Thursday, March 28, 2024

ਇਕੋ ਟਰਾਂਸਫ਼ਾਰਮਰ ‘ਤੇ ਵੱਧ ਲੋਡ ਹੋਣ ਨਾਲ ਭਾਰੀ ਮੁਸੀਬਤ ‘ਚ ਨੇ ਕੋੜਿਆਵਾਲੀ ਦੇ ਕਿਸਾਨ

PPN240617
ਫਾਜਿਲਕਾ,  24  ਜੂਨ (ਵਿਨੀਤ ਅਰੋੜਾ) – ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਫ਼ਾਜ਼ਿਲਕਾ ਦੇ ਪਿੰਡ ਕੋੜਿਆਵਾਲੀ ਦੇ ਕਿਸਾਨਾਂ ਟਰਾਂਸਫਾਰਮਾਰ ‘ਤੇ ਲੋਡ ਜ਼ਿਆਦਾ ਹੋਣ ਕਾਰਨ ਪ੍ਰੇਸ਼ਾਨੀਆਂ ਦੇ ਦੌਰ ‘ਚੋਂ ਲੰਘ ਰਹੇ ਹਨ। ਪਿੰਡ ਦੇ ਕਿਸਾਨਾਂ ਲਖਵਿੰਦਰ ਸਿੰਘ, ਹਰਪ੍ਰਤਾਪ ਸਿੰਘ, ਹਰਨੇਕ ਸਿੰਘ, ਗੁਰਦਰਸ਼ਨ ਸਿੰਘ, ਓਕਾਂਰ ਰਾਮ, ਰਾਮ ਪ੍ਰਤਾਪ, ਪਾਲੀ ਰਾਮ ਆਦਿ ਨੇ ਦੱਸਿਆ ਕਿ ਇਕ ਤਾਂ ਮਸਾਂ ਹੀ 3-4 ਘੰਟੇ ਲਾਈਟ ਆਉਂਦੀ ਹੈ, ਪਰ ਜਦੋਂ ਲਾਈਟ ਆਉਂਦੀ ਹੈ ਤਾਂ ਟਰਾਂਸਫ਼ਾਰਮਰ ‘ਤੇ ਮੋਟਰਾਂ ਦਾ ਜ਼ਿਆਦਾ ਲੋਡ ਹੋਣ ਕਾਰਨ ਫੇਸ ਉੱਡ ਜਾਂਦਾ ਹੈ ਅਤੇ ਵਾਰ-ਵਾਰ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਬਤ ਉਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਦੋ ਟਰਾਂਸਫ਼ਾਰਮਰ ਮਨਜ਼ੂਰ ਕਰਵਾ ਚੁੱਕੇ ਹਾਂ ਪਰ ਸਥਾਨਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਇਕੋ ਟਰਾਂਸਫ਼ਾਰਮਰ ‘ਤੇ ੨੪ ਮੋਟਰਾਂ ਦਾ ਲੋਡ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖਸਤਾ ਹਾਲਤ ਵਾਲੇ ਟਰਾਂਸਫ਼ਾਰਮਰ ਦੇ ਪੋਲਾਂ ਨੂੰ ਲੱਕੜਾਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਹੈ। ਜੋ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੜੀ ਮਸ਼ੱਕਤ ਨਾਲ ਇਸ ਲਾਈਨ ‘ਤੇ ਸ੍ਰੀ ਮੁਕਤਸਰ ਸਾਹਿਬ ਤੋਂ 2 ਟਰਾਂਸਫ਼ਾਰਮਰ ਮਨਜ਼ੂਰ ਕਰਵਾਏ ਹਨ, ਪਰ ਹੇਠਲੇ ਅਧਿਕਾਰੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜੇਕਰ ਟਰਾਂਸਫ਼ਾਰਮਰ ਨਾ ਲੱਗੇ ਤਾਂ ਸੈਂਕੜੇ ਏਕੜ ਵਿਚ ਝੌਨੇ ਦੀ ਫ਼ਸਲ ਇਸ ਵਾਰ ਨਹੀਂ ਲੱਗ ਸਕੇਗੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply