Saturday, April 20, 2024

ਭਗਵਾਨ ਵਾਲਮੀਕਿ ਸੰਗਠਨ ਵੱਲੋ ਦਾਣਾ ਮੰਡੀ ਪੱਟੀ ਵਿਖੇ ਹੋਵੇਗਾ ਵਿਸ਼ਾਲ ਸੰਤ ਸਮਾਗਮ

ਦੋ ਲੱਖ ਦੇ ਕਰੀਬ ਵਾਲਮੀਕਿ ਭਾਈਚਾਰੇ ਦੇ ਲੋਕ ਅਤੇ ਸੰਤ ਮਹਾਪੁਰਸ਼ ਹੋਣਗੇ ਸ਼ਾਮਿਲ- ਪ੍ਰਧਾਨ ਰਾਜੂ, ਸ਼ੇਰ ਗਿੱਲ

PPN3051415

ਪੱਟੀ 30  ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਵਿੱਚ ਸਥਾਨਕ ਦਾਣਾ ਮੰਡੀ ਪੱਟੀ ਵਿਖੇ ਭਗਵਾਨ ਵਾਲਮੀਕਿ ਧਰਮ ਸਮਾਜ ਵੱਲੋ ਜੂਨ ਮਹੀਨੇ ਵਿੱਚ ਪੰਜਾਬ ਦੇ ਸਮੂਹ ਭਾਈਚਾਰੇ ਨੂੰ ਇਕ ਝੰਡੇ ਹੇਠਾ ਲਾਮ੍ਹਬੰਦ ਕਰਨ ਲਈ ਜਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸੰਗਠਨ ਸ਼੍ਰੋਮਣੀ ਅਕਾਲੀ ਦਲ ਬਾਦਲ ਰਾਜ ਕੁਮਾਰ ਰਾਜੂ  ਦੀ ਅਗਵਾਈ ਹੇਠ ਇਕ ਵਿਸ਼ਾਲ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਗੁਰੂ ਗਿਆਨ ਨਾਥ ਭਗਵਾਨ ਵਾਲਮੀਕਿ ਧਰਮ ਸਮਾਜ ਰਾਮ ਤੀਰਥ ਅੰਮ੍ਰਿਤਸਰ ਦੇ ਕੌਮੀ ਚੇਅਰਮੈਨ ਨਛੱਤਰ ਸਿੰਘ ਸ਼ੇਰ ਗਿੱਲ ਨੇ ਦੱਸਿਆ ਕਿ ਪੱਟੀ ਦੀ ਦਾਣਾ ਮੰਡੀ ਵਿਖੇ ਇਕ ਵਿਸ਼ਾਲ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆ ਤੋ ਦੋ ਲੱਖ ਦੇ ਕਰੀਬ ਵਾਲਮੀਕਿ ਭਾਈਚਾਰੇ ਦੇ ਲੋਕ ਸ਼ਾਮਿਲ ਹੋਣਗੇ।ਇਸ ਸਮਾਗਮ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਯੂ.ਪੀ ਅਤੇ ਰਾਜੇਸਥਾਨ ਤੋ ਮਹਾਨ ਸੰਤ ਮਹਾਪੁਰਸ਼ ਸ਼ਿਰਕਤ ਕਰਨਗੇ ਅਤੇ ਲੋਕਾ ਨੂੰ ਸਹੀ ਦਿਸ਼ਾ ਦੇਣ ਲਈ ਉਪਦੇਸ਼ ਦੇਣਗੇ।ਇਸ ਮੌਕੇ ਰਾਜੂ ਨੇ ਦੱਸਿਆ ਕਿ ਇਸ ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਲਈ ਉੱਚੇਚੇ ਤੋਰ ਤੇ ਅੰਮ੍ਰਿਤਸਰ ਤੋ ਨਛੱਤਰ ਸਿੰਘ ਸ਼ੇਰ ਗਿੱਲ ਪੱਟੀ ਵਿਖੇ ਪਹੁੰਚੇ ਅਤੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਰਾਜੂ ਅਤੇ ਹੋਰ ਵਾਲਮੀਕਿ ਭਾਈਚਾਰੇ ਦੇ ਲੋਕਾ ਨਾਲ ਵਿਚਾਰ ਵਟਾਂਦਰਾ ਕੀਤਾ।ਰਾਜੂ ਨੇ ਦੱਸਿਆ ਕਿ ਇਸ ਸਮਾਗਮ ਦੀਆ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਹਨ।ਦੱਸਿਆ ਕਿ ਇਸ ਸਮਾਗਮ ਵਿੱਚ ਚਾਹ ਪਕੌੜੇ ਅਤੇ ਦਾਲ ਰੋਟੀ ਦਾ ਲੰਗਰ ਚੋਵੀ ਘੰਟੇ ਚਲੇਗਾ।ਇਸ ਮੌਕੇ ਕੋਮੀ ਚੇਅਰਮੈਨ ਨਛੱਤਰ ਸਿੰਘ ਸ਼ੇਰ ਗਿੱਲ ਅਤੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਰਾਜੂ ਤੋ ਇਲਾਵਾ ਬਾਬਾ ਗੁਰਦੀਪ ਨਾਥ ਜੀ ਸੰਤ ਕੇਂਦਰੀ ਮੰਦਿਰ ਭਗਵਾਨ ਵਾਲਮੀਕਿ ਪੱਟੀ, ਚੇਅਰਮੈਨ ਲਖਬੀਰ ਸਿੰਘ ਸੰਧੂ, ਜਨਰਲ ਸੱਕਤਰ ਰਾਜ ਕੁਮਾਰ ਰਾਜਾ ਪਿੱਪਲ ਮੁਹੱਲਾ ਪੱਟੀ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬੂ, ਪ੍ਰਧਾਨ ਹਦੈਤ ਰਾਮ, ਖਜ਼ਾਨਚੀ ਸੋਹਨ ਲਾਲ ਕਾਕਾ, ਜਤਿੰਦਰ ਜੇ.ਕੇ, ਰਾਜੇਸ਼ ਯੁਨੀਅਰ, ਦੇਵੀ ਦਾਸ, ਮੋਹਨ ਲਾਲ, ਸੁਰਿੰਦਰ ਜੂਲੀ, ਅਜੇ ਕੁਮਾਰ ਪ੍ਰਧਾਨ ਕੇਂਦਰੀ ਮੰਦਿਰ ਭਗਵਾਨ ਵਾਲਮੀਕਿ ਪੱਟੀ, ਸ਼ਕਤੀ ਕੁਮਾਰ ਇੰਚਾਰਜ ਭਗਵਾਨ ਕ੍ਰਾਂਤੀ ਸੈਨਾ ਪੱਟੀ, ਅਮਨ ਆਦਿਵਾਲ, ਵਿਸ਼ਾਲ, ਲਾਡੀ, ਰਣਧੀਰ ਸਿੰਘ ਧਾਰੀਵਾਲ, ਲਖਵਿੰਦਰ ਸਿੰਘ ਭੂੱਟੋ, ਸੰਜੀਵ ਕੁਮਾਰ ਕਾਕਾ ਪ੍ਰਧਾਨ ਵਾਲਮੀਕਿ ਮੰਦਿਰ ਸਰ੍ਹੀਹ ਮਹੁੱਲਾ ਪੱਟੀ, ਕ੍ਰਿਸ਼ਨ ਕੁਮਾਰ ਬਿੱਟਾ, ਅਮੀਰ ਚੰਦ, ਕਾਵਿਆ ਸੰਧੂ, ਸਾਹਿਲ ਕੁਮਾਰ ਛੋਟਾ ਪ੍ਰਧਾਨ ਰਾਜੂ, ਕਾਰਤਿਕ ਕੁਮਾਰ, ਰਾਜੀਵ ਕੁਮਾਰ ਪਿੱਪਲ ਮੁਹੱਲਾ, ਕੋਮਲ ਸਿੰਘ ਲਾਡੀ, ਸਿਕੰਦਰ ਸ਼ਰਮਾ ਆਦਿ ਮੌਜੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply