Tuesday, April 16, 2024

ਮਾਮਲਾ ਜੀਮਨੀ ਝਗੜੇ ਦਾ- ਮਹਿਲਾ ਵੱਲੋਂ ਪੁਲਿਸ ਤੇ ਧੱਕੇਸ਼ਾਹੀ ਨਾਲ ਕਬਜਾ ਕਰਨ ਦਾ ਦੋਸ਼

PPN3051413
ਪੱਟੀ (ਰਾਣਾ/ਰਣਜੀਤ ਸਿੰਘ ਮਾਹਲਾ) – ਸਬ-ਡਵੀਜ਼ਨ ਪੱਟੀ ਅਧੀਨ ਪੈਦੇ ਕਸਬਾ ਵਲਟੋਹਾ ਦੀ ਇਕ ਮਹਿਲਾ ਵੱਲੋਂ ਸਥਾਨਕ ਪੁਲਿਸ ਤੇ ਧੱਕੇਸ਼ਾਹੀ ਕਰਦਿਆਂ ਮਾਲਕੀ ਜ਼ਮੀਨ ਤੇ ਦੁਜੀ ਧਿਰ ਨੂੰ ਨਜਾਇਜ ਕਬਜਾ ਕਰਨ ਦਾ ਦੋਸ਼ ਲਗਾਇਆ ਹੈ।ਪੱਤਰਕਾਰਾਂ ਨੂੰ ਤਸਦੀਕ ਸ਼ੁਦਾ ਹਲਫੀਆ ਬਿਆਨ ਰਾਹੀ ਜਾਣਕਾਰੀ ਦਿੰਦਿਆਂ ਕੁਲਬੀਰ ਕੌਰ ਪਤਨੀ ਜੁਗਰਾਜ ਸਿੰਘ ਵਕੀਲ ਵਾਸੀ ਵਲਟੋਹਾ ਨੇ ਦੱਸਿਆ ਕਿ ਉਹਨਾਂ ਦੀ ਮਾਲਕੀ ਜਮੀਨ ਛੇ ਕਨਾਲ ਸੱਤ ਮਰਲੇ ਰਕਬਾ ਵਲਟੋਹਾ ਵਿਖੇ ਹੈ।ਜਿਸਦੀ ਰਜਿਸਟਰੀ ਅਤੇ ਇੰਤਕਾਲ ਵੀ ਦਰਜ ਹੋ ਚੁੱਕੇ ਹਨ, ਪਰ ਪਿੰਡ ਦੇ ਹੀ ਵਸਨੀਕ ਹਰਮੀਤ ਕੌਰ ਅਤੇ ਪੁਖਰਾਜ ਸਿੰਘ ਵਗੈਰਾ ਜੋ ਕਿ ਐਨ.ਆਰ ਆਈ ਹਨ ਵੱਲੋਂ ਥਾਣਾ ਵਲਟੋਹਾ ਦੀ ਪੁਲਿਸ ਦੀ ਮਿਲੀਭੁਗਤ ਨਾਲ ਨਜਾਇਜ ਕਬਜਾ ਕਰ ਲਿਆ ਹੈ।ਪੀੜਤ ਮਹਿਲਾ ਨੇ ਦੱਸਿਆ ਕਿ ਇਸੇ ਜ਼ਮੀਨ ਸਬੰਧੀ ਇਕ ਸਿਵਲ ਕੇਸ ਪੱਟੀ ਅਦਾਲਤ ਵਿਚ ਚੱਲ ਰਿਹਾ ਹੈ ਜਿਸ ਜ਼ਮੀਨ ਸਬੰਧੀ ਮਾਣਯੋਗ ਅਦਾਲਤ ਵੱਲੋਂ ਸਾਡੇ ਹੱਕ ਵਿਚ ਸਟੇਅ ਆਰਡਰ ਜਾਰੀ ਕੀਤਾ ਹੋਇਆ ਹੈ, ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਪੁਲਿਸ ਨੇ ਮੇਰੇ ਪਤੀ ਜੁਗਰਾਜ ਸਿੰਘ ਐਡਵੋਕੇਟ ਨੂੰ ਬੀਤੇ 26 ਮਈ 2014  ਨੂੰ ਤੜਕਸਾਰ ਘਰੋਂ ਚੁੱਕ ਕੇ ਥਾਣਾ ਵਲਟੋਹਾ ਵਿਖੇ ਸਾਰਾ ਦਿਨ ਹਵਾਲਾਤ ਵਿਚ ਬੰਦ ਰੱਖਿਆ ਅਤੇ ਦੂਜੇ ਪਾਸੇ ਵਿਰੋਧੀ ਧਿਰ ਨੁੰ ਜ਼ਮੀਨ ਦਾ ਕਬਜਾ ਕਰਵਾ ਦਿੱਤਾ ਹੈ।ਪੀੜਿਤ ਮਹਿਲਾ ਨੇ ਮੁੱਖ ਮੰਤਰੀ ਪੰਜਾਬ, ਚੇਅਰਮੈਨ ਕੌਮੀ ਮਹਿਲਾ ਕਮੀਸ਼ਨ, ਡੀ.ਜੀ.ਪੀ ਪੰਜਾਬ, ਐਸ.ਐਸ.ਪੀ ਤਰਨਤਾਰਨ ਨੁੰ ਇੰਨਸਾਫ ਦੀ ਗੁਹਾਰ ਲਗਾਈ ਹੈ।ਇਸ ਸਬੰਧੀ ਜਦੋਂ ਥਾਣਾ ਵਲਟੋਹਾ ਦੇ ਐਸ.ਐਚ.ਓ ਅਵਤਾਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਖਿਲਾਫ ਲਗਾਏ ਗਏ ਦੋਸ਼ ਝੂਠੇ ਹਨ।ਪੁਲਿਸ ਨੇ ਕੋਈ ਵੀ ਨਜਾਇਜ ਕਬਜਾ ਨਹੀਂ ਕਰਵਾਇਆ ਹੈ।ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇਗੀ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply