Friday, April 19, 2024

ਕਹਾਣੀ ਸੰਗ੍ਰਹਿ ‘ਏਨੀ ਮੇਰੀ ਬਾਤ’ ਤੇ ਹੋਈ ਵਿਚਾਰ ਗੋਸ਼ਟ

PPN160611

ਅੰਮ੍ਰਿਤਸਰ, 16  ਜੂਨ (ਜਸਬੀਰ ਸਿੰਘ ਸੱਗੂ)- ਮਨੁੱਖੀ ਮਨ ਦੇ ਹਨੇਰੇ ਖੂੰਜਿਆਂ ਦਾ ਪਤ-ਪਤ ਫਰੋਲ ਕੇ ਆਪਣੀਆਂ ਕਹਾਣੀਆਂ ਦੇ ਜਰੀਏ ਪੰਜਾਬੀ ਸਾਹਿਤ ‘ਚ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਪਿਛਲੇ ਵਰ੍ਹੇ ਆਪਣੀ ਪਤਨੀ ਸਮੇਤ ਦਰਦਨਾਕ ਸੜਕ ਹਾਦਸੇ ‘ਚ ਫੌਤ ਹੋ ਗਏ ਸਨ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਤੇ ਅਧਾਰਿਤ ਕਥਾ ਪੁਸਤਕ ‘ਏਨੀ ਮੇਰੀ ਬਾਤ’ ਜਿਸ ਨੂੰ ਦੀਪ ਦਵਿੰਦਰ ਸਿੰਘ ਅਤੇ ਜਿੰਦਰ ਨੇ ਸਾਂਝੇ ਤੌਰ ਤੇ ਸੰਪਾਦਨ ਕੀਤਾ ਹੈ, ਤੇ ਵਿਚਾਰ ਚਰਚਾ ਕੀਤੀ ਗਈ। ਜਨਵਾਦੀ ਲੇਖਕ ਸੰਘ, ਵਿਰਸਾ ਵਿਹਾਰ ਸੋਸਾਇਟੀ ਅਤੇ ਕੌਮਾਂਤਰੀ ਇਲਮ ਦੇ ਸਾਂਝੇ ਉਦਮ ਨਾਲ ਕਰਵਾਈ ਇਸ ਵਿਚਾਰ ਚਰਚਾ ਵਿੱਚ ਬੋਲਦਿਆਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਚੇਤਨ ਸਿੰਘ, ਦੋਆਬਾ ਗਰੁੱਪ ਆਫ ਕਾਲਜਿਸ ਦੇ ਡਾਇਰੈਕਟਰ ਮਨਜੀਤ ਸਿੰਘ, ਬਲਦੇਵ ਸਿੰਘ ਸੜਕਨਾਮਾ, ਸੁਰਿੰਦਰਪ੍ਰੀਤ ਘਣੀਆ, ਸੁਸ਼ੀਲ ਦੋਸਾਂਝ, ਦੇਵ ਦਰਦ, ਦੀਪ ਦਵਿੰਦਰ ਸਿੰਘ, ਤਸਕੀਨ, ਸਬਦੀਸ਼, ਡਾ. ਊਧਮ ਸਿੰਘ ਸ਼ਾਹੀ, ਡਾ. ਸੁਰਜੀਤ ਬਰਾੜ ਆਦਿ ਵਿਦਵਾਨਾਂ ਨੇ ਕਿਹਾ ਕਿ ਤਲਵਿੰਦਰ ਸਿੰਘ ਨੇ ਬਦਲ ਰਹੇ ਔਰਤ-ਮਰਦ ਦੇ ਸਮਾਜੀ ਰਿਸ਼ਤਿਆਂ ਬਾਰੇ ਬਰੀਕ ਅਹਿਸਾਸਾਂ ਦੀਆਂ ਕਹਾਣੀਆਂ ਲਿਖੀਆਂ ਹਨ, ਉਸ ਨੇ ਪੇਂਡੂ ਅਤੇ ਸ਼ਹਿਰੀ ਜਨ-ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਰੌਚਕ ਢੰਗ ਨਾਲ ਗਲਪੀ ਬਿੰਬ ਵਿੱਚ ਢਾਲਿਆ ਹੈ। ਉਸ ਨੇ ਬੰਦੇ ਦੇ ਧੁਰ ਅੰਦਰ ਦੀਆਂ ਮਾਨਸਿਕ ਗੁੰਝਲਾਂ ਨੂੰ ਤਹਿ ਤੱਕ ਫਰੌਲਿਆ ਹੈ।

PPN160612

ਏਨੀ ਮੇਰੀ ਬਾਤ ਜਿੱਥੇ ਕਿ ਇਤਿਹਾਸਕ ਦਸਤਾਵੇਜ ਸਾਬਤ ਹੋਵੇਗੀ, ਉਥੇ ਇੱਕ ਮੀਲ ਪੱਥਰ ਵਾਂਗ ਵੀ ਤਲਵਿੰਦਰ ਸਿੰਘ ਨੂੰ ਲੋਕ ਮਨਾਂ ‘ਚ ਹਮੇਸ਼ਾਂ ਲਈ ਜੀਵਤ ਰੱਖੇਗੀ। ਡਾਇਰੈਕਟਰ ਚੇਤਨ ਸਿੰਘ ਹੋਰਾਂ ਪੰਜਾਬੀ ਜਨਬੋਧ ਦੇ ਅੰਕ ਨੂੰ ਤਲਵਿੰਦਰ ਸਿੰਘ ਦੇ ਨਾਮ ਤੇ ਕੱਢਣ ਦਾ ਵੀ ਐਲਾਨ ਕੀਤਾ। ਇਸ ਮੌਕੇ ਜਨਵਾਦੀ ਲੇਖਕ ਸੰਘ ਨੇ ਤਲਵਿੰਦਰ ਸਿੰਘ ਯਾਦਗਾਰੀ ਕਥਾ ਪੁਰਸਕਾਰ ਦੋਹਾਂ ਪੰਜਾਬਾਂ ਦੇ ਵੱਖੋ-ਵੱਖਰੇ ਚੋਣਵੇਂ ਕਹਾਣੀਕਾਰ ਨੂੰ ਹਰ ਵਰ੍ਹੇ ਦੇਣ ਦਾ ਐਲਾਨ ਵੀ ਕੀਤਾ। ਹੋਰਨਾਂ ਤੋਂ ਇਲਾਵਾ ਡਾ. ਜਗਦੀਸ਼ ਸਚਦੇਵਾ, ਗੁਰਮੀਤ ਬਾਵਾ, ਕ੍ਰਿਪਾਲ ਬਾਵਾ, ਗੁਰਦੇਵ ਸਿੰਘ ਮਹਿਲਾਂਵਾਲਾ, ਸੁਮੀਤ ਸਿੰਘ, ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ, ਸ੍ਰੀ ਵਿਜੇ ਸ਼ਰਮਾ, ਆਤਮ ਰੰਧਾਵਾ, ਭੁਪਿੰਦਰ ਸਿੰਘ ਮੱਟੂ, ਸੁਖਬੀਰ ਅੰਮ੍ਰਿਤਸਰੀ, ਮਨਮੋਹਨ ਬਾਸਰਕੇ, ਹਰਜੀਤ ਸੰਧੂ, ਕੁਲਵੰਤ ਸਿੰਘ ਅਣਖੀ, ਹਰਭਜਨ ਖੇਮਕਰਨੀ, ਮਲਵਿੰਦਰ, ਮੱਖਣ ਭੈਣੀਵਾਲ, ਹਰਪਾਲ ਨਾਗਰਾ, ਕਲਿਆਣ ਅੰਮ੍ਰਿਤਸਰੀ, ਹਰਬੰਸ ਸਿੰਘ ਨਾਗੀ, ਮੋਹਨ ਸਿੰਘ ਰਾਹੀ, ਅਜੀਤ ਸਿੰਘ ਨਬੀਪੁਰ, ਸਿਮਰਨ ਧਾਲੀਵਾਲ, ਬਲਕਾਰ ਸਿੰਘ ਦੁੱਧਾਲਾ, ਲਖਬੀਰ ਸਿੰਘ ਨਿਜਾਮਪੁਰ, ਸਤਨਾਮ ਸਿੰਘ ਫਾਖਰਪੁਰਾ, ਭੁਪਿੰਦਰ ਪ੍ਰੀਤ, ਸਰਬਜੀਤ ਸੰਧੂ, ਜਸਬੀਰ ਝਬਾਲ, ਦਿਲਬਾਗ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply