Saturday, April 20, 2024

ਭਾਰਤੀ ਨੌਜਵਾਨ ਦੀ ਰਿਹਾਈ ਦੀ ਉਮੀਦ ਲੈ ਕੇ ਪਾਕਿਸਤਾਨ ਦੀ ਪ੍ਰਸਿੱਧ ਵਕੀਲ ਭਾਰਤ ਪਹੁੰਚੀ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਬਿਊਰੋ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨ ਦੀ ਰਹਿਣ ਵਾਲੀ ਪਠਾਨ ਪਰਿਵਾਰ ਦੀ ਲੜਕੀ ਨਾਲ ਫੇਸਬੁਕ ਤੇ ਪਿਆਰ ਕਰਨ ਵਾਲੇ ਭਾਰਤੀ ਨੌਜਵਾਨ ਦੀ ਰਿਹਾਈ ਦੀ ਉਮੀਦ ਲੈ ਕੇ ਪੇਸ਼ਾਵਰ ਪਾਕਿਸਤਾਨ ਦੀ ਪ੍ਰਸਿੱਧ ਵਕੀਲ ਅਤੇ ਪਾਕਿਸਤਾਨ ਪੀਪਲ ਫਾਰਮ ਦੀ ਮੈਂਬਰ ਰੁਖਸ਼ਾਨਦਾ ਨਾਸ਼ ਭਾਰਤੀ ਨੌਜਵਾਨ ਦੇ ਪਰਿਵਾਰ ਨੂੰ ਮਿਲਣ ਲਈ ਭਾਰਤ ਪਹੁੰਚੀ।

PPN2701201740

ਭਾਰਤ ਪਹੁੰਚਣ `ਤੇ ਵਕੀਲ ਰੁਖਸ਼ਾਨਦਾ ਨਾਸ਼ ਦਾ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਰਜਿੰਦਰ ਸਿੰਘ ਰੂਬੀ, ਗੁਰਸ਼ਰਨ ਸਿੰਘ ਗੋਲਡੀ ਬੱਲੇ-ਬੱਲੇ ਵੱਲੋਂ ਜੀ ਆਇਆ ਨੂੰ ਕਿਹਾ ਗਿਆ। ਭਾਰਤੀ ਸ਼ਹਿਰ ਮੁੰਬਈ ਦੇ ਜੰਮਪਲ ਹਮੀਦ ਨਿਹਾਲ ਅੰਨਸਾਰੀ ਜੋ ਕਿ ਪਾਕਿਸਤਾਨ ਦੀ ਜੇਲ ਅੰਦਰ ਪਿਛਲੇ ਕਈ ਸਾਲਾਂ ਤੋਂ ਬੰਦ ਹੈ ਉਸ ਦੇ ਕੇਸ ਦੀ ਪੈਰਵਾਈ ਕਰਨ ਵਾਲੀ ਪਾਕਿਸਤਾਨੀ ਵਕੀਲ ਰੁਖਸ਼ਾਨਦਾ ਨਾਸ਼ ਨੇ ਦੱਸਿਆ ਕਿ ਭਾਰਤੀ ਨੌਜਵਾਨ ਹਮੀਦ ਨਿਹਾਲ ਅੰਨਸਾਰੀ ਨੇ ਪਾਕਿਸਤਾਨ ਮੂਲ ਦੀ ਪੇਸ਼ਾਵਰ ਦੇ ਨਜ਼ਦੀਕ ਦੀ ਰਹਿਣ ਵਾਲੀ ਇਕ ਲੜਕੀ ਨਾਲ ਲੰਮਾ ਸਮਾਂ ਫੇਸਬੁਕ `ਤੇ ਪਿਆਰ ਕਰਨ ਤੋਂ ਬਾਅਦ ਲੜਕੀ ਦੇ ਕਹਿਣ `ਤੇ ਵੀਜਾ ਲੈ ਕੇ ਅਫਗਾਨਿਸਤਾਨ ਦੇ ਸ਼ਹਿਰ ਕਾਬੂਲ ਪਹੁੰਚਿਆ ਅਤੇ ਉਸ ਬਾਅਦ ਗੈਰ ਕਾਨੂੰਨੀ ਢੰਗ ਨਾਲ ਅਫਗਾਨਿਸਤਾਨ-ਪਾਕਿਸਤਾਨ ਸਰੱਹਦ ਪਾਰ ਕਰਕੇ ਲੜਕੀ ਨੂੰ ਮਿਲਣ ਲਈ ਪੇਸ਼ਾਵਰ ਪਹੁੰਚ ਗਿਆ।ਉਸ ਨੇ ਦੱਸਿਆ ਕਿ ਕੁੱਝ ਸਮਾਂ ਭਾਰਤੀ ਨੇ ਪੇਸ਼ਾਵਰ ਦੇ ਇੱਕ ਹੋਟਲ ਵਿੱਚ ਰੁਕਣ ਦੌਰਾਨ ਪਾਕਿਸਤਾਨ ਦਾ ਜਾਅਲੀ ਸ਼ਨਾਖਤੀ ਕਾਰਡ ਵੀ ਬਣਾ ਲਿਆ।ਇਹ ਸਭ ਕੁੱਝ ਲੜਕੀ ਦੇ ਨਾਲ ਫੇਸਬੁਕ `ਤੇ ਐਡ ਉਸ ਦੇ ਨਾਲ ਪੜ੍ਹਨ ਵਾਲੇ ਦੋਸਤਾਂ ਨੇ ਹੀ ਕਰਵਾਇਆ ਤੇ ਅਫ਼ਗਾਨਿਸਤਾਨ ਪਾਕਿਸਤਾਨ ਸਰਹੱਦ ਪਾਰ ਕਰਨ ਮੌਕੇ ਪੇਸ਼ਾਵਰ ਹੋਟਲ ਦੇ ਵਿੱਚ ਵੀ ਲੜਕੀ ਦੇ ਦੋਸਤ ਹੀ ਲੈ ਕੇ ਗਏ। 7 ਦਿਨ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਜਦ ਲੜਕੀ ਨੂੰ ਉਸ ਦੇ ਦੋਸਤਾਂ ਵੱਲੋਂ ਨਾ ਮਿਲਾਇਆ ਗਿਆ ਤਾਂ ਲੜਕੀ ਦੇ ਦੋਸਤਾਂ ਨੇ ਭਾਰਤੀ ਨੌਜਵਾਨ ਹਮੀਦ ਨਿਹਾਲ ਅੰਸਾਰੀ ਨੂੰ ਲੜਕੀ ਦੇ ਦੋਸਤਾਂ ਨੇ ਪਾਕਿਸਤਾਨੀ ਫ਼ੋਜ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ ਦਿੱਤਾ।
ਵਕੀਲ ਨੇ ਦੱਸਿਆ ਕਿ 2012 ਤੋਂ ਗ੍ਰਿਫ਼ਤਾਰ ਹੋਣ ਬਾਅਦ ਅੰਨਸਾਰੀ ਦਾ 2015 ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ।ਉਹਨਾਂ ਦੱਸਿਆ ਕਿ ਅੰਸਾਰੀ ਦੀ ਸ਼ਨਾਖਤ ਪੇਸ਼ਾਵਰ ਦੇ ਇਕ ਲੋਕਲ ਅਖ਼ਬਾਰ ਤੋਂ ਹੋਈ ਤੇ ਖ਼ਬਰ ਲਾਉਣ ਵਾਲੀ ਪਾਕਿਸਤਾਨ ਮੂਲ ਦੀ ਮਹਿਲਾ ਪੱਤਰਕਾਰ ਦਾ ਵੀ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ।ਉਸ ਨੇ ਦੱਸਿਆ ਕਿ 2015 ਵਿੱਚ ਅੰਨਸਾਰੀ ਦੇ ਮੁੰਬਈ ਰਹਿੰਦੇ ਪਰਿਵਾਰ ਨੇ ਉਹਨਾਂ ਨਾਲ ਸੰਪਰਕ ਕੀਤਾ ਤੇ ਅੰਸਾਰੀ ਦੀ ਰਿਹਾਈ ਲਈ ਕਾਗਜ਼ ਪੱਤਰ ਇਕਠੇ ਸ਼ੁਰੂ ਕੀਤੇ। ਉਹਨਾਂ ਦੱਸਿਆ ਕਿ ਅੰਸਾਰੀ ਦੇ ਖਿਲਾਫ਼ ਪਾਕਿਸਤਾਨੀ ਫੋਜ ਨੇ ਗੈਰ ਕਾਨੂੰਨੀ ਢੰਗ ਨਾਲ ਆਉਣ ਅਤੇ ਜਾਸੂਸੀ ਕਰਨ ਸਮੇਤ ਹੋਰ ਕੇਸ ਪਾਏ ਹਨ।ਉਹਨਾਂ ਦੀ ਜਦੋ-ਜਹਿਦ ਨਾਲ ਹੁਣ ਅੰਸਾਰੀ ਫੌਜ ਦੀ ਰਿਆਸਤ ਤੋਂ ਪੇਸ਼ਾਵਰ ਦੀ ਸੈਂਟਰਲ ਜੇਲ ਵਿੱਚ ਆ ਗਿਆ ਹੈ ਤੇ ਉਸ ਨੂੰ ਤਿੰਨ ਸਾਲ ਦੀ ਸਜਾ ਹੋਈ ਹੈ।ਉਹਨਾਂ ਕਿਹਾ ਕਿ ਅੰਸਾਰੀ ਦੇ ਜੇਲ ਅੰਦਰ ਤਿੰਨ ਵਾਰੀ ਜਾਨੋ ਮਾਰਨ ਦੇ ਹਮਲੇ ਹੋਏ ਹਨ ਤੇ ਉਹਨਾਂ ਵੱਲੋਂ ਮੌਕੇ `ਤੇ ਹੀ ਹਾਈਕੋਰਟ ਦੇ ਆਰਡਰ ਤਹਿਤ ਅੰਨਸਾਰੀ ਦੀ ਸੁਰਖਿਆ ਲਈ ਯਕੀਨੀ ਬਣਾਈ ਗਈ ਹੈ ਤਾਂ ਜੋ ਉਸ `ਤੇ ਕੋਈ ਹਮਲਾ ਨਾ ਕਰ ਸਕੇ। ਉਹਨਾਂ ਦੱਸਿਆ ਕਿ ਭਾਰਤੀ ਨੌਜਵਾਨ ਅੰਸਾਰੀ ਜੇਲ ਅੰਦਰ ਆਪਣੇ ਹੱਥ ਦੀ ਕਾਰਾਗਰੀ ਨਾਲ ਅਨੇਕਾਂ ਵਸਤੂਆਂ ਬਣਾ ਕੇ ਵੇਚ ਰਿਹਾ ਹੈ ਤੇ 5000 ਤੋਂ 6000 ਰੁਪਏ ਤੱਕ ਮਹੀਨਾ ਕਮਾ ਰਿਹਾ ਹੈ।ਪਾਕਿਸਤਾਨੀ ਵਕੀਲ ਨੇ ਦੱਸਿਆ ਕਿ ਉਹ ਆਉਣ ਲੱਗਿਆਂ ਨੌਜਵਾਨ ਕੈਦੀ ਅੰਸਾਰੀ ਨੂੰ ਮਿਲ ਕੇ ਆਈ ਹੈ ਤੇ ਅੰਸਾਰੀ ਵੱਲੋਂ ਹੱਥ ਨਾਲ ਬਣਾਈਆਂ ਕਈ ਵਸਤੂਆਂ ਆਪਣੀ ਮਾਂ ਅਤੇ ਪਰਿਵਾਰ ਨੂੰ ਭੇਜੀਆਂ ਹਨ।ਅੰਸਾਰੀ ਦੀ ਰਿਹਾਈ ਲਈ ਪਾਕਿਸਤਾਨ ਦੇ ਪ੍ਰਸਿੱਧ ਵਕੀਲ ਕਾਜ਼ੀ ਮੁਹੰਮਦ ਅਨਵਰ ਅਤੇ ਉਹਨਾਂ ਵੱਲੋਂ ਫ਼੍ਰੀ ਕੇਸ ਲੜਿਆ ਜਾ ਰਿਹਾ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply