Thursday, March 28, 2024

ਓਪਨ ਸਕੂਲ ਦੇ 12ਵੀ ਜਮਾਤ ਦੇ ਨਤੀਜਿਆਂ ਵਿੱਚ ‘ਸਫ਼ਲਤਾ ਦਾ ਸਕਸੈਸ ਅਕੈਡਮੀ’ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

PPN240510
ਫ਼ਾਜ਼ਿਲਕਾ, 24  ਮਈ (ਵਿਨੀਤ ਅਰੋੜਾ)-  ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੌ ਐਲਾਨੇ ਗਏ ਓਪਨ ਸਕੂਲ ਪ੍ਰਣਾਲੀ ਦੇ 12ਵੀ ਜਮਾਤ ਦੇ ਰਿਜੱਲਟ ਵਿੱਚ ਸਥਾਨਕ ਰਾਜਾ ਸਿਨੇਮਾ ਰੋਡ ਤੇ ਸਥਿਤ ਸਫ਼ਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪਾਸ ਕਰਕੇ ਅਕੈਡਮੀ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਂ ਰੋਸਨ ਕੀਤਾ ਹੈ । ਅਕੈਡਮੀ ਦੀ ਪਿੰਸੀਪਲ ਮੈਡਮ ਸੀਮਾ ਅਰੋੜਾ ਨੇ ਜਾਣਕਾਰੀ ਦਿਦੇ ਕਿਹਾ ਕਿ ਉਕਤ ਨਤੀਜਿਆਂ ਵਿਚ ਸਰੁਸ਼ਟੀ ਨਾਗਪਾਲ, ਗੌਰਵ ਕੁਮਾਰ, ਅਤੁਲ, ਵਰੁਣ ਸ਼ਰਮਾ, ਰਾਜ ਰਾਨੀ, ਤੁਲਸੀ ਰਾਨੀ, ਨਾਰਾਯਣ ਧਮੀਜਾ, ਇਸ਼ਾਂਤ ਭਠੇਜਾ, ਪੂਜਾ ਰਾਨੀ, ਮੋਨਿਕਾ ਵਰਮਾ, ਸ਼ਿਖਾ ਵਰਮਾ, ਰਾਧਾ ਚੌਪੜਾ, ਦੀਪਕ ਅਹੂਜਾ, ਵਿਰਾਜ ਸ਼ਰਮਾ, ਸਮ੍ਰਾਟ ਰਹੇਜਾ, ਵਿਜੈ ਕੁਮਾਰ, ਵਿਕ੍ਰਮ ਕੁਮਾਰ ਪੰਕਜ ਅੰਗੀ ਆਦਿ ਨੇ ਪਹਿਲੇ ਦਰਜੇ ਵਿਚ ਪਰੀਖਿਆ ਪਾਸ ਕੀਤੀ ਹੈ। ਪ੍ਰਿੰਸੀਪਲ ਸ੍ਰੀਮਤੀ ਅਰੋੜਾ ਨੇ ਕਿਹਾ ਕਿ  ਓਪਨ ਸਕੂਲ ਪ੍ਰਣਾਲੀ ਰਾਹੀ ਸਿੱਖਿਆ ਦੇਣਾਂ ਸਰਕਾਰ ਦਾ ਇਕ ਬਹੁਤ ਵੱਡਾ ਉਂਪਰਾਲਾ ਹੈ । ਉਂਨਾਂ ਕਿਹਾਦੇ ਕਿਸੇ ਵੀ ਸਮਾਜ ਦਾ ਅਕਸ ਉਸ ਸਮਾਜ ਦੇ ਵਿੱਦਿਅਕ ਪੱਧਰ ਨਾਲ ਨਿੱਖਰਦਾ ਹੈ ਅਤੇ ਵਿੱਦਿਅਕ ਪੱਧਰ ਦਾ ਮਿਆਰ ਉੱਚਾ ਚੁੱਕਣ ਵਿੱਚ ਉਸ ਸਮਾਜ ਦੇ ਵਿਦਿਆਰਥੀ ਵਰਗ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ਲਈ ਸਿੱਖਿਆ ਬਹੁਤ ਮਹੱਤਵਪੂਰਣ ਹੈ ਜੋ ਉਨ੍ਹਾਂ ਨੂੰ ਉਚੇਰੀ ਸੋਚ ਦਾ ਮਾਲਕ ਬਨਾਉਂਦੀ ਹੈ। ਸਿੱਖਿਆ ਦਾ ਅਧਿਕਾਰ ਹਰ ਆਮ ਅਤੇ ਖਾਸ ਨਾਗਰਿਕ ਨੂੰ ਹੈ ।
ਮੈਡਮ ਸੀਮਾ ਅਰੋੜਾ ਨੇ ਕਿਹਾਕਿ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਤਿਆਰ ਕਰਨ ਅਤੇ ਰਾਸਟਰੀ ਸਿੱਖਿਆ ਨੀਤੀ ਅਧੀਨ ਉਲੀਕੇ ਉਦੇਸਾਂ ਦੀ ਪੂਰਤੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਓਪਨ ਸਕੂਲ ਪ੍ਰਣਾਲੀ ਰਾਹੀਂ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ ਵਿੱਦਿਅਕ ਅਗਵਾਈ ਦੇਣ ਦਾ ਜੌ ਉਪਰਾਲਾ ਕੀਤਾ ਗਿਆ ਹੈ ਉਹ ਬੜਾ ਸਲਾਘਾਯੋਗ ਹੈ।ਇਹ ਰਸਮੀ ਸਿੱਖਿਆ ਤੋਂ ਟੁੱਟ ਚੁੱਕੇ ਵਿਦਿਆਰਥੀਆਂ ਨੂੰ ਮੁੜ ਸਿੱਖਿਆ ਜਗਤ ਨਾਲ ਜੋੜ ਕੇ ਉਨ੍ਹਾਂ ਵਿੱਚ ਆਤਮਵਿਸਵਾਸ ਪੈਦਾ ਕਰ ਰਿਹਾ ਹੈ ਅਤੇ ਗਿਆਨ ਦਾ ਚਾਨਣਾ ਪਸਾਰ ਰਿਹਾ ਹੈ ।ਮੈਡਮ ਸੀਮਾ ਅਰੋੜਾ ਨੇ ਕਿਹਾ ਕਿ ਓਪਨ ਸਕੂਲ ਸਿੱਖਿਆ ਪ੍ਰਣਾਲੀ ਵਿਚ ਵਿਦਿਆਰਥੀਆਂ ਨੂੰ ਰੇਗੂਲਰ ਵਿਦਿਆਰਥੀਆਂ ਦੇ ਬਰਾਬਰ ਮਾਨਤਾ ਮਿਲਦੀ ਹੈ ।10ਵੀ ਜਾਂ 12ਵੀ ਪਾਸ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜੋ ਸਰਟਿਕੇਟ-ਕਮ-ਨੰਬਰ ਕਾਰਡ  ਭੇਜੇ ਜਾਣਗੇ ਉਂਹ ਸਰਟਿਕੇਟ -ਕਮ-ਨੰਬਰ ਕਾਰਡ ਰੈਗੂਲਰ ਵਿਦਿਆਰਥੀਆਂ ਦੇ ਸਰਟਿਕੇਟ ਦੇ ਨਾਲ ਹਰ ਪੱਖੋਂ ਬਰਾਬਰ ਹੁਦੇ ਹਨ ।ਇਹ ਪ੍ਰਣਾਲੀ ਰਾਹੀ ਕਿਸੇ ਵੀ ਕਾਰਨ ਰਸਮੀ ਸਿੱਖਿਆ ਤੋਂ ਵਾਂਝੇ ਰਹਿ ਚੁੱਕੇ ਉਮੀਦਵਾਰ ਜਿਵੇ ਘਰਾਂ ਵਿੱਚ ਕੰਮ ਕਰਦੀਆਂ ਗ੍ਰਹਿਣੀਆਂ, ਕਾਰਖਾਨਿਆਂ ਵਿਚ ਕੰਮ ਕਰਦੇ ਮਜਦੂਰ, ਫੌਜੀ ਅਤੇ ਨੀਮ ਫੌਜੀ ਬਲਾਂ ਦੇ ਜਵਾਨ, ਖੇਤੀ-ਬਾੜੀ ਕਰਦੇ ਕਿਸਾਨ, ਨੌਕਰੀ ਕਰਦੇ ਲੜਕੇ ਅਤੇ ਲੜਕੀਆਂ, ਅਨੁਸੂਚਿਤ ਜਾਤੀਆਂ, ਪੱਛੜੀਆਂ ਜਾਤੀਆਂ, ਜਨਜਾਤੀਆਂ ਤੇ ਸਮਾਜ ਦੇ ਹੋਰ ਸੁਵਿਧਾਹੀਨ ਵਰਗ, ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀ ਜਿਹੜੇ ਰਸਮੀ ਸਿੱਖਿਆ ਪ੍ਰਣਾਲੀ ਰਾਹੀਂ ਸਿੱਖਿਆ ਗ੍ਰਹਿਣ ਕਰਨ ਵਿੱਚ ਕਠਿਨਾਈ ਮਹਿਸੂਸ ਕਰਦੇ ਹਨ ਜਾ ਉਂਹ ਵਿਦਿਆਰਥੀ ਜੋ ਕਿਸੇ ਕਲਾਸ ਵਿੱਚ ਫੇਲ ਹੋ ਜਾਣ ਕਾਰਣ ਜਾ ਕਿਸੇ ਹੋਰ ਕਾਰਨ ਅਪਣੀ ਪੜਾਈ ਅੱਧ ਵਿਚਾਲੇ ਛੱਡ ਬੇਠੇ ਹਨ ਓਪਨ ਸਕੂਲ ਰਾਹੀ ਅਪਣੀ ਪੜਾਈ ਪੁਰੀ ਕਰ ਸਕਦੇ ਹਨ । ਓਪਨ ਸਕੂਲ ਦੀਆ ਇਹ ਖਾਸ ਵਿਸੇਸਤਾਂਵਾ ਹਨ ਕਿ ਘੱਟੋ ਘੱਟ 14 ਸਾਲ ਉਮਰ ਪੂਰੀ ਕਰਨ ਵਾਲਾ ਕੋਈ ਵੀ ਵਿਦਿਆਰਥੀ ਸਿੱਧਾ 10ਵੀ ਪਾਸ ਕਰ ਸਕਦਾ ਹੈ । ਜੇਕਰ ਕੋਈ ਵਿਦਿਆਰਥੀ 14 ਸਾਲ ਉਮਰ ਪੂਰੀ ਕਰਦਾ ਹੈ ਪਰ ਅਜੇ ਤੱਕ ਉਂਹ 7ਵੀ, 8ਵੀ, ਜਾਂ 9ਵੀ ਕਲਾਸ ਵਿਚ ਹੀ ਪੱੜ ਰਿਹਾ ਹੈ, ਓਪਨ ਸਕੂਲ ਵਿਚ ਉਂਹ ਵਿਦਿਆਰਥੀ ਸਿਧਾ 10ਵੀ ਵਿਚ ਦਾਖਲਾ ਲੇ ਸਕਦਾ ਹੈ । 10ਵੀ ਜਾਂ 12ਵੀ ਵਿੱਚ ਫੇਲ ਵਿਦਿਆਰਥੀ ਜਿਨਾਂ ਵਿਸੇਆਂ ਵਿੱਚ ਪਾਸ ਹੈ, ਕਰੈਡਿਟ ਕੈਰੀ ਰਾਹੀ ਉਸਦੇ ਪਾਸ ਵਿਸੇਆਂ ਦੇ ਨੰਬਰ ਉਂਵੇ ਦੇ ਉਂਵੇ ਵੀ ਜੁੜ ਜਾਦੇ ਹਨ ।ਵਿਦਦਆਰਥੀ ਨੂੰ ਆਪਣੀ ਮਰਜੀ ਦੇ ਅਤੇ ਆਸਾਨ ਵਿਸੇਆਂ ਦੀ ਚੌਣ ਕਰਣ ਦੀ ਛੁਟ ਹੁੰਦੀ ਹੈ ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply