Saturday, April 20, 2024

ਹੱਥ ਮਿਲਾਓ, ਕੁਸ਼ਟ ਮਿਟਾਓ

PPN2002201727ਪਠਾਨਕੋਟ, 20 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਨੂੰ ਕੁਸ਼ਟ ਰੋਗ ਤੋਂ ਮੁਕਤ ਕਰਨ ਲਈ ਬ/ਗੋ`;ਹ ਜਾਗਰੂਕਤਾ ਕੈਂਪੇਨ ਫੋਰਟਨਾਈਟ 2017 (ਐਨ.ਐਲ.ਈ.ਪੀ) ਅਧੀਨ ਕੁਸ਼ਟ ਰੋਗ ਸੰਬਧੀ ਜਾਗਰੂਕ ਕਰਨ ਲਈ ਅੱਜ ਸ਼ਹਿਰ ਵਿੱਚ ਮਾਇਕਿੰਗ ਦੀ ਸ਼ੂਰਆਤ ਸਿਵਲ ਹਸਪਤਾਲ  ਪਠਾਨਕੋਟ ਤੋਂ ਕੀਤੀ ਗਈ ਜਿਸ ਨੂੰ ਸਹਾਇਕ ਸਿਵਲ ਸਰਜਨ ਡਾ.ਨੈਨਾ ਸਲਾਥੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਿਲਾ੍ਹ ਨੋਡਲ ਅਫਸਰ ਡਾ. ਦੀਪਕ ਮਨਹਾਸ ਨੇ ਕਿਹਾ ਕਿ ਕੁਸ਼ਟ ਰੋਗ ਲਾ ਇਲਾਜ ਨਹੀ ਹੈ।ਆਧੁਨਿਕ ਤਰੀਕਿਆਂ ਤੋਂ ਤਿਆਰ ਕੀਤੀਆਂ ਹੋਈਆਂ ਦਵਾਈਆਂ ਨਾਲ ਇਸ ਰੋਗ ਨੂੰ ਜੜ੍ਹ ਤੋਂ ਹੀ ਖਤਮ ਕੀਤਾ ਜਾ ਸਕਦਾ ਹੈ।ਇਹ ਰੋਗ ਕਿਸੇ ਨਾਲ ਹੱਥ ਮਿਲਾੳੇੁਣ ਨਾਲ ਨਹੀ ਫੈਲਦਾ।ਇਸ ਲਈ ਸਾਨੂੰ ਕਿਸੇ ਵੀ ਕੁਸ਼ਟ ਰੋਗ ਤੋਂ ਪੀੜਤ ਵਿਅਕਤੀ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਬਲਕਿ ਉਸ ਦੀ ਹਰ ਤਰਾਂ ਨਾਲ ਮਦਦ ਕਰਨੀ ਚਾਹੀਦੀ ਹੈ ਅਤੇ ਪੀੜਤ ਵਿਅਕਤੀਆਂ ਨੂੰ ਨਜ਼ਦੀਕੀ ਸਿਹਤ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਪ੍ਰਰੇਰਿਤ ਕਰਨਾ ਚਾਹੀਦਾ ਹੈ। ਕੁਸ਼ਟ ਰੋਗ ਦੇ ਬਾਰੇ ਜਾਣਕਾਰੀ ਦਿੰਦਿਆ ਉਨਾਂ ਦੱਸਿਆ ਕਿ ਚਮੜੀ ਉੱਪਰ ਹਲਕੇ ਫਿੱਕੇ ਪੀਲੇ ਰੰਗ ਜਾਂ ਲਾਲ ਰੰਗ ਦੇ ਸੁੰਨ ਨਿਸ਼ਾਨ ਕੁਸ਼ਟ ਰੋਗ ਹੋ ਸਕਦਾ ਹੈ।ਉਨਾਂ ਕਿਹਾ ਕਿ ਕਿਸੇ ਵੀ ਮਰੀਜ਼ ਦੀ ਚਮੜੀ ਉੱਪਰ ਇਸ ਤਰ੍ਹਾਂ ਦਾ ਨਿਸ਼ਾਨ ਦਿਖਾਈ ਦੇਵੇ ਜੋ ਸੁੰਨ ਹੋਵੇ ਅਤੇ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਰੰਤ ਇਸਦੀ ਜਾਂਚ ਕਵਾੳੇੁਣੀ ਚਾਹੀਦੀ ਹੈ।ਕੁਸ਼ਟ ਰੋਗ ਦੀ ਬੀਮਾਰੀ ਦਾ ਜਲਦੀ ਪਤਾ ਲੱਗ ਜਾਣ ਤੇ ਜਾਣ ਅਤੇ ਐਮ.ਡੀ.ਟੀ ਦਾ ਬਿਨਾਂ ਨਾਗਾ ਪੂਰਾ ਕੋਰਸ ਕਰਨ ਤੇ ਕੁਸ਼ਟ ਰੋਗ ਪੂਰੀ ਤਰਾਂ੍ਹ ਠੀਕ ਹੋ ਜਾਂਦਾ ਹੈ ਅਤੇ ਜਲਦੀ ਇਲਾਜ ਕਰਵਾਉਣ ਤੇ ਅੰਗਹੀਣਤਾ ਤੋਂ ਵੀ ਬਚਿਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਕੁਸ਼ਟ ਰੋਗ ਦੀ ਜਾਂਚ ਤੇ ਇਲਾਜ ਹਰ ਸਰਕਾਰੀ ਹਸਪਤਾਲ ਵਿੱਚ ਪੂਰੀ ਤਰਾਂ੍ਹ ਨਾਲ ਮੁਫਤ ਹੈ ਅਤੇ ਐਮ.ਡੀ.ਟੀ ਦੀ ਦਵਾਈ ਵੀ ਮੁਫਤ ਦਿੱਤੀ ਜਾਂਦੀ ਹੈ।ਇਸ ਮੌਕੇ ਡਿਪਟੀ ਮੈਡੀਕਲ ਕਮਸ਼ੀਨਰ ਡਾ.ਬਲਵਿੰਦਰ ਕੁਮਾਰ ਤੋਂ ਇਲਾਵਾ ਜਿਲਾ੍ਹ ਟੀਕਾਕਰਨ ਅਫਸਰ ਡਾ.ਸੁਸ਼ੀਲ ਡੋਗਰਾ ,ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ.ਰਵਿੰਦਰ ਠਾਕੁਰ,ਮਾਸ ਮੀਡੀਆ ਇੰਚਾਰਜ ਸ਼੍ਰਮਤੀ ਗੁਰਿੰਦਰ ਕੌਰ,ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ,ਮੈਡਮ ਪ੍ਰਵੇਸ਼ ਕੁਮਾਰੀ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply