Saturday, April 20, 2024

ਭਾਈ ਅਮਰੀਕ ਸਿੰਘ, ਭਾਈ ਬਲਬੀਰ ਸਿੰਘ ਮੁੱਛਲ ਤੇ ਮਨਪ੍ਰੀਤ ਸਿੰਘ 307 ਦੇ ਕੇਸ ਵਿੱਚੋ ਬਰੀ

PPN210518
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ)-   ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਤੇ ਭਾਈ ਮਨਪ੍ਰੀਤ ਸਿੰਘ ਵਿਰੁੱਧ ਦਰਜ ਕੀਤੇ ਗਏ ਝੂਠੇ 307ਦੇ ਪਰਚੇ ਨੂੰ ਪੂਰੀ ਤਰ੍ਹਾ ਰੱਦ ਕਰਦਿਆ ਮਾਨਯੋਗ ਜੱਜ ਸ੍ਰੀ ਸ਼ਾਮ ਲਾਲ ਨੇ ਤਿੰਨਾਂ ਨੂੰ ਬਾਇੱਜਤ ਬਰੀ ਕਰਨ ਦੇ ਹੁਕਮ ਜਾਰੀ ਕਰਦਿਆ ਮੁਕੱਦਮਾ ਨੂੰ ਝੂਠਾ ਕਰਾਰ ਦੇ ਦਿੱਤਾ ਹੈ ਜਦ ਕਿ ਸਿੰਘਾਂ ਨੇ ਅਦਾਲਤ ਦੇ ਇਸ ਫੈਸਲੇ ਨੂੰ ਸਹੀ ਦੇ ਦਰੁੱਸਤ ਦੱਸਦਿਆਂ ਕਿਹਾ ਕਿ ਜਿਹਨਾਂ ਪੁਲੀਸ ਅਧਿਕਾਰੀਆਂ ਨੇ ਉਹਨਾਂ ਦੇ ਵਿਰੁੱਧ ਝੂਠਾ ਪਰਚਾ ਦਰਜ ਕੀਤਾ ਸੀ ਉਹਨਾਂ ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਨੂੰਨੀ ਕਾਰਵਾਈ ਕਰਨ ਲਈ ਕਨੂੰਨੀ ਮਾਹਿਰਾਂ ਦੀ ਰਾਇ ਲਈ ਜਾਵੇਗੀ।ਕਰੀਬ ਡੇਢ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਰਾਗੜ੍ਹੀ ਦੀ ਦੀਵਾਰ ਦੇ ਨਾਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਦੀ ਦੇ ਪ੍ਰਕਾਸ਼ ਗੁਰਪੁਰਬ ਵਾਲੇ ਸ਼ੁਭ ਦਿਹਾੜੇ ‘ਤੇ 9 ਅਕਤੂਬਰ 2012 ਨੂੰ ਬੀੜੀਆਂ ਸਿਗਰਟਾਂ ਵੇਚਣ ਤੋ ਰੋਕਣ ‘ਤੇ ਥਾਣਾ ਕੋਤਵਾਲੀ ਦੇ ਤੱਤਕਾਲੀਨ ਮੁੱਖੀ ਸ੍ਰੀ ਸੁਖਵਿੰਦਰ ਸਿੰਘ ਨੇ ਭਾਈ ਅਮਰੀਕ ਸਿੰਘ, ਭਾਈ ਬਲਬੀਰ ਸਿੰਘ ਮੁੱਛਲ ਤੇ ਭਾਈ ਮਨਪ੍ਰੀਤ ਸਿੰਘ ਦੇ ਵਿਰੁੱਧ ਝੂਠਾ 307  ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਜਦ ਕਿ ਸ਼ਹਿਰ ਦੀ ਚਾਰ ਦੀਵਾਰੀ ਦੇ ਅੰਦਰ ਤੇ ਸ੍ਰੀ ਦਰਬਾਰ ਸਾਹਿਬ ਦੇ 500 ਮੀਟਰ ਦੇ ਘੇਰੇ ਅੰਦਰ ਆਉਦੇ ਏਰੀਏ ਵਿੱਚ ਬੀੜੀਆਂ, ਸਿਗਰਟਾਂ ਤੇ ਤੰਮਾਕੂ ਦੀਆਂ ਪੂੜੀਆਂ ਵੇਚਣ ਦੀ ਪੂਰੀ ਤਰ੍ਹਾ ਮਨਾਹੀ ਹੈ। ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਜਿਹੜਾ ਫਰਜ਼ ਸ਼੍ਰੋਮਣੀ ਕਮੇਟੀ ਦਾ ਬਣਦਾ ਸੀ, ਉਸ ਨੂੰ ਕਮੇਟੀ ਪੂਰੀ ਤਰਾਂ ਨਿਭਾਉਣ ਵਿੱਚ ਨਾਕਾਮ ਰਹੀ ਸੀ ਤੇ ਸਿੰਘਾਂ ਨੇ ਜਦੋਂ ਮਹਿਸੂਸ ਕੀਤਾ ਕਿ ਸਭ ਕੁੱਝ ਗਲਤ ਹੋ ਰਿਹਾ ਹੈ ਤਾਂ ਉਹਨਾਂ ਵੱਲੋ ਕੀਤੀ ਗਈ ਕਾਰਵਾਈ ਉਹਨਾਂ ‘ਤੇ ਹੀ ਪੁੱਠੀ ਪੈ ਗਈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਇਸ ਕੇਸ ਵਿੱਚ ਕੋਈ ਮਦਦ ਕਰਨ ਦੀ ਬਜਾਏ ਉਲਟਾ ਉਹਨਾਂ ਦੇ ਖਿਲਾਫ ਕਰੜ੍ਹੀ ਕਾਰਵਾਈ ਕਰਨ ਦਾ ਪੁਲੀਸ ਨੂੰ ਫੁਰਮਾਨ ਜਾਰੀ ਕਰ ਦਿੱਤਾ।ਉਹਨਾਂ ਕਿਹਾ ਕਿ ਸੁਖਵਿੰਦਰ ਸਿੰਘ ਥਾਣਾ ਮੁੱਖੀ ਕੋਤਵਾਲੀ ਨੇ ਬਿਨਾਂ ਕਿਸੇ ਮੈਡੀਕਲ ਰਿਪੋਰਟ, ਬਿਨਾਂ ਕਿਸੇ ਸੱਟ ਲੱਗਣ ਦੇ ਇਰਾਦਾ ਕਤਲ ਦੀ ਧਾਰਾ 307 ਦਾ ਮੁਕੱਦਮਾ ਦਰਜ ਕਰ ਦਿੱਤਾ। ਉਹਨਾਂ ਕਿਹਾ ਕਿ ਅਦਾਲਤ ਨੇ ਅੱਜ ਜਦੋਂ ਗਵਾਹੀਆਂ ਸੁਣੀਆਂ ਤਾਂ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਾ ਲੱਗਣ ਤੇ ਡਾਕਟਰੀ ਰਿਪੋਰਟ ਵੀ ਨਾ ਹੋਣ ਦੀ ਸੂਰਤ ਵਿੱਚ ‘ਤੇ ਮਾਨਯੋਗ ਜੱਜ ਨੇ ਕੇਸ ਨੂੰ ਪੂਰੀ ਤਰ੍ਹਾਂ ਝੂਠਾ ਗਰਦਾਨਦਿਆਂ ਸਾਰੇ ਸਿੰਘਾਂ ਨੂੰ ਬਾਇੱਜਤ ਬਰੀ ਕਰ ਦਿੱਤਾ। ਜਦੋਂ ਸਿੰਘਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਝੂਠਾ ਪਰਚਾ ਦਰਜ ਕਰਨ ਵਾਲੇ ਪੁਲੀਸ ਅਧਿਕਾਰੀ ਸੁਖਵਿੰਦਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਕਰਨਗੇ? ਉਹਨਾਂ ਕਿਹਾ ਕਿ ਇਸ ਸਬੰਧੀ ਉਹ ਕਨੂੰਨੀ ਮਾਹਿਰਾਂ ਦੀ ਰਾਇ ਲੈਣਗੇ ਅਤੇ ਜੇਕਰ ਕੋਈ ਧਾਰਾ ਸਾਹਮਣੇ ਆਈ ਤਾਂ ਹਾਈਕੋਰਟ ਦਾ ਦਰਵਾਜਾ ਜਰੂਰ ਖੜਕਾਇਆ ਜਾਵੇਗਾ। ਇਸੇ ਤਰ੍ਹਾਂ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਸ੍ਰ. ਕਿਰਪਾਲ ਸਿੰਘ ਰੰਧਾਵਾ ਨੇ ਅਦਾਲਤ ਵੱਲੋ ਝੂਠੇ ਕੇਸ ਵਿੱਚੋ ਸਿੰਘਾਂ ਨੂੰ ਬਰੀ ਕਰਨ ਦਾ ਸੁਆਗਤ ਕਰਦਿਆ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਆ ਰਹੇ ਹਨ ਅਤੇ ਪੁਲੀਸ ਵਧੀਕੀਆਂ ਦੇ ਖਿਲਾਫ ਕਈ ਕੇਸ ਲੜ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਕੇਸ ਦੀਆਂ ਕਾਪੀਆਂ ਲੈ ਕੇ ਵੀ ਉਹ ਹਾਈਕੋਰਟ ਵਿੱਚ ਪੁਲੀਸ ਦੇ ਖਿਲਾਫ ਜਾਣਗੇ ਤੇ ਦੋਸ਼ੀ ਪੁਲੀਸ ਅਧਿਕਾਰੀ ਨੂੰ ਸਜਾ ਦਿਵਾਉਣਗੇ ਤਾਂ ਕਿ ਭਵਿੱਖ ਵਿੱਚ ਹੋਰ ਕੋਈ ਪੁਲੀਸ ਅਧਿਕਾਰੀ ਅਜਿਹਾ ਝੂਠਾ ਕੇਸ ਦਰਜ ਕਰਨ ਦੀ ਹਿੰਮਤ ਨਾ ਜੁਟਾ ਸਕੇ। ਉਹਨਾਂ ਕਿਹਾ ਕਿ ਉਹ ਲੰਮੇ ਸਮੇਂ ਤੋ ਮੰਗ ਕਰਦੇ ਆ ਰਹੇ ਹਨ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਨੂੰ ਗੁਰੂ ਕੀ ਨਗਰੀ ਹੋਣ ਦਾ ਮਾਣ ਹਾਸਲ ਹੈ, ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਸਾਰੇ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਕਰੋਬਾਰ ਸ਼ਹਿਰ ਤੋ ਬਾਹਰ ਕੱਢਿਆ ਜਾਵੇ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply