Thursday, April 18, 2024

ਨਿਲਾਮ ਹੋਈਆਂ ਖੱਡਾਂ ਦੇ ਪੰਜ ਕਿਲੋਮੀਟਰ ਖੇਤਰ ਦੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ

ਪਠਾਨਕੋਟ, 20 ਫਰਵਰੀ (ਪੰਜਾਬ ਪੋਸਟ ਬਿਊਰੋ) -ਜਿਲ੍ਹਾ ਪਠਾਨਕੋਟ ਵਿੱਚ ਨਿਲਾਮ ਹੋਈਆਂ ਖੱਡਾਂ ਦੇ ਪੰਜ ਕਿਲੋਮੀਟਰ ਖੇਤਰ ਵਿੱਚ ਆਉਂਦੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਵਧੇਰੇ ਸੁਵਿਧਾਵਾਂ ਮੂਹਈਆਂ ਕਰਵਾਉਂਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਇਹ ਪ੍ਰਗਟਾਵਾ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਿੰਨੀ ਸਕੱਤਰੇਤ ਪਠਾਨਕੋਟ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਇਕ ਮੀਟਿੰਗ ਦੇ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਨਰੇਸ ਕਾਂਸਰਾ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਡਾ. ਹਰਿੰਦਰ ਸਿੰਘ ਬੈਂਸ ਮੁੱਖ ਖੇਤੀ ਬਾੜੀ ਅਫਸਰ, ਡਾ. ਅਮਰੀਕ ਸਿੰਘ ਬਲਾਕ ਖੇਤੀ ਬਾੜੀ ਅਧਿਕਾਰੀ , ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ , ਕੁਲਦੀਪ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਡਾ. ਕੁਲਦੀਪ ਸਿੰਘ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ। PPN2002201711
ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੋਰਾਨ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪਿੰਡ ਤਰਹੇਟੀ ਨਰੰਗਪੁਰ,ਬਰਸੂਨ, ਤਲਵਾੜਾ ਜੱਟਾ, ਨਲੂੰਗਾ, ਘੰਡਰਾ, ਸਹਿਰ , ਛੰਨ, ਬੇਹੜੀਆਂ ਬਜੁਰਗ , ਚੱਕ ਹਰੀ ਰਾਏ ਅਤੇ  ਦਲਪਤ ਅਧੀਨ ਆਉਂਦੀ ਖੱਡਾਂ ਦੀ ਨਿਲਾਮੀ ਕੀਤੀ ਗਈ ਹੈ ਅਤੇ ਯੋਜਨਾਂ ਦੇ ਅਨੁਸਾਰ ਉਪਰੋਕਤ ਖੱਡਾਂ ਦੇ ਅਧੀਨ ਆਉਂਦੇ ਪਿੰਡ ਹਾੜਾ, ਬਘਾਰ, ਬੁੰਗਲ, ਜੰਡਵਾਲ, ਟਾਰਾ, ਮਮੂਨ, ਭਦਰੋਆ, ਸੈਲੀ ਕੁਲੀਆਂ, ਤਲਵਾੜਾਂ ਗੁੱਜਰਾਂ, ਨੰਗਲ, ਸਿੰਬਲੀ ਗੁੱਜਰਾਂ, ਨੋਸ਼ਿਹਰਾ ਨਾਲ ਬੰਦਾ, ਕੋਂਤਰਪੁਰ, ਲਾਹੜੀ, ਅਜੀਜਪੁਰ, ਚੱਕ ਮਨਹਾਸ , ਚੱਕ ਭੱਟੀਆਂ, ਘੰਡਰਾਂ, ਚੱਕ ਚਿਮਨਾ, ਗੂੜਾ ਕਲਾਂ, ਮੀਰਥਲ, ਅਬਾਦਗੜ੍ਹ,ਢਾਕੀ ਸੈਦਾ,  ਢਾਕੀ ਨਿਮੋ, ਮਾਧੋਪੁਰ, ਹਾਜੀਪੁਰ, ਅੱਤੇਪੁਰ, ਭੂਲਚੱਕ, ਫਿਰੋਜਪੁਰ ਕਲਾਂ, ਥਰਿਆਲ, ਮਾਧੋਪੁਰ ਛਾਉਣੀ, ਭਦਰਾਲੀ, ਗੂਗਰਾਂ, ਖਰਖੜਾ, ਝੂੰਬਰ, ਦਲਪਤ, ਸਿਊਟੀ, ਜਸਵਾ, ਕੀਤੀ ਖੁਰਦ, ਮੈਰਾ ਕਲਾ, ਮੰਗਿਆਲ ਅਤੇ ਬਹਾਦਰਪੁਰ ਪਿੰਡਾਂ ਵਿੱਚ ਵਿਕਾਸ ਕਰਵਾਇਆ ਜਾਵੇਗਾ ਅਤੇ ਪਿੰਡਾਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੂਹਈਆਂ ਕਰਵਾਈਆਂ ਜਾਣਗੀਆ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਪਰੋਕਤ ਪਿੰਡਾਂ ਲਈ ਵਧੀਆਂ ਪ੍ਰੋਜੈਕਟ ਤਿਆਰ ਕਰਨ ਤਾਂ ਜੋ ਲੋਕ ਇਨ੍ਹਾਂ ਪ੍ਰੋਜੈਕਟਾਂ ਤੋਂ ਵਧੇਰੇ ਲਾਭ ਪ੍ਰਾਪਤ ਕਰ ਸਕਣ ।ਉਨ੍ਹਾਂ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਆਂਗਨਬਾੜੀ ਸੈਂਟਰਾਂ ਲਈ ਕੋਈ ਬਿਲਡਿੰਗ ਨਹੀਂ ਹੈ ਉਨ੍ਹਾਂ ਆਂਗਨਬਾੜੀ ਸੈਂਟਰਾਂ ਨੂੰ ਪ੍ਰਾਈਮਰੀ ਸਕੂਲਾਂ ਅੰਦਰ ਹੀ ਬਿਲਡਿੰਗ ਤਿਆਰ ਕਰਵਾਉਂਣ ਲਈ ਸਥਾਨ ਦਿੱਤਾ ਜਾਵੇ।ਉਨ੍ਹਾਂ ਲੀਡ ਬੈਂਕ ਅਧਿਕਾਰੀ ਨੂੰ ਹਦਾਇਤ ਦਿੱਤੀ ਕਿ ਉਹ ਲੋਕਾਂ ਦੀ ਬਿਹਤਰੀ ਲਈ ਕਰਜੇ ਪ੍ਰਾਪਤ ਕਰਨ ਲਈ ਬਣਾਈਆਂ ਸਕੀਮਾਂ ਤੋਂ ਆਮ ਜਨਤਾ ਨੂੰ ਜਾਗਰੂਕ ਕਰਵਾਉਣ ਤਾਂ ਜੋ ਇਕ ਤਾਂ ਬੇਰੋਜਗਾਰ ਨੋਜਵਾਨਾਂ ਲਈ ਆਪਣਾ ਸਵੈ ਰੋਜਗਾਰ ਸਥਾਪਤ ਕਰਨ ਦਾ ਮੋਕਾਂ ਮਿਲੇਗਾ ਦੂਸਰਾ ਬੇਰੋਜਗਾਰੀ ਕਾਰਨ ਵੱਧ ਰਹੇ ਅਪਰਾਧ ਦੇ ਗਰਾਫ ਤੇ ਵੀ ਪਬੰਧੀ ਲੱਗੇਗੀ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਹਦਾਇਤ ਦਿੱਤੀ ਕਿ ਸਹਿਰ ਅੰਦਰ ਪੋਲੀਥਿਨ ਦੇ ਲਿਫਾਫੇ ਦੇ ਕਾਰੋਬਾਰ ਨੂੰ ਰੋਕਣ ਲਈ ਚਲਾਈ ਜਾ ਰਹੀ ਮੂਹਿਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਜਿਲ੍ਹੇ ਅੰਦਰ ਪਬੰਦੀ ਦੇ ਬਾਵਜੂਦ ਹੋ ਰਹੇ ਪਾਲੀਥਿਨ ਦੇ ਪ੍ਰਯੋਗ ਤੇ ਰੋਕ ਲਗਾਈ ਜਾ ਸਕੇ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply