Friday, March 29, 2024

ਪੰਜਾਬ ਦਾ ਪਹਿਲਾ ਪੁਲਿਸ, ਪੰਚਾਇਤਾਂ ਤੇ ਸਿਹਤ ਵਿਭਾਗ ਦਾ ਸੈਮੀਨਾਰ ਜੈਤੋਸਰਜਾ ਵਿਖੇ ਆਯੋਜਿਤ

ਨਸਿਆਂ ਵਿਚ ਗਲਤਾਨ ਵਿਆਕਤੀ ਦਲਦਲ ਵਿਚ ਫਸਿਆ ਹੈ – ਡਾ. ਬਰਿੰਦਰ ਸਿੰਘ

PPM100602
ਬਟਾਲਾ, 10  ਜੂਨ (ਨਰਿੰਦਰ ਬਰਨਾਲ) –  ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁਧ ਚਲਾਏ ਅਭਿਆਨ ਤਹਿਤ ਪੰਜਾਬ ਵਿਚੋ ਨਸਿਆਂ ਰੂਪੀ ਦੈਤ  ਨੂੰ ਠੱਲ ਪਾਉਣ ਵਾਸਤੇ  ਪੰਚਾਇਤਾਂ ਦੀ ਭਾਂਗੀ ਦਾਰੀ ਤੇ ਆਮ ਜੰਤਾ ਦੇ ਸਹਿਯੋਗ ਸਦਕਾ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਤੇ ਸਿਹਤ ਵਿਭਾਗ ਤੇ ਪੰਚਾਇਤਾਂ  ਦੇ ਸਾਝੇ ਉਪਰਾਲਿਆਂ ਨਾਲ ਕੋਸਿਸਾ ਜਾਰੀ ਹਨ। ਨਸੀਈਆਂ ਨੂੰ ਨਸਾ ਨਾ ਮਿਲਣ ਕਰਕੇ ਉਹ ਆਪ ਖੁਦ ਨਸਾ ਛਡਾਊ ਸੈਟਰਾਂ ਵਿਚ ਨਸਾ ਛੱਡਣ ਵਾਸਤੇ ਆ ਰਹੇ ਹਨ ਇਸ ਨਾਲ ਦਿਨੋ ਦਿਨ ਸੈਟਰਾਂ ਵਿਚ ਨਸਾ ਛੱਡਣ ਵਾਲਿਆਂ ਦਾ ਵਾਧਾ ਹੋ ਰਿਹਾ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਡਾ ਬਰਿੰਦਰ ਸਿੰਘ ਮਾਤਾ ਸੁਲੱਖਣੀ ਨਸਾ ਛਡਾਊ ਸੈਟਰ ਸਰਕਾਰੀ ਹਸਪਤਾਲ ਬਟਾਲਾ ਨੇ ਖੁਲਾਸਾ ਕੀਤਾ ਹੈ। ਸਿਹਤ ਵਿਭਾਗ ਤੋ ਕੰਵਲਦੀਪ ਕੌਰ ਵੱਲੋ ਚੌਕਾ ਦੇਣ ਵਾਲੇ ਡੈਟੇ ਸੁਣ ਕੇ ਪਿੰਡ ਵਾਸੀ ਹੈਰਾਨ ਰਹਿ ਗਏ ਤੇ ਸੋਚਣ ਵਾਸਤੇ ਮਜਬੂਰ ਹੋਏ।ਪੁਲਿਸ ਤੇ ਸਿਹਤ ਵਿਭਾਗ ਦੇ ਸਾਝੇ ਯਤਨਾ ਸਦਕਾ ਸਰਕਾਰੀ ਸੀਨੀਅਰ ਸੰਕੈਡਰੀ  ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਸੈਮੀਨਾਰ ਦੌਰਾਨ ਭਾਂਰੀ ਇਕੱਠ ਵਿਚ Îਥਾਣਾਂ ਰੰਗੜ ਨੰਗਲ ਦੇ ਐਸ ਐਚ ਓ  ਸ੍ਰੀ ਰਾਕੇਸ ਕੱਕੜ ਨੇ ਦੱਸਿਆ ਮਿਤੀ 20 ਮਈ ਤੋ ਅੱਜ ਤੱਕ ਬਟਾਲਾ ਪੁਲਿਸ ਜਿਲੇ ਵਿਚ 87 ਕੇਸ ਦਰਜ ਕੀਤੇ ਜਦ ਕਿ 81 ਬੰਦੇ ਫੜੇ, 559 ਗਰਾਰ ਹੈਰੋਇਨ, 20 ਕਿਲੋ ਭੁਕੀ, 3806 ਕੈਪਸੂਲ, 799 ਗੋਲੀਆਂ 265 ਟੀਕੇ 14 ਵਾਇਲਜ ਫੜੀਆਂ ਹਨ ਤੇ ਲਗਾ ਤਾਰ ਨਸਿਆਂ ਦਾ ਖਾਤਮਾ ਕਰਨ ਦੀਆਂ ਕੋਸਿਸਾਂ ਜਾਰੀ ਹਨ।ਇਸ ਮੌਕੇ ਰਾਇਲ ਇੰਸਟੀਚਿਊਟ ਜੈਤੋਸਰਜਾ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਮਾਜ ਨੂੰ ਸਹੀ ਦਿਸਾ ਤੇ ਲੈ ਜਾਣ ਵਾਸਤੇ ਕੀਤੀਆਂ ਕੋਸਿਸਾ ਦਾ ਪੰਜਾਬ ਸਰਕਾਰ ਦਾ ਧਨਵਾਦ ਕੀਤਾ। ਸਮੁਚੇ ਪ੍ਰੋਗਰਾਮ ਦੌਰਾਨ ਪ੍ਰਿਸੀਪਲ ਭਾਰਤ ਭੂਸਨ ਜੈਤੋਸਰਜਾ ਨੇ ਸਮਾਗਮ ਵਿਚ ਹਾਜਰ ਪਤਵੰਤਿਆਂ ਦਾ ਇਸ ਜਾਗਰੂਤਾ ਕੈਪ ਵਿਚ ਹਾਜਰ ਹੋਣ ਤੇ ਧਨਵਾਦ ਕੀਤਾ। ਇਸ ਨਸਿਆਂ ਵਿਰੂਧ ਸੈਮੀਨਾਰ ਦੌਰਾਨ ਸਹਾਰਾ ਕਲੱਬ ਬਟਾਲਾ ਵੱਲੋ ਛਬੀਲ ਦਾ ਆਯੋਜਨ ਕੀਤਾ ਗਿਆ। ਸਾਰਾ ਦਿਨ ਠੰਡੇ ਮਿਠੇ ਜਲ ਦੀ ਛਬੀਲ ਦੀ ਸੇਵਾ ਚਲਦੀ ਰਹੀ। ਇਸ ਮੌਕੇ ਵੱਖ ਪਿੰਡਾਂ ਤੋ ਆਏ ਪਤਵੰਤਿਆਂ ਵਿਚ ਸਰਪੰਚ ਸੁਰਜੀਤ ਸਿੰਘ , ਪਿੰਸੀਪਲ ਭਾਰਤ ਭੂਸਨ,ਨਰਿੰਦਰ ਬਰਨਾਲ, ਗੁਰਲਾਲ ਸਿੰਘ,ਗੁਰਦੇਵਾ ਸਿੰਘ ਚੇਅਰਮੈਨ,ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ,ਜਤਿੰਦਰ ਕੱਦ, ਅਸੋਕ ਲੂਨਾ, ਜਵਾਹਰ ਲਾਲ, ਵਰਿੰਦਰ ਸਿੰਘ, ਕੰਵਲਜੀਤ ਕੌਰ ਸਟਾਫ , ਅਸੋਕ ਕੁਮਾਰ ਇੰਸਪੈਕਟਰ, ਸੁਖਵਿੰਦਰ ਸਿੰਘ ਐਮ ਪੀ ਐਚ ਡਬਲਯੂ, ਅਜਮੇਰ ਸਿੰਘ ,ਗੁਰਭੇਜ ਸਿੰਘ , ਹਰਪ੍ਰੀਤ ਸਿੰਘ ,ਬਲਦੇਵ ਸਿੰਘ ,ਬਲਬੀਰ ਸਿੰਘ ,ਗੁਰਮੀਤ ਸਿੰਘ ,ਅਵਤਾਰ ਸਿੰਘ, ਮਲਕੀਤ ਸਿੰਘ ਕੋਟ ਬਖਤਾ,ਚਰਨਜੀਤ ਸਿੰਘ ,ਗਿਆਨ ਸਿੰਘ , ਅਮਰਪਾਲ ਸਿੰਘ , ਕਰਨੈਲ ਸਿੰਘ ,ਪ੍ਰਿੰਸੀਪਲ ਭਾਂਰਤ ਭੂਸਨ, ਹਰਜਿੰਦਰ ਸਿੰਘ ਫੁਲਕੇ, ਚਰਨ ਸਿੰਘ, ਟਿਕਾ ਸਰਪੰਚ ਰਜਵੰਤ ਸਿੰਘ ਬਾਸਰਪੁਰਾ ਆਦਿ ਇਲਾਕਾ ਨਿਵਾਸੀ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply