Thursday, April 25, 2024

ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਨੇ ਪੰਜਾਬ ਦਾ ਨਾਮ ਉੱਚਾ ਕੀਤਾ

 PPN220610

ਅੰਮ੍ਰਿਤਸਰ, 22  ਜੂਨ (ਪੰਜਾਬ ਪੋਸਟ ਬਿਊਰੋ)-  ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਕਲਾਕਾਰ ਨੂੰ ਜਨਮ ਦਿਤਾ ਹੈ ਜਿਨਾਂ ਨੇ ਆਪਣੇ ਪੰਜਾਬ ਦਾ ਹੀ ਨਹੀ ਸਗੋ ਸਾਰੇ ਦੇਸ ਦਾ ਨਾਮ ਉਚਾ ਕੀਤਾ ।ਅਸੀਂ ਗੱਲ ਕਰਦੇ ਹਾ ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਦੀ ਜਿਸਨੇ ਆਪਣੀ  ਮਾਂ ਬੋਲੀ ਪੰਜਾਬੀ ਨੂੰ ਹੀ ਨਹੀ ਸਗੋ ਬਹੁਤ ਸਾਰੇ ਨਾਟਕਾ ਤੇ ਪੰਜਾਬੀ ਫ਼ਿਲਮਾ ਦੇ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਚੁਕੀ ਹੈ ਪੰਜਾਬੀ ਸਿਨੇਮਾ ਤੋ ਬਾਅਦ ਤੇਜੀ ਸੰਧੂ ਨੇ ਆਪਨੇ ਕਦਮ ਹਿੰਦੀ ਸਿਨੇਮਾ ਦੇ ਵਲ ਅਗੇ ਤੋਰਿਆ ਹੈ ! ਤੇਜੀ ਸੰਧੂ ਨੇ ਆਪਣੀ ਇਕ ਹਿੰਦੀ ਫਿਲਮ ਦੀ ਸੂਟਿੰਗ ਦੇ ਦੌਰਾਨ ਕਿਹਾ ਕੇ ਅੱਜ ਕੱਲ ਮੇਰੀ ਇਕ ਹਿੰਦੀ ਫਿਲਮ ਦੀ ਸੂਟਿੰਗ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਹਿਰਾ ਵਿਚ ਚਲ ਰਹੀ ਹੈ । ਇਸ ਫਿਲਮ ਦਾ ਨਾਮ ਹੈ ”ਬਾਕੇ ਕੀ ਕਰੇਗੀ ਬਾਰਾਤ” ਹੈ ਜਿਸ ਦੇ ਪ੍ਰੋਡਿਊਸਰ ਜਸਟ ਡਾਇਲ ਹਨ ! ਤੇਜੀ ਨੇ ਇਹ ਵੀ ਕਿਹਾ ਕੇ ਇਸ ਫਿਲਮ ਨੂੰ ਹਿੰਦੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਸਤਿਆ ਜੀਤ ਦੁਬੇ ਆਪਣੀ ਮੁੱਖ ਭੂਮਿਕਾ ਨਿਭਾ ਰਹੇ ਹਨ ਤੇ ਉਹਨਾ ਦਾ ਸਾਥ ਦੇ ਰਹੀ ਹੈ ।ਮਸ਼ਹੂਰ ਕਲਾਕਾਰ ਟਿਆ ਵਾਜਪਾਈ ਨਿਭਾ ਰਹੇ ਹਨ ਇਸ ਤੋ ਇਲਾਵਾ ਹਿੰਦੀ ਫ਼ਿਲਮਾ ਦੇ ਕਾਮੇਡੀ ਅਨ ਕਲਾਕਾਰ ਰਾਜ ਪਾਲ ਯਾਦਵ, ਸੰਜੇ ਮਿਸ਼ਰਾ, ਆਕਿਰਤੀ ਰਾਜ, ਰਾਕੇਸ਼ ਬੇਦੀ, ਡਿੰਪਲ ਬੇਗਰਾਏ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ ! ਤੇਜੀ ਸੰਧੂ ਨੇ ਫਿਲਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਇਹ ਫਿਲਮ ਇਕ ਕਾਮੇਡੀ ਫਿਲਮ ਹੈ ਤੇ ਇਸ ਫਿਲਮ ਦੇ ਵਿੱਚ ਤਕਰੀਬਨ ਕਾਮੇਡੀ ਕਲਾਕਾਰ ਹੀ ਹਨ।ਇਸ ਫਿਲਮ ਦੀ ਕਹਾਣੀ ਕੁੱਝ ਇਸ ਤਰਾਂ ਦੀ ਹੈ ਕੇ ਇਹ ਤਕਰੀਬਨ ਸਾਰੀ ਫਿਲਮ ਦੇ ਵਿਚ ਇਕ ਸ਼ਾਦੀ ਹੈ ਤੇ ਸਾਰੀ ਫਿਲਮ ਹੀ ਇਸ ਸ਼ਾਦੀ ਦੇ ਇਰਦ ਗਿਰਦ ਹੀ ਘੁੰਮਦੀ ਹੈ । ਉਨਾਂ ਕਿਹਾ ਕਿ ਇਸ ਤੋ ਇਲਾਵਾ ਉਨਾਂ ਦੀਆਂ ਹੋਰ ਵੀ ਹਿੰਦੀ ਫ਼ਿਲਮਾ ਆ ਰਹੀਆ ਹਨ ਜਿਨਾ ਦੇ ਵਿਚ ਜਸਟ ਮੁਹਬਤ, ਆਧਾ ਦਿਨ ਆਧੀ ਰਾਤ, ਧਰਮ ਰਾਏ ਜਬ ਲੇਖਾ ਮਾਗੇ  ਹਨ ਤੇ ਲਾਈਫ ਓਕੇ ਤੇ ਹਿੰਦੀ ਨਾਟਕ ਨਾਦਾਨ ਪਰਿੰਦੇ ਚਲ ਰਿਹਾ ਹੈ !

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply