Friday, March 29, 2024

ਡੀ.ਬੀ.ਟੀ. ਤਹਿਤ `ਰੋਲ ਆਫ ਫਿਜ਼ਿਕਸ ਇੰਨ ਮੈਡੀਕਲ ਫੀਲਡ ਐਂਡ ਅੋਂਕੋਲੋਜੀ ਐਂਡ ਰੇਡੀਏਸ਼ਨ` ਵਿਸ਼ੇ ‘ਤੇ ਲੈਕਚਰ ਆਯੋਜਿਤ ਕੀਤਾ

PPN2301201711ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ,ਅੰਮ੍ਰਿਤਸਰ ਦੇ ਫਿਜ਼ਿਕਸ ਵਿਭਾਗ ਵੱਲੋਂ ਡੀ.ਬੀ.ਟੀ. ਸਕੀਮ ਦੇ ਤਹਿਤ ਲੜੀਵਾਰ ਲੈਕਚਰ ‘ਰੋਲ ਆਫ ਫਿਜ਼ਿਕਸ ਇੰਨ ਮੈਡੀਕਲ ਫੀਲਡ ਐਂਡ ਅੋਂਕੋਲੋਜੀ ਐਂਡ ਰੇਡੀਏਸ਼ਨ ‘‘ਵਿਸ਼ੇ ‘ਤੇ ਇਕ ਲੈਕਚਰ ਆਯੋਜਿਤ ਕੀਤਾ ਗਿਆ।ਇਸ ਲੈਕਚਰ ਵਿੱਚ ਡਾ. ਰਾਜੀਵ ਧਵਨ, ਐਸੋਸੀਏਟ ਪ੍ਰੋਫੈਸਰ ਰੇਡੀੳਥਰੈਪੀ ਵਿਭਾਗ, ਗੋਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਡਾ. ਪਰਦੀਪ ਗਰਗ ਐਸਸਿਟੈਂਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ,ਫਰੀਦਕੋਟ, ਦੋਵੇਂ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ ਸਨ। ਡਾ. ਰਾਜੀਵ ਧਵਨ ਨੇ ਮੈਡੀਕਲ ਫੀਲਡ ਵਿੱਚ ਫਿਜ਼ਿਕਸ ਦੇ ਮਹੱਤਵਪੂਰਨ ਰੋਲ ਬਾਰੇ ਵਿਚਾਰ ਪ੍ਰਗਟਾਏ ਅਤੇ ਐਕਸਰੇ ਮਸ਼ੀਨ, ਸੀ.ਟੀ. ਸਕੈਨ, ਐਮ.ਆਰ.ਆਈ ਸਕੈਨ ਅਤੇ ਪੀ.ਈ.ਟੀ. ਸਕੈਨ ਆਦਿ ਵੱਖਰੀਆ ਵੱਖਰੀਆ ਮਸ਼ੀਨਾਂ ‘ਤੇ ਚਾਨਣਾ ਪਾਇਆ ਅਤੇ ਫਿਜ਼ਿਕਸ ਦੇ ਮੂਲ ਸਿਧਾਂਤ ਦਾ ਸੰਬੰਧ ਇਨ੍ਹਾਂ ਮਸ਼ੀਨਾਂ ਨਾਲ ਦਰਸਾਏ। ਡਾ. ਗਰਗ ਨੇ ਦੱਸਿਆ ਕਿ ਕੈਂਸਰ ਪੀੜਤ ਮਰੀਜ਼ਾਂ ਲਈ ਰੇਡੀਏਸ਼ਨ ਦੁਆਰਾ ਕਿਵੇਂ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਨੇ ਮੈਡੀਕਲ ਇਲਾਜ ਦੌਰਾਨ ਇੰਨ੍ਹਾਂ ਮਸ਼ੀਨਾਂ ਦੀ ਵਰਤੋਂ ਵਿੱਚ ਮੈਡੀਕਲ ਚਿਕਿਤਸਕ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫਿਜ਼ਿਕਸ ਵਿਭਾਗ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਗਿਆਨ ਭਰਪੂਰ ਲੈਕਚਰ ਵਿਦਿਆਰਥਣਾਂ ਨੂੰ ਵਿਹਾਰਕ ਸਿੱਖਿਆ ਦੇਣ ਲਈ ਅਤਿ ਸਹਾਇਕ ਹੁੰਦੇ ਹਨ। ਡਾ. ਸ਼ਵੇਤਾ ਮੋਹਨ,ਮੁੱਖੀ,ਫਿਜ਼ਿਕਸ ਵਿਭਾਗ ਸਮੇਤ ਹੋਰ ਸਟਾਫ ਮੈਂਬਰ ਵੀ ਇਸ ਲੈਕਚਰ ਮੌਕੇ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply