Saturday, April 20, 2024

ਪ੍ਰਭਲੀਨ ਕੌਰ ਬਣੀ ਪੰਜਾਬੀ ਵਿਸ਼ੇ ਦੀ ਟੋਪਰ

PPN100616
ਨਵੀਂ ਦਿੱਲੀ, 10  ਜੂਨ (ਅੰਮ੍ਰਿਤ ਲਾਲਾ ਮੰਨਣ)- ਮਾਤਾ ਗੁਜਰੀ ਮੈਨੇਜਮੇਂਟ ਕਮੇਟੀ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਪਬਲਿਕ ਸਕੂਲ ਗ੍ਰੇਟਰ ਕੈਲਾਸ਼ -1  ਦੀ ਵਿਦਿਆਰਥਨ ਪ੍ਰਭਲੀਨ ਕੌਰ ਨੇ ਇਸ ਵਰ੍ਹੇ ਦੀ 12ਵੀਂ ਜਮਾਤ ਦੀ ਸੀ.ਬੀ.ਐਸ.ਈ. ਦੀ ਬੋਰਡ ਪ੍ਰੀਖਿਆ ‘ਚ ਪੰਜਾਬੀ ਵਿਸ਼ੇ ‘ਚ 96% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਂ ਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਭਲੀਨ ਕੌਰ ਆਪਣੀ ਇਸ ਸਫਲਤਾ ਦਾ ਸਿਹਰਾ ਸਕੂਲ ਦੀ ਮੈਨੇਜਮੇਂਟ ਕਮੇਟੀ ਚੇਅਰਮੈਨ ਸ. ਅਮਰੀਕ ਸਿੰਘ ਭੰਡਾਰੀ ਪ੍ਰਿੰਸੀਪਲ ਕਵਲਜੀਤ ਕੌਰ ਅਤੇ ਪੰਜਾਬੀ ਅਧਿਆਪਿਕਾ ਮਨਜੀਤ ਕੌਰ ਨੂੰ ਦਿੰਦੀ ਹੈ। ਦਿੱਲੀ ਸਰਕਲ ‘ਚ ਪੰਜਾਬੀ ਵਿਸ਼ੇ ‘ਚ ਸਭ ਤੋਂ ਵੱਧ ਨੰਬਰ ਲੈਣ ਵਾਲੀ ਵਿਦਿਆਰਣ ਨੇ ਮਾਂ ਬੋਲੀ ਪੰਜਾਬੀ ‘ਚ ੯੬% ਨੰਬਰ ਲੈ ਕੇ ਜਿਥੇ ਭਾਸ਼ਾ ਦੇ ਆਲੋਚਕਾਂ ਦਾ ਮੁੰਹ ਬੰਦ ਕਰ ਦਿੱਤਾ ਹੈ ਉਥੇ ਹੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਵਿਸ਼ੇ ‘ਚ ਵੀ ਪੂਰੇ ਨੰਬਰ ਲੈਣ ਦਾ ਰਾਹ ਖੋਲ ਦਿੱਤਾ ਹੈ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply