Wednesday, April 24, 2024

ਨਸ਼ਾ ਵਿਰੋਧੀ ਸੈਮੀਨਾਰ ਲਗਾਇਆ

PPN240618
ਫਾਜਿਲਕਾ,  24  ਜੂਨ (ਵਿਨੀਤ ਅਰੋੜਾ) – ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਵੱਲੋਂ ਸਥਾਨਕ ਪੁਲਿਸ ਚੌਕੀ ਦੇ ਸਹਿਯੋਗ ਨਾਲ ਇੱਥੋਂ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੇ ‘ਚ ਥਾਣਾ ਸਦਰ ਫ਼ਾਜ਼ਿਲਕਾ ਦੇ ਮੁੱਖੀ ਜਗਦੀਸ਼ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ਿਆ ਨੂੰ ਠੱਲ੍ਹ ਪਾਉਣ ਲਈ ਪੂਰੇ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ, ਤੇ ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਲਗਾ ਕਿ ਲੋਕਾਂ ਨੂੰ ਨਸ਼ਿਆ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਤੇ ਚੌਕੀ ਮੁੱਖੀ ਬਲਜੀਤ ਸਿੰਘ, ਮੰਡੀ ਦੇ ਸਰਪੰਚ ਜਗਜੀਤ ਸਿੰਘ ਰੋਮੀ, ਦਰਸ਼ਨ ਲਾਲ ਸਰਪੰਚ ਲਾਧੂਕਾ, ਕਰਨੈਲ ਸਿੰਘ ਬੂਕ, ਅਮੋਲਕ ਸਿੰਘ ਦੇਵਗਨ ਮੈਂਬਰ ਬਲਾਕ ਸੰਮਤੀ, ਹਰਮੰਦਰ ਸਿੰਘ ਖ਼ਾਲਸਾ ਸਾਬਕਾ ਸਰਪੰਚ ਕਿੜਿਆਵਾਲਾ, ਗੁਰਮੀਤ ਸਿੰਘ ਪੰਚ, ਜਸਵਿੰਦਰ ਸਿੰਘ ਜੱਸਾ ਸਰਪੰਚ ਫਤਿਹਗੜ, ਬਾਬੂ ਲਾਲ ਸਰਪੰਚ ਬਸਤੀ ਚੰਡੀਗੜ੍ਹ, ਮਾਘ ਸਿੰਘ ਸਰਪੰਚ, ਡਾਕਟਰ ਸਾਮ ਲਾਲ, ਡਾਕਟਰ ਗੁਰਮੀਤ ਸਿੰਘ, ਓਮ ਪ੍ਰਕਾਸ਼ ਤਰਕਸ਼ੀਲ, ਸੰਦੀਪ ਕੁਮਾਰ, ਗੁਰਦਿਆਲ ਸਿੰਘ ਕਪੂਰ, ਰਮੇਸ਼ ਕੁਮਾਰ ਮੁਨਸ਼ੀ, ਗੁਰਮੇਲ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ, ਰੋਬਿਨ ਕੁਮਾਰ, ਹਰਭਜਨ ਸਿੰਘ ਆਦਿ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply