Thursday, April 18, 2024

ਮੋਬਾਈਲ ‘ਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਾਇਆ 156000/- ਦਾ ਚੂਨਾ

PPN110606ਜੰਡਿਆਲਾ ਗੁਰੂ 11 ਜੂਨ ( ਹਰਿੰਦਰਪਾਲ ਸਿੰਘ) –   ਮੋਬਾਈਲ ‘ਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਇੱਕ ਭੋਲੇ ਭਾਲੇ ਵਿਅਕਤੀ ਨੂੰ 156000/- ਦਾ ਚੂਨਾ ਲਾਏ ਜਾਣ ਦਾ ਸਮਾਚਾਰ ਹੈ।  ਧੋਖਾਧੜੀ ਦਾ ਸ਼ਿਕਾਰ ਹੋਏ ਜੰਡਿਆਲਾ ਵਾਸੀ ਸੁਖਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਚ 2014 ਨੂੰ ਉਸ ਦੇ ਮੋਬਾਇਲ ਨੰਬਰ 7508514749 ਤੇ ਮੋਬਾਇਲ ਨੰਬਰ 92304186682 ਅਤੇ 923054439651 ਤੋਂ ਫੋਨ ਆਇਆ ਕਿ ਤੁਹਾਡੀ 51,40,000/-ਰੁਪੈ ਦੀ ਇਕ ਮਸ਼ਹੂਰ ਮੋਬਾਈਲ ਕੰਪਨੀ  ਵੱਲੋਂ ਲਾਟਰੀ ਨਿਕਲ ਆਈ ਹੈ । ਜਿਸ ਲਈ ਤੁਹਾਨੂੰ ਕੁਝ ਪੈਸੇ ਸਾਡੇ ਦਿੱਤੇ ਹੋਏ ਖਾਤਿਆਂ ਵਿੱਚ ਜਮਾਂ ਕਰਵਾਉਣੇ ਪੈਣਗੇ ਅਤੇ ਉਹਨਾਂ ਦੱਸਿਆ ਕਿ ਸਾਡਾ ਦਫਤਰ ਦਿੱਲੀ ਵਿੱਚ ਹੈ । ਫਿਰ ਉਹਨਾਂ ਨੇ ਮੈਨੂੰ ਪੰਜਾਬ ਨੈਸ਼ਨਲ ਬੈਂਕ ਖਾਤਾ ਨੰਬਰ 240000100199556 ਜੋ ਕਿ ਅਨਿਲ ਕੁਮਾਰ ਦੇ ਨਾਮ ਤੇ ਸੀ ਅਤੇ ਖਾਤਾ ਨੰਬਰ 1659000106393292 ਅਤੇ ਇਸ ਤੋਂ ਇਲਾਵਾ ਏ.ਜੀ.ਆਰ. ਇੰਟਰਪਰਾਜਿਜ਼ ਦੇ ਨਾਮ ਤੇ ਵੀ ਪੈਸੇ ਜਮਾਂ ਕਰਾਏ, ਜੋ ਕਿ ਕੁੱਲ ਰਕਮ ਕਰੀਬ 156000/-ਰੁਪੈ ਹੈ । ਫਿਰ ਜਦੋਂ ਮੈਂ ਉਹਨਾਂ ਨੂੰ ਆਪਣੀ ਲਾਟਰੀ ਦੀ ਰਕਮ ਦੇਣ ਲਈ ਆਖਿਆ ਤਾਂ ਉਹਨਾਂ ਨੇ ਕਿਹਾ ਕਿ ਚੋਣਾਂ ਦੇ ਬਾਅਦ ਅਸੀਂ ਤੁਹਾਨੂੰ ਤੁਹਾਡੇ ਖਾਤੇ ਵਿੱਚ ਲਾਟਰੀ ਦੀ ਰਕਮ ਜਮਾਂ ਕਰਵਾ ਦੇਵਾਂਗੇ ਪਰ ਹੁਣ ਤੱਕ ਸਮਾਂ ਬੀਤਣ ਦੇ ਬਾਵਜੂਦ ਵੀ ਮੇਰੇ ਨਾ ਤਾਂ ਉਹਨਾਂ ਨੇ ਪੈਸੇ ਮੋੜੇ ਤੇ ਨਾ ਹੀ ਮੈਨੂੰ ਕੋਈ ਲਾਟਰੀ ਦੀ ਰਕਮ ਦਿੱਤੀ । ਪੀੜਤ ਵੱਲੋਂ ਇਸ ਸਬੰਧੀ ਸ਼ਿਕਾਇਤ ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਦੇ ਦਿੱਤੀ ਹੈ । ਜਿਸ ਵਿੱਚ ਐਸ.ਐਚ.ਓ. ਪਰਮਜੀਤ ਸਿੰਘ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਅਜਿਹੀਆਂ ਕਾਲਾਂ ਤੋਂ ਸੁਚੇਤ ਰਹਿਣ ਤਾਂ ਜੋ ਹੋਰ ਕੋਈ ਇਸ ਦਾ ਸ਼ਿਕਾਰ ਨਾ ਹੋ ਸਕੇ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply