Thursday, April 25, 2024

ਮਾਮਲਾ ਪੱਤਰਕਾਰਾਂ ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਦੀ ਢਿੱਲੀ ਕਾਰਗੁਜਾਰੀ ਦਾ

 ਪੱਤਰਕਾਰ ਭਾਈਚਾਰੇ ਨੇ ਦਿੱਤਾ ਧਰਨਾ ਤੇ ਪੁਲੀਸ ਪ੍ਰਸ਼ਾਸ਼ਨ ਦੇ ਖਿਲਾਫ ਕੀਤੀ ਨਾਅਰੇਬਾਜੀ

PPN240518

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ)- ਪਿਛਲੇ ਦਿਨੀ ਚੰਡੀਗੜ ਪੰਜ਼ਾਬ ਯੂਨੀਅਨ ਆਫ ਜਰਨਲਿਸਟ ਦੀ ਤਹਿਸੀਲ ਅਜਨਾਲਾ ਇਕਾਈ ਦੇ ਪੱਤਰਕਾਰਾਂ ਦੇ ਦਫਤਰ ਵਿਖੇ ਕੁੱਝ ਗੁੰਡਾਂ ਅਨਸਰਾਂ ਵੱਲੋਂ ਕੀਤੇ ਗਏ ਕਾਤਲਾਨਾਂ ਹਮਲੇ ਦੇ ਸਬੰਧ ਵਿੱਚ ਪੁਲੀਸ ਵੱਲੋ ਦਰਜ ਕੀਤੇ ਗਏ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਰੁੱਧ ਅਜਨਾਲਾ ਦੇ ਥਾਣਾ ਮੁੱਖੀ ਜਗਜੀਤ ਸਿੰਘ ਵੱਲੋਂ ਸਿਆਸੀ ਦਬਾਅ ਹੇਠ ਦੋਸ਼ੀਆਂ ਦਾ ਪੱਖ ਪੂਰੇ ਜਾਣ ਦੇ ਵਿਰੁੱਧ ਚੰਡੀਗੜ ਪੰਜ਼ਾਬ ਯੂਨੀਅਨ ਆਫ ਜਰਨਲਿਸਟ ਦੇ ਪੰਜ਼ਾਬ ਭਰ ਦੇ ਪੱਤਰਕਾਰਾਂ ਨੇ ਸਥਾਨਿਕ ਸ਼ਹਿਰ ਅਜਨਾਲਾ ਦੇ ਬਜਾਰਾਂ ਵਿੱਚ ਦੀ ਰੋਸ ਮਾਰਚ ਕੱਢਿਆ ਅਤੇ ਅੰਮ੍ਰਿਤਸਰ ਅਜਨਾਲਾ ਮੇਨ ਰੋਡ ਜਾਮ ਕਰਕੇ ਜੋਰਦਾਰ ਨਾਅਰੇਬਾਜ਼ੀ ਕੀਤੀ।ਇਸ ਧਰਨੇ ਨੂੰ ਸੰਬੋਧਨ ਕਰਦਿਆ ਚੰਡੀਗੜ ਪੰਜ਼ਾਬ ਯੁਨੀਅਨ ਆਫ ਜਰਨਲਿਸਟ ਦੇ ਜ਼ਿਲਾ ਪ੍ਰਧਾਨ ਸ਼੍ਰ. ਜਸਬੀਰ ਸਿੰਘ ਪੱਟੀ ਕਿਹਾ ਕੇ ਉਹਨਾਂ ਦੀ ਯੁਨੀਅਨ ਵੱਲੋਂ ਪੱਤਰਕਾਰਾਂ ਤੇ ਹੋਏ ਹਮਲੇ ਵਾਲੇ ਦਿਨ ਤੋਂ ਪੁਲੀਸ ਪ੍ਰਸ਼ਾਸ਼ਨ ਨੂੰ ਵਾਰ ਵਾਰ ਮਿਲ ਕੇ ਬੇਨਤੀ ਕੀਤੀ ਗਈ ਸੀ ਕਿ ਹਮਲੇ ਦੇ ਦੋਸ਼ੀਆਂ ਨੂੰ ਜੋ ਸ਼ਰੇਆਮ ਸੜਕਾਂ ਤੇ ਘੁੰਮ ਰਹੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ, ਨੂੰ ਗ੍ਰਿਫਤਾਰ ਕੀਤਾ ਜਾਵੇ।ਪਰ ਅੱਜ ਪੰਜ਼ ਦਿਨ ਬੀਤ ਜਾਣ ਦੇ ਬਾਵਜ਼ੂਦ ਵੀ ਪੁਲੀਸ ਜਿਲ੍ਹਾ ਦਿਹਾਤੀ ਦੇ ਕਿਸੇ ਵੀ ਪੁਲੀਸ ਅਧਿਕਾਰੀ ਦੇ ਕੰਨ ‘ਤੇ ਜੂੰਅ  ਤੱਕ ਨਹੀਂ ਸਰਕੀ ਅਤੇ ਹਾਲਾਤ ਹੋਰ ਵੀ ਤਣਾਅ ਪੂਰਨ ਬਣੇ ਹੋਏ ।ਸ਼ਥਾਨਕ ਸ਼ਹਿਰ ਦੇ ਲੋਕਾਂ ਵਿੱਚ ਦਿਨ ਦਿਹਾੜੇ ਪੱਤਰਕਾਰਾਂ ਦੇ ਦਫਤਰ ਤੇ ਹੋਈ ਗੁੰਡਾਂਗਰਦੀ ਕਾਰਨ ਦਹਿਸ਼ਤ ਦਾ ਮਹੌਲ ਹੈ ਅਤੇ ਲੋਕਾਂ ਵਿੱਚ ਇਹ ਧਾਰਨਾ ਪਾਈ ਜਾ ਰਹੀ ਹੈ ਕਿ ਜੇਕਰ ਪੱਤਰਕਾਰ ਹੀ ਸੁਰੱਖਿਅਤ ਨਹੀ ਤਾਂ ਫਿਰ ਹੋਰ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ।ਉਹਨਾਂ ਕਿਹਾ ਕੇ ਯੂਨੀਅਨ ਵੱਲੋਂ ਥਾਣਾ ਮੁੱਖੀ ਦੀ ਢਿੱਲੀ ਕਾਰਗ਼ੁਜਾਰੀ ਕਾਰਨ ਅੱਜ ਸਥਾਨਕ ਸ਼ਹਿਰ ਅਜਨਾਲਾ ਵਿਖੇ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ। ਉਹਨਾਂ ਕਿਹਾ ਜੇ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਹੋਰ ਢਿੱਲ ਵਰਤੀ ਤਾਂ ਯੂਨੀਅਨ ਰਾਸ਼ਟਰੀ ਪੱਧਰ ਤੇ ਸ਼ੰਘਰਸ਼ ਵਿੱਢਣ ਲਈ ਆਪਣਾ ਅਗਲਾ ਪ੍ਰੋਗਰਾਮ ਉਲੀਕੇਗੀ ਅਤੇ ਪ੍ਰੈਸ ਕੌਸਲ ਆਫ ਇੰਡੀਆ ਦੇ ਚੇਅਰਮੈਨ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਨੂੰ ਅਸਲੀਅਤ ਤੋ ਜਾਣੂ ਕਰਵਾ ਕੇ ਐਕਸ਼ਨ ਕਰਨ ਲਈ ਅਪੀਲ ਕਰੇਗੀ।ਉਹਨਾਂ ਪੁਲੀਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆ ਕਿਹਾ ਜੇਕਰ 26 ਮਈ ਤੱਕ ਦੋਸ਼ੀਆ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਯੂਨੀਅਨ ਦੇ ਸਮੂਹ ਪੱਤਰਕਾਰਾਂ ਵੱਲੋਂ 27 ਮਈ ਮੰਗਲਵਾਰ ਨੂੰ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡੀ.ਜੀ.ਪੀ ਨੂੰ ਇਸ ਘਟਨਾ ਨੂੰ ਮਿਲ ਕੇ ਜਾਣੂ ਕਰਵਾਇਆ ਜਾਵੇਗਾ ਤਾਂ ਕਿ ਕਾਰਵਾਈ ਵਿੱਚ ਤੇਜੀ ਲਿਆਦੀ ਜਾ ਸਕੇ। ਉਹਨਾਂ ਕਿਹਾ ਕਿ ਦੋਸ਼ੀਆ ਵਿੱਚ ਇੱਕ ਅਜਿਹਾ ਮੁਜਰਿਮ ਵੀ ਸ਼ਾਮਲ ਹੈ ਜਿਹੜਾ ਪਹਿਲਾਂ ਹੀ ਕਈ ਕੇਸਾਂ ਵਿੱਚ ਪੁਲੀਸ ਨੂੰ ਲੋੜੀਦਾ।ਜੇਕਰ ਕਿਸੇ ਵੀ ਪੱਤਰਕਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪੁਲੀਸ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ।ਉਹਨਾਂ ਕਿਹਾ ਕਿ ਜੇ ਫਿਰ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਅਸੀਂ ਸਬੰਧਿਤ ਅਕਾਲੀ ਮੰਤਰੀਆਂ ਦੇ ਘਰਾਂ ਮੂਹਰੇ ਅਤੇ ਸਬੰਧਤਿ ਅਫਸਰਾਂ ਤੇ ਦਫਤਰਾਂ ਅਤੇ ਘਰਾਂ ਦਾ ਘਿਰਾਉ ਵੀ ਕਰਾਂਗੇ।ਇਸ ਮੌਕੇ ਪੱਤਰਕਾਰ ਗੁਰਪ੍ਰੀਤ ਰੰਧਾਵਾ ਨੇ ਇਹ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਕਰਨਾ ਪੁਲੀਸ ਦੀ ਜਿੰਮੇਵਾਰੀ ਹੈ ਅਤੇ ਇਸ ਜਿੰਮੇਵਾਰੀ ਵਿੱਚ ਪੁਲੀਸ ਵੱਲੋਂ ਕੀਤੀ ਜਾ ਰਹੀ ਕੁਤਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗੀ।ਇਸ ਮੌਕੇ ਏ ਐਸ ਪੀ ਅਜਨਾਲਾ ਕੇਤਨ ਪਾਟਿਲ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਪੱਤਰਕਾਰ ਭਾਈਚਾਰੇ ਤੋਂ ਜਿੱਥੇ ਮੰਗ ਪੱਤਰ ਪ੍ਰਾਪਤ ਕੀਤਾ ਓੁਥੇ ਹੀ ਇਹ ਯਕੀਨ ਦਿਵਾਇਆ ਕਿ ਆਰੋਪੀਆਂ ਦੀ ਗ੍ਰਿਫਤਾਰੀ 48 ਘੰਟੇ ਦੇ ਅੰਦਰ ਹਰ ਹਾਲ ਯਕੀਨੀ ਬਣਾਈ ਜਾਵੇਗਾ।

PPN240519

ਇਸ ਮੌਕੇ ਪੱਤਰਕਾਰ ਐਸ ਪ੍ਰਸ਼ੋਤਮ, ਅਸ਼ੋਕ ਕੁਮਾਰ, ਵਰਿੰਦਰ ਸ਼ਰਮਾਂ, ਵਿਜੇ ਪੰਕਜ, ਪਰਮਜੀਤ ਸਿੰਘ ਬੱਗਾ, ਜਗਜੀਤ ਸਿੰਘ ਜੱਗਾ, ਜੋਗਿੰਦਰ ਜੋੜਾ, ਅਮਰੀਕ ਸਿੰਘ, ਪਰਮਿੰਦਰ ਸਿੰਘ, ਜੋਗਾ ਸਿੰਘ, ਗੁਰਪ੍ਰੀਤ ਢਿੱਲੋਂ, ਰਤਨ ਪੱਡਾ, ਬਿਕਰਮਜੀਤ ਸਿੰਘ, ਰਕੇਸ਼ ਭੱਟੀ, ਸੁਖਚੈਨ ਗਿੱਲ, ਪਲਵਿੰਦਰ ਸਿੰਘ ਸਾਰੰਗਲ, ਜਸਦੇਵ ਸਿੰਘ ਮਾਨ, ਹਰਜਿੰਦਰ ਸਿੰਘ, ਬੋਧਪਾਲ ਸਿੰਘ, ਜਗਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ ਤੇੜਾ, ਦਿਲਬਾਗ ਸਿੰਘ ਰੰਧਾਵਾ, ਸਨੀਂ ਗਿੱਲ, ਗੁਰਨਾਮ ਸਿੰਘ ਬੁੱਟਰ, ਜਸਵਿੰਦਰ ਸਿੰਘ ਸੰਧੂ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਸੰਧੂ, ਡਾ: ਦਿਲਬਾਗ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਅਜੇ ਸ਼ਰਮਾਂ, ਸਿਮਰਨਜੀਤ ਸਿੰਘ, ਰਾਜਨ ਮਹਿਰਾ, ਗੁਰਜੀਤ ਸਿੰਘ, ਰਾਜੂ, ਵਿਨੋਦ ਕੁਮਾਰ, ਰੋਬਰਟ ਮਸੀਹ, ਸਰਬਮਾਨ ਜੋਹਲ, ਜਸਬੀਰ ਸਿੰਘ, ਵਿਸ਼ਾਲ ਸ਼ਰਮਾ, ਸੁਰਿੰਦਰਪਾਲ, ਅਮਨ ਦੇਵਗਨ, ਗੁਰਿੰਦਰ ਸਿੰਘ ਬਾਠ, ਸੁਰਿੰਦਰਪਾਲ ਤਾਲਬਪੁਰਾ, ਰਤਨ ਪੱਡਾ, ਦਿਨੇਸ਼ ਕੁਮਾਰ ਆਦਿ ਤੋਂ ਇਲਾਵਾ ਕਈ ਹੋਰ ਪੱਤਰਕਾਰ ਧਰਨੇ ਵਿੱਚ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply