Friday, April 19, 2024

ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ ਵਿਸ਼ੇ ਸਬੰਧੀ ਸੈਮੀਨਾਰ ਲਗਾਇਆ

PPN2002201716ਫਾਜ਼ਿਲਕਾ, 20 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਿਮਨੇਵਾਲਾ ਵਿਚ ਅੱਜ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ ਵਿਸ਼ੇ ਸਬੰਧੀ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਰੇਨੂੰ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਦੇ ਹੁਕਮਾਂ ਮੁਤਾਬਕ ਅਤੇ ਜ਼ਿਲ੍ਹਾ ਗਾਇਡੈਂਸ ਕੋਆਰਡੀਨੇਟਰ ਪੰਮੀ ਸਿੰਘ ਦੀ ਅਗਵਾਈ ਵਿਚ ਸਕੂਲ ਵਿਚ ਕੈਰੀਅਰ ਗਾਇਡੈਂਸ ਮਾਸਟਰ ਕ੍ਰਿਸ਼ਨ ਕੁਮਾਰ ਨੇ ਸਵੇਰੇ ਦੀ ਸਭਾ ਵਿਚ ਸਮੂਹ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ ਵਿਸ਼ੇਸ ਸਬੰਧੀ ਜਾਗਰੂਕ ਕਰਦੇ ਹੌਏ ਦੱਸਿਆ ਕਿ ਵਿਦਿਆਰਥੀਆਂ ਨੂੰ ਹਰ ਰੋਜ਼ ਕੀਤੇ ਜਾਣ ਵਾਲੇ ਕੰਮ ਦੀ ਸੂਚੀ ਬਣਾਉਣੀ ਚਾਹੀਦੀ ਹੈ ਅਤੇ ਜੋ ਕੰਮ ਜ਼ਰੂਰੀ ਨਹੀਂ ਹਨ ਉਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਜੋ ਕੰਮ ਜ਼ਰੂਰੀ ਹਨ ਉਨ੍ਹਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਖੇ ਅਤੇ ਮੁਸ਼ਕਲ ਵਿਸ਼ਿਆਂ ਦੀ ਸੂਚੀ ਬਣਾਕੇ ਮੁਸਕਲ ਵਿਸ਼ਿਆਂ ਨੂੰ ਵੱਧ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਵਿਸ਼ੇ ਪੜ੍ਹਨ ਦੌਰਾਨ 10 ਤੋਂ 15 ਮਿੰਟ ਦਾ ਸਮਾਂ ਮਨੋਰੰਜ਼ਨ ਲਈ ਖੇਡਾਂ ਅਤੇ ਹੋਰ ਕੰਮਾਂ ਵਿਚ ਲਗਾਇਆ ਜਾ ਸਕਦਾ ਹੈ। ਵਿਦਿਆਰਥੀਆ ਨੂੰ ਰੋਲ ਨੰਬਰ, ਵਿਸ਼ਾ ਕੋਡ, ਕੇਂਦਰ ਕੋਡ ਨੂੰ ਪਹਿਲਾਂ ਭਰਨਾ ਚਾਹੀਦਾ ਹ ਤਾਕਿ ਸਮੇਂ ਦੀ ਬਚਤ ਹੋ ਸਕੇ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply