Friday, March 29, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਨਾਇਆ ਕਾਮਾਘਾਟਾ ਮਾਰੂ ਦਿਵਸ

ਅੰਮ੍ਰਿਤਸਰ,PPN230501 23 ਮਈ  (ਜਗਦੀਪ ਸਿੰਘ)-  ਵੈਂਕੁਅਰ ਬੰਦਰਗਾਹ ਤੇ ਜਪਾਨੀ ਸਮੁੰਦਰੀ ਜਹਾਜ਼ ਪਹੁੰਚਿਆ, 23ਮਈ 2014 ਨੂੰ ਕਾਮਾਘਾਟਾ ਮਾਰੂ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਗਿਆ। ਇਸ ਘਟਨਾ ਦੀ ਯਾਦ ਵਿਚ ਕੈਨੇਡੀਅਨ ਡਾਕ ਨੇ 31 x 38 ਮਿ. ਮੀ ਦੀ ਇੱਕ ਟਿਕਟ ਜਾਰੀ ਕੀਤੀ ਜੋ ਕਿ ਪੰਜਾਬ ਦੇ ਬਹਾਦਰ ਸਿੱਖ ਬਾਬਾ ਗੁਰਦਿੱਤ ਸਿੰਘ ਦੀ ਅਜ਼ਾਦੀ ਤੇ ਸਨਮਾਨ ਦਾ ਪ੍ਰਤੀਕ ਹੈ। ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਨੇ ਇਸ ਮੌਕੇ ਤੇ ਇਕ ਪ੍ਰਾਰਥਨਾ ਸਭਾ ਕੀਤੀ, ਜਿਸ ਵਿਚ ਗੁਰਦਿੱਤ ਸਿੰਘ ਦੀ ਅਗਵਾਈ ਵਿਚ 352 ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਜੋ ਉਹਨਾਂ ਦੇ ਅਧਿਕਾਰ ਲਈ ਖੜਾ ਸੀ। ਜਿਸ ਵਿਚ ਦੋ ਮਹੀਨਿਆਂ ਦੇ ਵਰਜਿਤ ਕਾਨੂੰਨ ਦਾ ਵਿਰੋਧ ਕੀਤਾ ਗਿਆ ਪਰ ਉਹਨਾਂ ਨੂੰ ਦਾਖ਼ਿਲੇ ਦੀ ਮਨਾਹੀ ਕੀਤੀ ਗਈ ਅਤੇ ਭਾਰਤ ਵਾਪਸ ਜਾਣ ਤੇ ਜ਼ੋਰ ਪਾਇਆ ਗਿਆ। ਉਹਨਾਂ ਨੂੰ ਜਿਨ੍ਹਾਂ ਔਂਕੜਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਦਿਲ ਨੂੰ ਛੂਹ ਲੈਣ ਵਾਲੇ ਨਾਟਕ ਦੁਆਰਾ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਸਵੈਸ਼ਰਚਿਤ ਦੇਸ਼ ਭਗਤੀ ਦੀਆਂ ਕਵਿਤਾਵਾਂ ਬੋਲ ਕੇ ਅਤੇ ਦੁਨੀਆਂ ਦੇ ਇਤਿਹਾਸ ਵਿਚ ਹੋਏ ਕਾਲੇ ਸਾਕੇ ਤੋਂ ਜਾਣੂ ਕਰਵਾਇਆ ਅਤੇ ਇਸ ਕਾਲੇ ਸਾਕੇ ਵਿਚ ਹੋਏ ਸ਼ਹੀਦ ਲੋਕਾਂ ਨੂੰ ਵਿਦਿਆਰਥੀਆਂ ਨੇ ਸ਼ਰਧਾਂਜਲੀ ਭੇਂਟ ਕੀਤੀ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ  ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਦੇਸ਼ ਦੇ ਇਤਿਹਾਸ ਵਿੱਚ ਘਟੀ ਇਸ ਮਹੱਤਵਪੂਰਨ ਘਟਨਾ ਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਇਹੋਸ਼ਜਿਹੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਇਤਿਹਾਸ ਵਿੱਚ ਗੁੰਮ ਹੋ ਚੁੱਕੀ ਇਸ ਘਟਨਾ ਨੂੰ ਫਿਰ ਤੋਂ ਯਾਦ ਕਰਵਾਉਣ ਦੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ, ਉਹਨਾਂ ਨੇ ਕਿਹਾ ਕਿ ਲੋਕ ਸੱਚੇ ਦੇਸ਼ ਭਗਤ ਸੀ ਅਤੇ ਸਾਨੂੰ ਉਹਨਾਂ ਤੋਂ ਨਿਆਂ ਦੇ ਲਈ ਲੜ੍ਹਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਨੌਵੀਂ ਅਤੇ ਦਸਵੀਂ ਜਮਾਤ ਦੇ ਸੁਪਰਵਾਇਜ਼ਰ ਸ਼੍ਰੀਮਤੀ ਰੇਮਨ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਇਸ ਘਟਨਾ ਦੇ ਮਹੱਤਵ ਬਾਰੇ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਮਨੁੱਖਤਾ ਅਤੇ ਵਿਸ਼ਵਸ਼ਭਾਈਚਾਰੇ ਦੀ ਭਾਵਨਾ ਨੂੰ ਜਗਾਉਣ ਲਈ ਸੁਝਾਅ ਦਿੱਤਾ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੇ ਨਾਲਸ਼ਨਾਲ ਹੀ ਮਾਤਾਸ਼ਪਿਤਾ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਭੇਦਸ਼ਭਾਵ ਤੋਂ ਉਪਰ ਉਠ ਕੇ ਦੇਸ਼ ਦੀ ਤਰੱਕੀ ਲਈ ਅੱਗੇ ਵਧਾਉਣ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply