Friday, March 29, 2024

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਨੇ 2260 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ

ਅੰਮ੍ਰਿਤਸਰ, 11 ਅਪ੍ਰੈਲ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵੱਲੋਂ 2260 ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਫ੍ਰੀ ਕਾਪੀਆਂ ਵੰਡੀਆਂ ਗਈਆਂ।

A
A

ਇਸ ਤੋਂ ਪਹਿਲਾਂ ਸਥਾਨਕ ਤੇਜ ਨਗਰ ਚੌਂਕ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਭਾਈ ਅਮਨਦੀਪ ਸਿੰਘ, ਗੁਰਪ੍ਰੀਤ ਕੋਰ, ਸਹਿਜਪ੍ਰੀਤ ਕੋਰ ਅਤੇ ਸੋਭਾਪ੍ਰੀਤ ਸਿੰਘ ਤੇ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਦੀ ਹਾਜਰੀ ਭਰੀ, ਜਦਕਿ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਸਾਹਿਬ ਨੇ ਕਿਹਾ ਕਿ ਵਿਧਵਾ ਬੀਬੀਆਂ ਦੇ ਬੱਚਿਆਂ ਨੂੰ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਫ੍ਰੀ ਕਾਪੀਆਂ ਵੰਡੀਆਂ ਗਈਆਂ ਹਨ ਤਾਂ ਕਿ ਹਰ ਵਿਧਵਾ ਬੀਬੀ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਉਚੇ ਮੁਕਾਮ ‘ਤੇ ਪਹੁੰਚਾ ਸਕੇ।ਉਨਾਂ ਕਿਹਾ ਕਿ ਹਰ ਇਨਸਾਨ ਸੰਗਤ ਦੀ ਵੱਧ ਤੋਂ ਵੱਧ ਸੇਵਾ ਕਰਦਿਆਂ ਵਿਧਵਾ ਬੀਬੀ ਦੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਚੁੱਕ ਕੇ ਅਸੀਸ ਲਵੇ, ਜੋ ਸਭ ਤੋਂ ਵੱਡਾ ਪੁੱੰਨ ਹੈ।
ਇਸ ਮੌਕੇ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਗੁਰਮਤਿ ਵਿਚਾਰਾਂ ਰਾਹੀ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।ਉਨਾਂ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਤਹਿਤ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਲੱਖਾਂ ਰੁਪਏ ਦਾ ਫ੍ਰੀ ਰਾਸ਼ਨ ਵੰਡਣਾ, ਉਹਨਾਂ ਦੇ ਬੱਚਿਆਂ ਨੂੰ ਫ੍ਰੀ ਸਿਲਾਈ ਕਢਾਈ ਅਤੇ ਕੰਪਿਊਟਰ ਦੇ ਕੋਰਸ ਕਰਵਾਉਣੇ ਅਤੇ ਪੜ੍ਹਾਈ ਵਾਸਤੇ ਕਾਪੀਆਂ ਦੇਣੀਆਂ ਵੱਡੀਆਂ ਸੇਵਾਵਾਂ ਹਨ।ਇਸ ਮੌਕੇ ਬਾਬਾ ਹਰਭਜਨ ਸਿੰਘ ਨਾਨਕਸਰ, ਗਿਆਨੀ ਬਲਵਿੰਦਰ ਸਿੰਘ ਗੁ. ਸ਼ਹੀਦਾਂ ਸਾਹਿਬ, ਗਿਆਨੀ ਜਗਤਾਰ ਸਿੰਘ ਗ੍ਰੰਥੀ, ਭਾਈ ਇੰਦਰਪਾਲ ਸਿੰਘ, ਭਾਈ ਤੇਜਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਮੁੱਖ ਸਿੰਘ, ਗਿਆਨ ਸਿੰਘ, ਅਮਰਜੀਤ ਸਿੰਘ ਸਿਲਕੀ, ਗੁਰਦੀਪ ਸਿੰਘ ਦੋਧੀ, ਪ੍ਰਿਤਪਾਲ ਸਿੰਘ, ਲਵਲੀ ਵੀਰ ਆਦਿ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply