Friday, April 19, 2024

ਮਲੇਰੀਆ ਜਾਗਰੁਕਤਾ ਕੈਂਪ ਲਗਾਇਆ

PPN100603
ਫਾਜਿਲਕਾ,  10  ਜੂਨ  (ਵਿਨੀਤ ਅਰੋੜਾ)-   ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਤੇ ਸੀ ਐਚ ਸੀ ਡੱਬ ਵਾਲਾ ਕਲਾਂ ਦੇ ਐਸ ਐਮ ਉ ਡਾ. ਰਜੇਸ਼ ਸ਼ਰਮਾ  ਦੀ ਦੇਖ ਰੇਖ ਹੇਠ ਪਿੰਡ ਮੂਲਿਆਂ ਵਾਲੀ ਵਿਖੇ ਸੁਰਿੰਦਰ ਕੁਮਾਰ ਐਸ ਆਈ ਅਗਵਾਈ ਵਿੱਚ ਮਲੇਰੀਆ ਜਾਗਰੁਰਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਲੋਕਾਂ ਨੂੰ ਮਲੇਰੀਆ ਬਿਮਾਰੀ ਫੈਲਣ ਅਤੇ ਇਸ ਬਿਮਾਰੀ ਤੋਂ ਬਚਣ ਦੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਜਿਸ ਵਿੱਚ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਗੰਦਾ ਪਾਣੀ ਖੜਾ ਨਾਂ ਹੋਣ ਦਿੱਤਾ ਜਾਵੇ ਤਾਂ ਜੋ ਮੱਛਰ ਨਾ ਪੇਦਾ ਹੋ ਸਕਣ । ਮੱਛਰਾਂ ਤੋਂ ਬਚਣ ਲਈ ਸਾਨੂੰ ਹਮੇਸ਼ਾ ਪੁਰੀਆਂ ਬਾਹਾਂ ਦੇ ਕੱਪੜੇ ਪਾਉਣੇ ਅਤੇ ਮੱਛਰਦਾਨੀਆ ਲਾਉਣੀਆਂ ਚਾਹੀਦੀਆ ਹਨ। ਬੁਖਾਰ ਹੋਣ ਦੀ ਸੁਰਤ ਚ ਸਾਨੂੰ ਨੇੜਲੇ ਸੱਬ ਸੈਂਟਰਾਂ ਚ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ। ਇਸ ਕੈਂਪ ਚ ਹੈਲਥਵਰਕਰ ਪ੍ਰੇਮ ਕੁਮਾਰ ਬੁਖਾਰ ਦੇ ਮਰੀਜਾਂ ਦੇ ਖੂਨ ਦੀ ਜਾਂਚ ਲਈ ਸਲਾਈਡਾ ਬਣਾਈਆਂ ਗਈਆਂ। ਇਸ ਮੋਕੇ ਸੁਰਿੰਦਰ ਕੋਰ ਮਲਟੀਪਰਪਜ ਹੈਲਥ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਪਿੰਡ ਦੇ ਲੋਕ ਹਾਜਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਮਹਾਉਤਸਵ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮਸ੍ਰੀ ਅਵਾਰਡੀ ਪ੍ਰਧਾਨ ਆਰਿਆ …

Leave a Reply