Thursday, March 28, 2024

ਸਾਬਕਾ ਐਮ.ਪੀ ਹਰਭਜਨ ਸਿੰਘ ਲਾਖਾ ਚੱਲ ਵੱਸੇ- ਪੀਰ ਮੁਹੰਮਦ, ਕੰਵਰਬੀਰ

6 ਜੂਨ ਨੂੰ ਸਾਥੀਆਂ ਸਮੇਤ ਕੀਤਾ ਸੀ ਅੰਮ੍ਰਿਤਪਾਨ

PPN110601
ਅੰਮ੍ਰਿਤਸਰ, 11  ਜੂਨ (ਪੰਜਾਬ ਪੋਸਟ ਬਿਊਰੋ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਵੱਲੋਂ ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋਂ ਸਾਬਕਾ ਐਮ.ਪੀ 75 ਸਾਲਾ ਹਰਭਜਨ ਸਿੰਘ ਲਾਖਾ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਹੋਏ ਦਿਹਾਂਤ ਤੇ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਈ.ਐਸ.ਓ ਅੰਮ੍ਰਿਤਸਰ ਦੇ ਪ੍ਰਧਾਨ, ਮੈਂਬਰ ਜੇਲ੍ਹ ਬੋਰਡ (ਪੰਜਾਬ) ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਰਭਜਨ ਸਿੰਘ ਲਾਖਾ ਬਹੁਤ ਹੀ ਮਿਲਣਸਾਰ ਤੇ ਚੰਗੀ ਸੋਚ ਦੇ ਮਾਲਕ ਸਨ ਅਤੇ ਜਿੰਨ੍ਹਾਂ ਦਾ ਗੁਰੂ ਘਰ ਨਾਲ ਬੇਹੱਦ ਪਿਆਰ ਸੀ।ਇਸੇ ਪਿਆਰ ਨੂੰ ਅੱਗੇ ਵਧਾਉਂਦਿਆਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਵੱਲੋਂ ਅੰਮ੍ਰਿਤਪਾਨ ਕਰਨ ਦੀ ਚਾਹਤ ਜਾਹਿਰ ਕੀਤੀ ਸੀ, ਜਿਸ ਦੇ ਫਲਸਰੂਪ ਉਨ੍ਹਾਂ ਨੇ ਸਾਥੀਆਂ ਸਮੇਤ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ।ਪੀਰ ਮੁਹੰਮਦ, ਕੰਵਰਬੀਰ ਨੇ ਕਿਹਾ ਕਿ ਹਰਭਜਨ ਸਿੰਘ ਖਾਲਸਾ (ਲਾਖਾ) ਦੇ ਦਿਹਾਂਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਮਹਾਰਾਜ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
ਪੀਰ ਮੁਹੰਮਦ, ਕੰਵਰਬੀਰ ਸਿੰਘ ਨੇ ਦੱਸਿਆ ਕਿ ਲਾਖਾ 1989 ਅਤੇ 1995 ਤੋਂ ਹਲਕਾ ਫਿਲੌਰ ਤੋਂ ਦੋ ਵਾਰ ਬੀ.ਐਸ.ਪੀ. ਦੇ ਐਮ.ਪੀ ਰਹਿ ਚੁੱਕੇ ਸਨ ਤੇ ਉਹ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇੱਕ ਪਹਿਲੇ ਦਰਜੇ ਦੇ ਇੰਜੀਨੀਅਰ ਵੱਜੋ ਵੀ ਜਾਣੇ ਜਾਂਦੇ ਸਨ।ਇੰਨ੍ਹਾਂ ਦਾ ਜੱਦੀ ਪਿੰਡ ਬੰਗਾ ਦੇ ਨੇੜਲੇ ਦਾ ਹੈ ਤੇ ਇਹ ਕੁੱਝ ਸਮਾਂ ਪਹਿਲਾਂ ਹੀ ਏ.ਆਈ.ਐਸ.ਐਫ ਦੇ ਸੰਪਰਕ ਵਿੱਚ ਆਏ ਸਨ। ਆਗੂਆਂ ਨੇ ਕਿਹਾ ਕਿ ਹਰਭਜਨ ਸਿੰਘ ਲਾਖਾ ਨੇ ਅੰਮ੍ਰਿਤ ਛਕਣ ਉਪਰੰਤ ਆਪਣੇ ਨਾਮ ਨਾਲ ਹਰਭਜਨ ਸਿੰਘ ਖਾਲਸਾ ਲਾਉਣ ਦਾ ਇੱਛਾ ਪ੍ਰਗਟਾਈ ਸੀ ਅਤੇ ਉਨ੍ਹਾਂ ਦੀ ਸੋਚ ਸੀ ਕਿ ਆਉਂਦੇ ਸਮੇਂ ਵਿੱਚ ਉਹ ਆਪਣੇ ਦਲਿਤ ਸਮਾਜ ਦੇ ਹੋਰ ਅਨੇਕਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਅੰਮ੍ਰਿਤਪਾਨ ਕਰਵਾਉਣਗੇ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply