Saturday, April 20, 2024

ਗਜਟਿਡ ਐਂਡ ਨਾਨ ਗਜਟਿਡ ਐਸ.ਸੀ.ਬੀ.ਸੀ ਇੰਪਲਾਇਜ਼ ਵੈਲਫੇਅਰ ਫੈਡਰੇਸ਼ਨ ਦੀ ਮੀਟਿੰਗ ਹੋਈ

ਫਾਜ਼ਿਲਕਾ, 20 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਗਜਟਿਡ ਐਂਡ ਨਾਨ ਗਜਟਿਡ ਐਸਸੀਬੀਸੀ ਇੰਪਲਾਇਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਭਾਸ਼ ਚੰਦਰ ਦੀ ਪ੍ਰਧਾਨਗੀ ਵਿਚ ਸਥਾਲਕ ਸ਼੍ਰੀ ਗੁਰੂ ਰਵੀਦਾਸ ਭਵਨ ਵਿਚ ਹੋਈ। ਜਿਸ ਵਿਚ ਚੇਅਰਮੈਨ ਠਾਕਰ ਦਾਸ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। PPN2002201714
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਸਕੱਤਰ ਰਾਮ ਚੰਦ ਨੇ 12 ਫਰਵਰੀ  2017 ਨੂੰ ਜਲੰਧਰ ਵਿਚ ਸਟੇਟ ਬਾਡੀ ਦੀ ਹੋਈ ਮੀਟਿੰਗ ਵਿਚ ਲਏ ਗਏ ਫੈਸਲਿਆਂ ਸਬੰਧੀ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 24 ਫਰਵਰੀ ਤੋਂ 9 ਮਾਰਚ 2017 ਤੱਕ ਬਲਾਕ ਪੱਧਰ ਤੇ, 12 ਮਾਰਚ ਤੋਂ 16 ਮਾਰਚ 2017 ਤੱਕ ਤਹਿਸੀਲ ਪੱਧਰ ਤੇ, 19 ਮਾਰਚ ਤੋਂ 2 ਅਪ੍ਰੈਲ 2017 ਤੱਕ ਜ਼ਿਲ੍ਹਾ ਪੱਧਰ ਤੇ ਚੋਣਾਂ ਕਰਵਾਈਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ 16 ਅਪ੍ਰੈਲ 2017 ਨੂੰ ਜਲੰਧਰ ਵਿਚ ਬੀਐਡ ਐਜੂਕੇਸ਼ਨ ਕਾਲਜ ਲਾਡੋਵਾਲੀ ਰੋਡ ਤੇ ਸਟੇਟ ਪੱਧਰੀ ਚੋਣ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ 25 ਮੈਂਬਰਾਂ ਦੇ ਪਿੱਛੇ ਇੱਥ ਡੈਲੀਗੇਟ ਪੰਜਾਬ ਪ੍ਰਧਾਨ ਦੀ ਚੋਣ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਨੇ ਵੱਡੀ ਗਿਣਤੀ ਵਿਚ ਮੈਂਬਰਸ਼ਿਪ ਵਧਾਉਣ ਤੇ ਜ਼ੋਰ ਦਿੱਤਾ।
ਮੀਟਿੰਗ ਵਿਚ ਜ਼ਿਲ੍ਹਾ ਖਜ਼ਾਨਚੀ ਜਤਿੰਦਰ ਕਸ਼ਿਅਪ, ਬਲਾਕ ਪ੍ਰਧਾਨ ਰਮੇਸ਼ ਕੁਮਾਰ, ਸਕੱਤਰ ਸੰਦੀਪ ਕੁਮਾਰ  ਪੈਟਰਸਨ, ਪਵਨ ਕੁਮਾਰ, ਗੋਬਿੰਦ ਰਾਮ, ਪ੍ਰੇਮ ਕੁਮਾਰ, ਅਸ਼ਵਨੀ ਕੁਮਾਰ, ਅਨੂਪ ਕੁਮਾਰ, ਕ੍ਰਿਸ਼ਨ ਲਾਲ, ਬਰਜਿੰਦਰ ਕੁਮਾਰ, ਸੁਭਾਸ਼ ਚੰਦਰ, ਪ੍ਰਦੀਪ ਕੁਮਾਰ, ਜਤਿੰਦਰ ਕੁਮਾਰ, ਮੋਹਨ ਲਾਲ, ਗੋਪੀ ਰਾਮ, ਹੇਮ ਪ੍ਰਕਾਸ਼, ਸੁਖਪਾਲ, ਕ੍ਰਿਸ਼ਨ ਕੁਮਾਰ, ਦੀਪਕ ਚੰਦੋਲੀਆ, ਸੰਦੀਪ ਕੁਮਾਰ, ਵਿਨੋਦ ਕੁਮਾਰ, ਸੁਨੀਲ ਕੁਮਾਰ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply