Friday, April 19, 2024

ਕਿਸਾਨਾਂ ਕੀਤੀ ਝੋਨੇ ਦੀ ਸਿੱਧੀ ਬਜਾਈ

PPN310516

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਇਲਾਕੇ ਚ ਕਈ ਕਿਸਾਨ ਝੌਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੇ ਹਨ  ਜਿਸ ਨਾਲ ਮਜ਼ਦੂਰਾ ਦੀ ਕਿੱਲਤ ਦੂਰ ਕਰਨ ਦੇ ਨਾਲ ਨਾਲ ਵੱਡਮੁੱਲੇ ਪਾਣੀ ਨੂੰ ਬਚਾਉਣ ਵਿੱਚ ਵੀ ਸਹਾਈ ਹੋਵੇਗੀ ਅਤੇ ਖੇਤੀ ਖਰਚ ਦੀ ਬੱਚਤ ਹੋਵੇਗੀ। ਮੰਡੀ ਲਾਧੂਕਾ ਦੇ ਕਿਸਾਨ ਪ੍ਰਵੀਨ ਕੁਮਾਰ, ਅਸਵਨੀ ਕੁਮਾਰ ਨੇ 16 ਏਕੜ ਅਤੇ ਕਿੜਿਆ ਵਾਲਾ ਦੇ ਕਿਸ਼ਾਨ ਗੁਰਪਿੰਦਰ ਸਿੰਘ ਨੇ ਤਿੰਨ ਏਕੜ ਝੌਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਅਸਵਨੀ ਕੁਮਾਰ ਨੇ ਦੱਸਿਆ ਕਿ ਇਸ ਵਾਰ ਝੌਨੇ ਦੀ ਪਹਿਲੀ ਵਾਰ ਬਿਜਾਈ ਸਿੱਧੀ ਕਰ ਰਹੇ ਹਾ ਜਿਸ ਨਾਲ ਖਰਚ ਅਤੇ ਟਾਇਮ ਦੀ ਬਚਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਅਸੀ ਝੌਨੇ ਦੀ ਬਿਜਾਈ ਲਾਵਿਆ ਕੋਲੋ ਕਰਾਉਦੇ ਸੀ ਜਿਸ ਦਾ ਖਰਚ ਬਹੁਤ ਜਿਆਦਾ ਆਉਦਾ ਸੀ, ਸਿੱਧੀ ਬਜਾਈ ਕਰਨ ਨਾਲ ਪਾਣੀ ਦੀ ਬੱਚਤ, ਖਰਚੇ ਦੀ ਬੱਚਤ ਅਤੇ ਟਾਈਮ ਦੀ ਵੀ ਬੱਚਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੈਪਸੀ ਕੋ ਕੰਪਨੀ ਵਲੋਂ ਬਿਜਾਈ ਕਰਨ ਵਾਸਤੇ ਮੁਫੱਤ ਵਿੱਚ ਮਸ਼ੀਨ ਦਿੱਤੀ ਹੋਈ ਹੈ। ਪੈਪਸੀਕੋ ਕੰਪਨੀ ਦੇ ਸੰਚਾਲਕ ਕਾਰਜ ਸਿੰਘ ਨੇ ਦੱਸਿਆ ਕਿ ਪਾਣੀ ਦੀ ਬੱਚਤ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਇਲਾਕੇ ਵਿੱਚ ਕਈ ਮਸ਼ੀਨਾਂ ਕਿਸਾਨਾਂ ਨੂੰ ਝੌਨੇ ਦੀ ਸਿੱਧੀ ਬਜਾਈ ਲਈ ਮਦਦ ਕਰ ਰਹੀ ਹੈ, ਹੁਣ ਤੱਕ ਇਸ ਇਲਾਕੇ ਵਿੱਚ 500 ਏਕੜ ਝੌਨੇ ਦੀ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ, ਜਿਸ ਨਾਲ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਲੱਖਾ ਰੁਪਏ ਦੀ ਬੱਚਤ ਹੋਈ ਹੈ। ਇਸ ਮੌਕੇ ਤੇ ਕਿਸਾਨ ਦਵਿੰਦਰ ਸਿੰਘ, ਜੀਰਾ ਸਿੰਘ, ਲਖਵਿੰਦਰ ਸਿੰਘ ਆਦਿ ਮਾਜ਼ੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply