱਤੀ ਹੈ।  ਫ਼ਿਲਮ ਦੇ ਨਿਰਮਾਤਾ ਪਵਨ ਗਿੱਲ ਨੇ ਦੱਸਿਆ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ, ਪਰ ਉਨ੍ਹਾਂ ਇਸ ਖੇਤਰ ‘ਚ ਆਉਣ ਤੋਂ ਪਹਿਲਾਂ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਕਾਫੀ ਕੁਝ ਜਾਣਿਆ ਹੈ। ਨਿਰਮਾਤਾ ਦੇ ਤੌਰ ‘ਤੇ ਉਨ੍ਹਾਂ ਨੇ ਇਕ ਸ਼ਾਨਦਾਰ ਫ਼ਿਲਮ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਦੇ ਅੱਤ ਦੇ ਸਰਦੀ ਦੇ ਦਿਨਾਂ ‘ਚ ਹਿਮਾਚਲ ਪ੍ਰਦੇਸ, ਨਾਲਾਗੜ੍ਹ ਅਤੇ ਚੰਡੀਗੜ੍ਹ ‘ਚ ਕੀਤੀ ਗਈ ਸੀ।  ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ‘ਚ ਵੱਡੇ ਸ਼ਹਿਰਾਂ ‘ਚ ਰਹਿੰਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਵੀ ਦਰਸਾਇਆ ਗਿਆ ਹੈ। ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਕਾਮੇਡੀ, ਰੁਮਾਂਸ, ਐਕਸ਼ਨ ਅਤੇ ਡਰਾਮੇ ਸਮੇਤ ਹਰ ਤਰ੍ਹਾਂ ਦਾ ਮਸਾਲਾ ਅਤੇ ਪਹਿਲੂ ਦੇਖਣ ਨੂੰ ਮਿਲੇਗਾ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਪੋਰਟਸ ਡੇਅ 2024’ ਕਰਵਾਇਆ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਸਲਾਨਾ ਸਪੋਰਟਸ ਡੇਅ-2024 …

Leave a Reply