Thursday, April 18, 2024

ਅੰਗਰੇਜ਼ੀ ਭਾਸ਼ਾ ਦੀ ਨਿਪੁੰਨਤਾ ਨੂੰ ਵਧਾਉਣ ਲਈ ਡੀ.ਏ.ਵੀ. ਪਬਲਿਕ ਸਕੂਲ’ਚ ਵਰਕਸ਼ਾਪ

PPN240501
ਅੰਮ੍ਰਿਤਸਰ, 24  ਮਈ  (ਜਗਦੀਪ ਸਿੰਘ)-   ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਅੱਠਵੀਂ ਜਮਾਤ ਦੇ ਅਧਿਆਪਕਾਵਾਂ ਲਈ ਅੰਗਰੇਜ਼ੀ ਭਾਸ਼ਾ ਵਿਚ ਕੌਸ਼ਲਤਾ ਨੂੰ ਹੋਰ ਵਧਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਡੀ.ਏ.ਵੀ. ਸੀ.ਏ.ਸੀ. ਰੀਜ਼ਨਲ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜ਼ੋਨ) ਡੀ.ਏ.ਵੀ. ਐਕਸੀਲੈਂਸ ਦੇ ਨਿਰਦੇਸ਼ਾਂ ਹੇਠ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੁਆਰਾ ਆਯੋਜਿਤ ਕਰਵਾਈ ਗਈ ਸੀ।ਲਗਭਗ ੨੫ ਅਧਿਆਪਕ ਜੋ ਕਿ ਜੀ.ਐਨ.ਡੀ. ਡੀ. ਏ. ਵੀ. ਪਬਲਿਕ ਸਕੂਲ, ਭਿਖੀਵਿੰਡ, ਐਮ.ਕੇ.ਡੀ. ਡੀ.ਏ.ਵੀ. ਪਬਲਿਕ ਸਕੂਲ, ਅਟਾਰੀ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅਤੇ ਡੀ.ਏ.ਵੀ. ਪਬਲਿਕ ਸਕੂਲ ਸੀ। ਜਿੰਨ੍ਹਾਂ ਨੇ ਵਰਕਸ਼ਾਪ ਵਿੱਚ ਭਾਗ ਲਿਆ। ਡੀ.ਏ.ਵੀ. ਪਬਲਿਕ ਸਕੂਲ ਦੀ ਮਿਸ: ਅਨੀਤਾ ਚਾਵਲਾ ਅਤੇ ਸ਼੍ਰੀਮਤੀ ਅੰਜੂ ਗੁਪਤਾ ਅੰਗਰੇਜ਼ੀ ਵਿਭਾਗ ਦੇ ਅਧਿਆਪਕ ਇਹ ਵਰਕਸ਼ਾਪ ਦੇ ਸਹਾਇਕ ਸਨ। ਇਹ ਵਰਕਸ਼ਾਪ ਅੰਗਰੇਜ਼ੀ ਭਾਸ਼ਾ ਦੀ ਨਿੰਪੁਨਤਾ ਵਧਾਉਣ ਦੇ ਲਈ ਅੰਗਰੇਜ਼ੀ ਅਧਿਆਪਕਾਂ ਦੀ ਜੋ ਭੂਮਿਕਾ ਰਹੀ ਹੈ, ਉਸ ਨਾਲ ਸੰਬੰਧਿਤ ਸੀ। ਇਸ ਵਰਕਸ਼ਾਪ ਦੇ ਸਹਾਇਕ ਨੇ ਅੰਗਰੇਜ਼ੀ ਭਾਸ਼ਾ ਦੀ ਨਿਪੁੰਨਤਾ ਦੇ ਲਈ ਭਾਸ਼ਾ ਦੇ ਹਰ ਖੇਤਰ ਦੇ ਗਿਆਨ ਨੂੰ ਪ੍ਰਾਪਤ ਕਰਨ ਲਈ ਜ਼ੋਰ ਦਿੱਤਾ। ਵਿਦਿਆਰਥੀਆਂ ਨੂੰ ਛੋਟੀ ਜਮਾਤ ਤੋਂ ਹੀ ਭਾਸ਼ਾ ਦੀ ਨਿਪੁੰਨਤਾ ਲਈ ਹੋਰ ਨਿਪੁੰਨ ਬਣਾ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਸਿੱਖਣ ਦੀ ਕਲਾ ਵਿਚ ਸਕਾਰਾਤਮਕ ਵਾਤਾਵਰਨ ਦੀ ਭੂਮਿਕਾ ਦੇ ਬਾਰੇ ਵਿਚ ਗੱਲ ਕੀਤੀ ਅਤੇ ਇਸ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰਕੇ ਦਿਖਾਇਆ ਗਿਆ। ਇਕ ਆਧਾਨ ਪ੍ਰਧਾਨ ਦੀ ਕਿਰਿਆ ਨਾਲ ਸੰਬੰਧਿਤ ਪਾਠਸ਼ਾਲਾ ਸੀ। ਜਿਸਦੇ ਵਿੱਚ ਅਧਿਆਪਕਾਂ ਦੁਆਰਾ ਆਪਣੀ ਸਿੱਖਿਆ ਵਿਚ ਅਪਨਾ ਕੇ ਆਪਣੀ ਸਿੱਖਿਆ ਨੂੰ ਸਫ਼ਲ ਬਣਾ ਸਕਦੇ ਹਨ। ਅੰਤ ਵਿਚ ਅਧਿਆਪਕਾਂ ਦੁਆਰਾ ਆਪਣੇ ਸਾਰੇ ਸ਼ੱਕ ਦੂਰ ਕੀਤੇ ਗਏ ਅਤੇ ਜਮਾਤ ਦੇ ਕੁਝ ਅਨੁਭਵਾਂ ਤੇ ਗੱਲਸ਼ਬਾਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਕਈ ਨਵੇਂ ਵਿਚਾਰ ਅਤੇ ਨਵੇਂ ਢੰਗ ਸਾਹਮਣੇ ਆਏ ਜਿਸਦੇ ਨਾਲ ਅਸੀਂ ਭਾਸ਼ਾ ਦੀ ਨਿਪੁੰਨਤਾ ਵਿੱਚ ਪ੍ਰਯੋਗ ਕਰ ਸਕਦੇ ਹਾਂ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਇਸ ਵਰਕਸ਼ਾਪ ਦੇ ਆਯੋਜਨ ਦੇ ਲਈ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪ ਅਧਿਆਪਕਾਂ ਦੇ ਲਈ ਬਹੁਤ ਮਹੱਤਵਪੂਰਨ ਸਾਬਤ ਹੁੰਦੀ ਹੈ। ਜਿਸ ਵਿੱਚ ਵਿੱਦਿਆ ਵਿੰਚ ਹੋਣ ਵਾਲੇ ਬਦਲਾਵ ਲਈ ਤਿਆਰ ਰਹਿਣਾ ਚਾਹੀਦਾ ਹੈ।ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਵਰਕਸ਼ਾਪ ਦੇ ਸਹਾਇਕਾਂ ਦਾ ਧੰਨਵਾਦ ਕੀਤਾ।ਉਹਨਾਂ ਨੇ ਕਿਹਾ ਕਿ ਭਾਸ਼ਾ ਨੂੰ ਸਿੱਖਣ ਦੀ ਪ੍ਰਕਿਰਿਆ ਲਗਾਤਾਰ ਚਲਦੀ ਰਹਿੰਦੀ ਹੈ।ਇਸ ਲਈ ਭਾਸ਼ਾ ਦੇ ਪਾਠ ਤੱਤਕਰੇ ਨੂੰ ਸਮੇਂ ਸਮੇਂ ਤੇ ਵਧਾਉਣਾ ਚਾਹੀਦਾ ਹੈ। ਅੰਮ੍ਰਿਤਸਰ ਜ਼ੋਨ ਦੇ ਵੱਖਸ਼ਵੱਖ ਡੀ.ਏ.ਵੀ. ਸਕੂਲਾਂ ਤੋਂ ਆਏ ਅਧਿਆਪਕਾਂ ਲਈ ਉਹ ਬਹੁਤ ਖ਼ੁਸ਼ ਸੀ। ਨੌਵੀਂ ਅਤੇ ਦਸਵੀਂ ਜਮਾਤ ਦੇ ਸੁਪਰਵਾਇਜ਼ਰ ਸ਼੍ਰੀਮਤੀ ਰੇਮਨ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਇਸ ਘਟਨਾ ਦੇ ਮਹੱਤਵ ਬਾਰੇ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਮਨੁੱਖਤਾ ਅਤੇ ਵਿਸ਼ਵ ਭਾਈਚਾਰੇ ਦੀ ਭਾਵਨਾ ਨੂੰ ਜਗਾਉਣ ਲਈ ਸੁਝਾਅ ਦਿੱਤਾ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੇ ਨਾਲਸ਼ਨਾਲ ਹੀ ਮਾਤਾਸ਼ਪਿਤਾ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਭੇਦ ਭਾਵ ਤੋਂ ਉਪਰ ਉਠ ਕੇ ਦੇਸ਼ ਦੀ ਤਰੱਕੀ ਲਈ ਅੱਗੇ ਵਧਾਉਣ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply