Friday, March 29, 2024

ਹਾਦਸਿਆਂ ਦਾ ਕਾਰਨ ਬਣੀ ਬੇਤਰਤੀਬੇ ਢੰਗ ਨਾਲ ਬਣਾਈ ਸੜਕ

 PPN190606

ਜੰਡਿਆਲਾ ਗੁਰੂ, 19  ਜੂਨ (ਹਰਿੰਦਰਪਾਲ ਸਿੰਘ) –  ਜੰਡਿਆਲਾ ਗੁਰੂ ਸ਼ਹਿਰ ਤੋਂ ਤਰਨਤਾਰਨ ਨੂੰ ਜਾਂਦੀ ਸੜਕ ਉਪੱਰ ਲਗਾਤਾਰ ਆਏ ਦਿਨ ਤਿੱਖਾ ਮੋੜ ਹੋਣ ਕਰਕੇ ਹਾਦਸੇ ਵਾਪਰ ਰਹੇ ਹਨ ।ਅੰਮ੍ਰਿਤਸਰ ਜੀ.ਟੀ ਰੋਡ ਤੋਂ ਆਉਂਦੀ ਗੱਡੀ ਜਦ ਜੰਡਿਆਲਾ ਸ਼ਹਿਰ ਨੂੰ ਜਾਂਦੀ ਸੜਕ ਅਤੇ ਤਰਨਤਾਰਨ ਨੂੰ ਮੁੜਦੀ ਸੜਕ ਵਾਲੇ ਬਾਈਪਾਸ ਤੇ ਪਹੁੰਚਦੀ ਹੈ ਤਾਂ ਤਿੱਖਾ ਮੋੜ ਆਉਣ ਕਰਕੇ ਲੋਡ ਗੱਡੀ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ।ਸਥਾਨਕ ਜੀ.ਟੀ ਰੋਡ ਤੋਂ ਤਰਨਤਾਰਨ ਬਾਈ ਪਾਸ ਨੂੰ ਜਾਂਦੀ ਸੜਕ ਤੇ ਅੱਜ ਸਵੇਰੇ ਕੋਕਾ ਕੋਲਾ ਕੰਪਨੀ ਦੇ ਮਾਲ ਦਾ ਭਰਿਆ ਟਰੱਕ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਵਰਨਣਯੋਗ ਹੈ ਕਿ ਇਸ ਸੜਕ ਨੂੰ ਰਿਪੇਅਰ ਕਰਕੇ ਬਣਾਇਆ ਗਿਆ ਹੈ । ਜਿਸ ਕਰਕੇ ਇਹ ਸੜਕ ਕਾਫੀ ਉਚੀ ਹੋ ਗਈ ਹੈ ਅਤੇ ਇਨ੍ਹਾਂ ਦੇ ਕਿਨਾਰੇ ਨੀਂਵੇ ਹੋ ਗਏ ਹਨ। ਪਹਿਲਾਂ ਵੀ ਕਈ ਵਾਰੀ ਇਸ ਰਸਤੇ ਤੇ ਟਰੱਕ ਪਲਟ ਚੁੱਕੇ ਹਨ । ਕੋਕਾ ਕੋਲਾ ਕੰਪਨੀ ਦੇ ਮਾਲ ਦੇ ਭਰੇ ਟਰੱਕ ਦੇ ਡਰਾਇਵਰ ਸੁਲੱਖਣ ਸਿੰਘ ਨੇ ਦੱਸਿਆ ਕਿ ਇਹ ਟਰੱਕ ਜੰਡਿਆਲਾ ਗੁਰੂ ਤੋਂ ਫਿਰੋਜਪੁਰ ਜਾ ਰਿਹਾ ਸੀ, ਜਿਸ ਵਿਚ 627  ਡਾਲੇ ਸਨ, ਜਿਸ ਵਿਚੋ ਲਗਭਗ 400 ਡਾਲੇ ਬਰਬਾਦ ਹੋ ਚੁੱਕੇ ਹਨ। ਅੱਜ ਸਵੇਰੇ ਟਰੱਕ ਪਲਟਨ ਕਰਕੇ ਪ੍ਰਸ਼ਾਸਨ ਵਲੋਂ ਇਸ ਸੜਕ ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।  ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰਕੇ ਕੋਈ ਨੁਕਸਾਨ ਹੁੰਦਾ ਹੈ ਤਾਂ ਬਾਅਦ ਵਿਚ ਹੀ ਪ੍ਰਸ਼ਾਸਨ ਜਾਗਦਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply