Thursday, March 28, 2024

ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਵੱਧ ਤੋ ਵੱਧ ਦਾਨ ਦਿਉ – ਬਰਾੜ

ਸੰਸਥਾ ਵੱਲੋ ਕੈਂਸਰ ਤੇ ਨਸ਼ਿਆਂ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਮੁਹਿਮ ਚਲਾਈ ਜਾਵੇਗੀ 
PPN240620
ਫਾਜਿਲਕਾ,  24  ਜੂਨ (ਵਿਨੀਤ ਅਰੋੜਾ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲ੍ਹਾ ਰੈਡ  ਕਰਾਸ ਸ਼ਾਖਾ, ਫਾਜਿਲਕਾ ਦੀ ਸਾਲ 2013-14 ਦੀ ਆਮਦਨ ਅਤੇ ਖਰਚ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ ਗਈ  ਅਤੇ ਰੈਡ ਕਰਾਸ ਦੀ ਪੱਕੀ ਆਮਦਨ ਵਿੱਚ ਵਾਧਾ ਕਰਨ ਸਬੰਧੀ ਅਬੋਹਰ ਅਤੇ ਜਲਾਲਾਬਾਦ ਵਿਖੇ ਸ਼ੋਪਿੰਗ ਕੰਪਲੈਕਸ ਦੀ ਉਸਾਰੀ ਕਰਨ ਲਈ ਵੀ ਢੁਕਵੀਂ ਜਗ੍ਹਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਡਿਪਟੀ ਕਮਿਸ਼ਨਰ ਵੱਲੋ ਜਨ ਅੋਸ਼ਧੀ ਜੈਨਰਿਕ ਮੈਡੀਕਲ ਸਟੋਰ, ਜੋਕਿ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਚਲ ਰਿਹਾ ਹੈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਕੀਤੀ ਗਈ ।  ਉਨ੍ਹਾਂ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੰਸਥਾ ਵੱਲੋ ਪਿਛਲੇ ਸਾਲ 101 ਅਪੰਗ ਵਿਅਕਤੀਆਂ ਨੂੰ ਟਰਾਈਸਾਇਕਲ ਵੰਡੇ ਗਏ । ਉਨ੍ਹਾ ਵੱਲੋ  ਸੰਸਥਾ ਨੂੰ ਸਿਵਲ ਹਸਪਤਾਲ ਫਾਜਿਲਕਾ ਨੂੰ  ਆਰ.ਉ. ਸਿਸਟਮ ਤੇ ਲੋੜ ਅਨੁਸਾਰ ਕੂਲਰ ਦੇਣ ਦੀ ਹਦਾਇਤ ਕੀਤੀ । ਡਿਪਟੀ ਕਮਿਸ਼ਨਰ ਸ. ਬਰਾੜ ਨੇ ਦੱਸਿਆ ਕਿ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ  ਪਹਿਲ ਦੇ ਅਧਾਰ ਤੇ ਫਾਇਲ ਤਿਆਰ ਕੀਤੀ ਜਾਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਪ੍ਰਤਿ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਨੂੰ ਜੜ੍ਹ ਤੋ ਖਤਮ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸੰਸਥਾ ਵੱਲੋ ਕੈਸਰ ਦੇ ਰੋਗ ਪ੍ਰਤਿ ਜਾਗਰੁਕ ਕਰਨ ਲਈ ਸਲੱਮ ਤੇ ਬਾਰਡਰ ਏਰੀਆ ਵਿਚ ਜਾਗਰੁਕਤਾ ਸਮਾਗਮ ਕਰਾਏ ਜਾਣਗੇ ਤੇ ਫਰੀ ਮੈਡੀਕਲ ਕੈਂਪ ਲਗਾਏ ਜਾਣਗੇ । ਆਮ ਲੋਕਾਂ ਦੀ ਸਹੂਲਤ ਲਈ ਫਾਜਿਲਕਾ ਤੋਂ ਇਲਾਵਾ ਜਲਾਲਾਬਾਦ ਅਤੇ ਅਬੋਹਰ ਵਿਖੇ ਐਬੂਲੇਸ ਸੇਵਾ ਜਲਦੀ ਹੀ  ਸ਼ੁਰੂ ਕੀਤੀ ਜਾਵੇਗੀ ।ਉਨ੍ਹਾ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੰਸਥਾ ਵੱਲੋ ਸਮੁਚੇ ਜਿਲ੍ਹੇ ਵਿਚ ਲੋਕਾਂ ਨੂੰ ਨਸ਼ਿਆਂ ਤੋ ਛੁਟਕਾਰਾ ਦਵਾਉਣ ਲਈ ਵਿਸ਼ੇਸ਼ ਮੁਹਿਮ ਚਲਾਈ ਗਈ ਹੈ ਅਤੇ ਮੁਫਤ ਦਵਾਈਆਂ ਤਕਸੀਮ ਕਰਵਾਈਆਂ ਜਾਣਗੀਆਂ । ਉਨ੍ਹਾਂ ਸਮੂਹ ਜਿਲ੍ਹਾ ਵਾਸਿਆਂ ਨੂੰ ਅਪੀਲ ਕੀਤੀ ਕਿ ਉਹ ਰੈਡ ਕਰਾਸ ਸੰਸਥਾ ਨੂੰ ਵੱਧ ਤੋ ਵੱਧ ਦਾਨ ਦੇਣ ਤਾਂ ਜੋ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ । ਮੀਟਿੰਗ ਵਿਚ ਸਿਵਲ ਸਰਜਨ ਡਾ. ਬਲਦੇਵ ਰਾਜ, ਸੀਨੀਅਰ ਮੈਡੀਕਲ ਅਫਸਰ ਜਲਾਲਾਬਾਦ ਅਤੇ ਫਾਜਿਲਕਾ, ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਦੀਪ ਧੂੜੀਆ, ਡੀ.ਟੀ.a. ਸ. ਜੀ.ਐਸ. ਸੰਧੂ ਤੋ ਇਲਾਵਾ ਸਕੱਤਰ ਰੈਡ ਕਰਾਸ਼ ਸ਼੍ਰੀ ਸੁਭਾਸ਼ ਅਰੋੜਾ, ਰੈਡ ਕਰਾਸ ਸੋਸਾਇਟੀ ਦੇ ਮੈਂਬਰ, ਲਾਈਫ ਮੈਂਬਰ ਤੇ  ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੋਜੂਦ ਸਨ । 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply