Friday, April 19, 2024

ਬੀ.ਐਸ.ਸੀ (ਐਗਰੀਕਲਚਰ) ਦੇ ਵਿਦਿਆਰਥੀਆਂ ਦੇੇ ਅਕਾਦਮਿਕ ਨਤੀਜੇ ਸ਼ਾਨਦਾਰ ਰਹੇ

ਬਠਿੰਡਾ, 20 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅਪਣਾਏ ਗਏੇ ਨਵੇਂ ਅਧਿਆਪਨ ਢੰਗਾਂ (ਇਨੋਵੇਟਿਵ ਟੀਚਿੰਗ ਮੈਥਡੋਲੋਜੀ) ਸਦਕਾ ਸੰਸਥਾ ਦੇ ਹਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਬਹੁਤ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਰਹੇ ਹਨ।ਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ (ਐਗਰੀਕਲਚਰ-6 ਸਾਲਾਂ) ਦੇ ਛੇਵੇਂ ਅਤੇ ਦੱਸਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ 80% ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। PPN2002201704ਬੀ.ਐਸ.ਸੀ (ਐਗਰੀਕਲਚਰ) ਦੇ ਛੇਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਸਥਾਨ ਹਾਸਲ ਕੀਤਾ ਹੈ ਇਸ ਨਤੀਜੇ ਅਨੁਸਾਰ 1 ਵਿਦਿਆਰਥੀ ਨੇ 85% ਤੋਂ ਵੱਧ, 2 ਵਿਦਿਆਰਥੀਆਂ ਨੇ 80% ਤੋਂ ਵੱਧ, 4 ਵਿਦਿਆਰਥੀਆਂ ਨੇ 75% ਤੋਂ  ਵੱਧ ਅਤੇ 11 ਵਿਦਿਆਰਥੀਆਂ ਨੇ 70% ਤੋਂ  ਵੱਧ ਅੰਕ ਪ੍ਰਾਪਤ ਕੀਤੇ ਹਨ।ਇਸੇ ਤਰ੍ਹਾ ਬੀ.ਐਸ.ਸੀ. (ਐਗਰੀਕਲਚਰ-6 ਸਾਲਾਂ) ਦੇ ਦਸਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕੀਤੇ ਹਨ। ਬੀ.ਐਸ.ਸੀ (ਐਗਰੀਕਲਚਰ) ਦੇ ਦਸਵੇਂ ਸਮੈਸਟਰ ਦੇ ਵਿਦਿਆਰਥੀ ਸਿਕੰਦਰਪਾਲ ਸਿੰਘ ਨੇ 88% ਅੰਕਾਂ ਨਾਲ ਕਾਲਜ ਵਿੱਚੋਂ ਪਹਿਲੀ ਪੁਜੀਸ਼ਨ ਅਤੇ ਸੰਦੀਪ ਕੌਰ ਨੇ 86% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਜੀ ਪੁਜੀਸ਼ਨ ਹਾਸਲ ਕੀਤੀ ਹੈ।ਇਸ ਨਤੀਜੇ ਅਨੁਸਾਰ 2 ਵਿਦਿਆਰਥੀਆਂ  ਨੇ 85% ਤੋਂ ਵੱਧ, 4 ਵਿਦਿਆਰਥੀਆਂ ਨੇ 80% ਤੋਂ ਵੱਧ, 6 ਵਿਦਿਆਰਥੀਆਂ ਨੇ 75% ਤੋਂ  ਵੱਧ ਅਤੇ 12 ਵਿਦਿਆਰਥੀਆਂ ਨੇ 70% ਤੋਂ  ਵੱਧ ਅੰਕ ਪ੍ਰਾਪਤ ਕੀਤੇ ਹਨ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆ ਦਾ ਸਿਹਰਾ ਬਾਬਾ ਫ਼ਰੀਦ ਕਾਲਜ ਦੇ ਮਿਹਨਤੀ ਅਤੇ ਯੋਗ ਸਟਾਫ ਸਿਰ ਬੰਨਦਿਆਂ ਕਿਹਾ ਕਿ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਰਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ।ਇਹਨਾਂ ਸ਼ਾਨਦਾਰ ਨਤੀਜਿਆ ਬਾਰੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਲਾਇਵ ਪ੍ਰੋਜੇਕਟਾਂ, ਸਿੱਖਿਆ ਸ਼ਾਸਤਰੀਆਂ/ਵਿਸ਼ਾ ਮਾਹਿਰਾਂ ਅਤੇ ਹੋਰ ਵਿਦਵਾਨਾਂ ਦੇ ਵਿਸਥਾਰ ਭਾਸ਼ਣ, ਸੈਮੀਨਾਰ ਆਦਿ ਸਮੇਂ-ਸਮੇਂ `ਤੇ ਆਯੋਜਿਤ ਹੁੰਦੇ ਰਹਿੰਦੇ ਹਨ।ਇਸ ਤੋਂ ਇਲਾਵਾ ਗਰੁੱਪ ਡਿਸਕਸ਼ਨ, ਡੀਬੇਟ, ਭਾਸ਼ਣ ਆਦਿ ਵਿੱਚ ਹਰ ਵਿਦਿਆਰਥੀ ਹਿੱਸਾ ਲੈਂਦਾ ਹੈ ਜਿਸ ਸਦਕਾ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਹੋ ਰਹੇ ਹਨ।ਉਹਨਾਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply