Thursday, March 28, 2024

ਫੈਡਰੇਸ਼ਨ ਦੇ ਸਾਬਕਾ ਮੈਂਬਰ ਲੈਣਗੇ ਪੰਥ ਦੇ ਮੌਜੂਦਾ ਹਲਾਤਾਂ ਦਾ ਜਾਇਜ਼ਾ

PPN220502
ਨਵੀਂ ਦਿੱਲੀ 22 ਮਈ (ਅੰਮ੍ਰਿਤ ਲਾਲ ਮੰਨਣ)-  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਮੈਂਬਰਾਨਾਂ ਵੱਲੋਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਨੂੰ ਇਕੱਠੇ ਹੋ ਕੇ ਕਰਨ ਲਈ ਆਲ ਇੰਡੀਆਂ ਪੰਥਕ ਫੋਰਮ ਨਾਂ ਦੀ ਨਵੀਂ ਜੱਥੇਬੰਦੀ ਬਣਾਈ ਗਈ ਹੈ। ਜੱਥੇਬੰਦੀ ਦੇ ਪ੍ਰਧਾਨ ਡਾ. ਹਰਮੀਤ ਸਿੰਘ ਨੇ ਜੱਥੇਬੰਦੀ ਵੱਲੋਂ ਸਿੱਖਾਂ ਦੀ ਮੌਜੂਦਾ ਹਲਾਤਾਂ ਬਾਰੇ ਸਥਿਤੀ ਦਾ ਜਾਇਜ਼ਾ ਲੈਣ ਲਈ ਸਿੱਖ ਬੁੱਧੀਜਿਵੀਆਂ ਦੀ ਇਕ ਬੈਠਕ ਵਿਸ਼ਾ: “ਵਰਤਮਾਨ ਸਿੱਖ ਸਥਿਤੀ” ਬਾਰੇ ਚਰਚਾ ਕਰਨ ਲਈ ਮਿਤੀ 24 ਮਈ 2014 ਨੂੰ ਕਾਂਸਟੀਚੀਉਸ਼ਨ ਕਲੱਬ, ਨਵੀਂ ਦਿੱਲੀ ਵਿਖੇ ਕਰਵਾਉਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਿਚਾਰ ਚਰਚਾ ‘ਚ ਮੁੱਖ ਵਕਤਾ ਡਾ. ਜਸਪਾਲ ਸਿੰਘ (ਵਾਈਸ ਚਾਂਸਲਰ, ਪੰਜਾਬੀ ਯੁਨੀਵਰਸਟੀ ਪਟਿਆਲਾ) ਹੋਣਗੇ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਵੇਗੀ।ਇਸ ਜੱਥੇਬੰਦੀ ਦੇ ਹੋਂਦ ‘ਚ ਆਉਣ ਦਾ ਕਾਰਣ ਦੱਸਦੇ ਹੋਏ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਜੱਥੇਬੰਦੀ ਦੇ ਸਾਰੇ ਮੈਂਬਰ ਕਿਸੇ ਨਾ ਕਿਸੇ ਸਮੇਂ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਕੰਮ ਕਰਦੇ ਹੋਏ ਧਾਰਮਿਕ ਅਤੇ ਸਮਾਜਿਕ ਖੇਤਰ ‘ਚ ਵੱਡਾ ਯੋਗਦਾਨ ਪਾ ਚੁੱਕੇ ਹਨ ਤੇ ਸਿੱਖ ਧਰਮ ਨੂੰ ਮੌਜੂਦਾ ਸਮੇਂ ‘ਚ ਆ ਰਹੀਆਂ ਪਰੇਸ਼ਾਨੀਆ ਤੋਂ ਭਲੀ ਪ੍ਰਕਾਰ ਜਾਣੂੰ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਬੁੱਧੀਜਿਵੀਆਂ ਤੇ ਸਮਾਜ ਸੇਵਕਾਂ ਦਾ ਇਹ ਇਕੱਠ ਅਗਰ ਉਸਾਰੂ ਸੋਚ ਨਾਲ ਕਾਰਜ ਕਰਦਾ ਹੈ ਤਾਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਈ ਕਾਰਜ ਉਲੀਕੇ ਜਾ ਸਕਦੇ ਹਨ। ਇਸ ਲਈ ਹੀ ਇਸ ਵਿਚਾਰ ਚਰਚਾ ਦੌਰਾਨ ਵੱਖ-ਵੱਖ ਨੁਮਾਇੰਦਿਆਂ ਦੀ ਸੋਚ ਨੂੰ ਇਕ ਪੰਥਕ ਸੋਚ ਬਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply