Thursday, April 18, 2024

ਗੁਰਦੁਆਰਾ ਡੇਰਾ ਸਾਹਿਬ ਲਾਹੌਰ ‘ਚ 1 ਜੂਨ ਨੂੰ ਪੈਣਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ

ਪੀ.ਐਸ.ਜੀ.ਪੀ.ਸੀ  ਤੇ ਸਰਨਾ ਭਰਾਵਾਂ ਦੇ ਦਾਅਵਿਆਂ ਨੂੰ ਸੰਗਤਾਂ ਨੇ ਨਕਾਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਬਰਕਰਾਰ ਰੱਖਿਆ- ਦਿੱਲੀ ਕਮੇਟੀ

PPN310522

ਨਵੀਂ ਦਿੱਲੀ, 31 ਮਈ (ਅੰਮ੍ਰਿਤ ਲਾਲ ਮੰਨਣ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ 1 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਮੁਤਬਿਕ ਮਨਾਉਣ ਲਈ ਉਨਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਕਲ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਅੱਜ ਪਾਏ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫਦ ਬੀਤੇ ਦਿਨੀ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਮੌਜੂਦਾ ਕੈਲੰਡਰ ਦੇ ਕਾਰਣ ਕੁਝ ਗੁਰਪੁਰਬਾਂ ਦੀਆਂ ਤਰੀਕਾਂ ਤੇ ਇਕਸੂਰਤਾ ਲਿਆਉਣ ਲਈ  ਪਾਕਿਸਤਾਨ ਗਿਆ ਸੀ। ਆਪਣੀ ਯਾਤਰਾ ਦੌਰਾਨ ਵਫਦ ਨੇ ਲਾਹੌਰ, ਪੈਸ਼ਾਵਰ ਤੇ ਨਨਕਾਣਾ ਸਾਹਿਬ ਦੇ ਸਿੱਖਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ।ਜਿਸ ਦੌਰਾਨ ਇਕ ਵੀ ਪਾਕਿਸਤਾਨ ਦਾ ਸਿੱਖ ਸ੍ਰੀ ਅਕਾਲ ਤਫ਼ਤ ਸਾਹਿਬ ਜੀ ਦੇ ਹੁੱਕਮਾ ਤੋਂ ਬਾਹਰ ਜਾਣ ਨੂੰ ਤਿਆਰ ਨਹੀਂ ਸਨ। ਇਸ ਗੱਲ ਦਾ ਦਾਅਵਾ ਅੱਜ ਵਫ਼ਦ ਦੇ ਆਗੂ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੀਆਂ ਸੰਗਤਾਂ ਨੇ ਗੁਰਦੁਆਰਾ ਕਮੇਟੀਆਂ ਚ ਸਿਆਸੀ ਵਖਰੇਵਿਆਂ ਨੂੰ ਪਰੇ ਕਰਦੇ ਹੋਏ ਕਲ ਸਵੇਰੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਸੀ ਤੇ ਜਿਸ ਦੇ ਭੋਗ 1 ਜੂਨ 2014 ਗੁਰੂ ਸਾਹਿਬ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਹਾੜੇ ਪਾਏ ਜਾਣਗੇ।ਜਿਸ ਦੀ ਜਾਣਕਾਰੀ ਪਾਕਿਸਤਾਨ ਦੀਆਂ ਸੰਗਤਾਂ ਵੱਲੋਂ ਉਨਾਂ ਨੂੰ ਫੋਨ ਕਰਕੇ ਦਿੱਤੀ ਗਈ ਹੈ।ਹਿੱਤ ਨੇ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੂੰ ਕਰੜੇ ਹੱਥੇ ਲੈਂਦਿਆਂ ਹੋਇਆ ਉਨਾਂ ਨੂੰ ਕੌਮ ਵਿਚ ਦੋਫਾੜ ਪੈਦਾ ਕਰਨ ਵਾਲਾ ਮਤਲਬੀ ਮੌਕਾਪ੍ਰਸਤ ਆਗੂ ਵੀ ਐਲਾਨਿਆ। ਹਿੱਤ ਨੇ ਸਰਨਾ ਤੋਂ ਸਵਾਲ ਪੁੱਛਿਆ ਕਿ ਇਕ ਪਾਸੇ ਤਾਂ ਉਹ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਸਲਾਹਾਂ ਦਿੰਦੇ ਹਨ ਪਰ ਖੁਦ ਆਪਣੇ ਪ੍ਰਬੰਧ ਅਧਿਨ ਚਲਦੀ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਪਾਸਾ ਵੱਟਕੇ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ? ਪਾਕਿਸਤਾਨ ਦੀ ਸੰਗਤ ਵੱਲੋਂ ਸ਼ਹੀਦੀ ਸਥਾਨ ਤੇ 1 ਜੂਨ ਨੂੰ ਸ਼ਹੀਦੀ ਦਿਵਸ ਮਨਾਉਣ ਨੂੰ ਸਰਨਾ ਭਰਾਵਾਂ ਦੀ ਹਾਰ ਐਲਾਨਦੇ ਹੋਏ ਉਨਾਂ ਨੇ ਸਰਨਾ ਨੂੰ ਸੰਗਤ ਦੀ ਤਾਕਤ ਤੋਂ ਸੁਨੇਹਾ ਲੈਣ ਦੀ ਵੀ ਅਪੀਲ ਕੀਤੀ। 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply