Friday, March 29, 2024

 ਨੋਜਵਾਨ ਸਮਾਜ ਸੇਵਾ ਸੰਸਥਾ ਨੇ ਕੱਢੀ ਜਾਗਰੂਕਤਾ ਰੈਲੀ -ਮੰਤਰੀ ਜਿਆਣੀ ਨੇ ਦਿੱਤੀ ਹਰੀ ਝੰਡੀ

ppn1912201614

ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਨੋਜ਼ਵਾਨ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਨੇ ਅੱਜ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਬੇਟੀ ਬਚਾਓ, ਖੂਨਦਾਨ, ਵਾਤਾਵਰਣ, ਸਵੱਛਤਾ ਅਭਿਆਨ, ਹੁਣ ਤਾਂ ਜਾਗੋ ਨਸ਼ਾ ਤਿਆਗੋ, ਵੋਟਰ ਬਣੋ ਜਿੰਮੇਵਾਰ ਬਣੋ, ਜਲ ਬਚਾਓ ਸਬੰਧੀ ਜਾਗਰੂਕਤਾ ਰੈਲੀ ਕੱਢੀ।ਰੈਲੀ ਨੂੰ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਝੰਡੀ ਵਿਖਾਕੇ ਰਵਾਨਾ ਕੀਤਾ। ਜਦਕਿ ਨਗਰ ਕੌਂਸਲ ਫਾਜਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਕੌਂਸਲਰ ਅਸ਼ੋਕ ਜੈਰਥ, ਸਤੀਸ਼ ਸੇਤੀਆ, ਵਿਨੋਦ ਜਾਂਗਿੜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਵਿਸ਼ਨੂੰ ਭਗਵਾਨ ਡੇਲੂ, ਸ਼ਿਵ ਜਾਜੋਰੀਆ, ਸੰਦੀਪ ਚਲਾਨਾ, ਅਭਿਸ਼ੇਕ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੰਤਰੀ ਸ੍ਰੀ ਜਿਆਣੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਦੇ ਨੋਜ਼ਵਾਨ ਜਾਗਰੂਕ ਹਨ।ਉਨ੍ਹਾਂ ਦਾ ਜਾਗਰੂਕ ਹੋਣਾ ਦੇਸ਼ ਦੇ ਲਈ ਬਹੁਤ ਮਹੱਤਵ ਰੱਖਦਾ ਹੈ।ਉਨ੍ਹਾਂ ਨੇ ਸ਼ਹਿਰ ਦੀਆਂ ਸਾਰੀਆ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕੰਮ ਸਮੇਂ ਸਮੇਂ ਤੇ ਕਰਦੇ ਰਹਿਣ ਤਾਕਿ ਸਮਾਜ ਵਿਚੋਂ ਸਮਾਜਿਕ ਬੁਰਾਈਆਂ ਦਾ ਖਾਤਮਾ ਹੋ ਸਕੇ। ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਧੰਨਵਾਦੀ ਹਾਂ ਪੰਕਜ਼ ਧਮੀਜਾ ਜੀ ਦੇ ਜਿਨ੍ਹਾਂ ਤੋਂ ਪ੍ਰੇਰਿਤ ਹੋਕੇ ਅਸੀਂ ਨੋਜ਼ਵਾਨਾਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਸ਼੍ਰੀ ਧਮੀਜਾ ਸੰਸਥਾ ਦਾ ਸਮੇਂ ਸਮੇਂ ਤੇ ਸਹਿਯੋਗ ਕਰਦੇ ਰਹੇ ਹਨ ਤਾਕਿ ਨੋਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਸੰਬੋਧਿਤ ਕਰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਟੀਚਾ ਅੱਜ ਦੀ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਕੇ ਮਾਨਵਤਾ ਭਲਾਈ ਦੇ ਕੰਮਾਂ ਵਿਚ ਲਗਾਉਣਾ ਹੈ।ਇਸ ਮੌਕੇ ਪ੍ਰਧਾਨ ਵੀਰ ਸਿੰਘ, ਕ੍ਰਿਸ਼ਨ ਕੁਮਾਰ, ਰਾਜੂ ਭਾਭੋਰੀਆ, ਸਤਬੀਰ ਕੁਮਾਰ, ਸਾਗਰ ਕੁਮਾਰ, ਹੈਪੀ ਕੁਮਾਰ, ਰਜੇਸ਼ ਕੁਮਾਰ, ਗੋਬਿੰਦ ਵਾਲਮੀਕਿ, ਨਵਦੀਪ ਕੁਮਾਰ, ਰਜਿੰਦਰ ਮੋਦੀ, ਇੰਕਲਾਬ ਸਿੰਘ, ਵਰਿੰਦਰ ਸਿੰਘ, ਮਹਿੰਦਰ ਸਿੰਘ, ਅਕਾਸ਼ ਰੋਜੀਆ, ਅਮਿਤ ਰੋਜੀਆ, ਅਜੈ ਸਾਰਵਾਨ, ਕਰਨ ਕੁਮਾਰ, ਵਿਜੈ ਕੁਮਾਰ, ਰਜਿੰਦਰ ਕੁਮਾਰ, ਅਨੂਪ ਰੋਜੀਆ, ਰਕੇਸ਼ ਕੁਮਾਰ, ਰੋਹਿਤ ਕੁਮਾਰ, ਸੰਦੀਪ ਕੁਮਾਰ, ਰਜਿੰਦਰ ਕੁਮਾਰ, ਰੋਸ਼ਨ ਪ੍ਰਜਾਪਤ, ਕ੍ਰਾਂਤੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply